ਸਤਿਕਾਰ ਰਾਸ਼ੀ ਦੀ ਖ਼ੁਸ਼ੀ ’ਚ ਕੱਢੀ ਗਈ ਜਾਗੋ
1000-1500 ਰੁਪਏ ਵਾਲੀ ਸਕੀਮ ਲਾਗੂ ਹੋਣ 'ਤੇ ਗੁਰਾਇਆ 'ਚ ਕੱਢੀ ਗਈ ਜਾਗੋ
Publish Date: Sat, 14 Mar 2026 08:24 PM (IST)
Updated Date: Sat, 14 Mar 2026 08:27 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੁਰਾਇਆ : ਮੁੱਖ ਮੰਤਰੀ ਵੱਲੋਂ ਵੂਮੈਨ ਡੇ ਉੱਪਰ ਔਰਤਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਦੇ ਹੋਏ ਹਰ ਮਹੀਨੇ 1000 ਰੁਪਏ ਤੇ ਦਲਿਤ ਔਰਤਾਂ ਨੂੰ 1500 ਰੁਪਏ ਸਨਮਾਨ ਦੇਣ ਦਾ ਐਲਾਨ ਕੀਤਾ ਹੈ। ਗੁਰਾਇਆ ਸ਼ਹਿਰ ’ਚ ਹਲਕਾ ਸੰਗਠਨ ਇੰਚਾਰਜ ਸੰਜੇ ਅਟਵਾਲ ਦੀ ਅਗਵਾਈ ਹੇਠ ਕੌਂਸਲਰ ਬਲਵਿੰਦਰ ਕੌਰ ਹੀਰ ਬਲਾਕ ਪ੍ਰਧਾਨ ਮਹਿਲਾ ਵਿੰਗ ਨੇ ਜਾਗੋ ਪ੍ਰੋਗਰਾਮ ਕਰਵਾਇਆ। ਔਰਤਾਂ ਨੇ ਵੱਡੀ ਗਿਣਤੀ ਚ ਹਿੱਸਾ ਲਿਆ। ਇਸ ਪ੍ਰੋਗਰਾਮ ਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਮੁੱਖ ਮਹਿਮਾਨ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਬੋਲਦਿਆਂ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਵੱਲੋਂ ਕੀਤੇ ਗਏ ਇਸ ਐਲਾਨ ਨਾਲ ਔਰਤਾਂ ’ਚ ਕਾਫੀ ਉਤਸ਼ਾਹ ਹੈ। ਐਲਾਨ ਲਈ ਸਮੁੱਚੀ ‘ਆਪ’ ਹਾਈ ਕਮਾਂਡ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਹਲਕਾ ਸੰਗਠਨ ਇੰਚਾਰਜ ਸੰਜੇ ਅਟਵਾਲ, ਕੌਂਸਲਰ ਬਲਵਿੰਦਰ ਕੌਰ ਹੀਰ ਤੇ ਸਾਬਕਾ ਚੇਅਰਮੈਨ ਰੋਸ਼ਨ ਲਾਲ ਰੋਸ਼ੀ ਨੇ ਕਿਹਾ ਕਿ ‘ਆਪ’ ਵੱਲੋਂ ਵੋਟਾਂ ਦੌਰਾਨ ਜੋ ਵੀ ਵਾਅਦੇ ਕੀਤੇ ਗਏ ਸਨ ਉਨਾਂ ਨੂੰ ਸਮੇਂ ਸਮੇਂ ਸਿਰ ਪੂਰਾ ਕੀਤਾ ਜਾ ਰਿਹਾ ਹੈ ਤੇ ਇਸ ਵਾਅਦੇ ਨੂੰ ਵੂਮੈਨ ’ਡੇ ਤੇ ਪੂਰਾ ਕਰਦੇ ਹੋਏ ਔਰਤਾਂ ਨੂੰ ਗਿਫਟ ਦਿੱਤਾ ਗਿਆ ਹੈ, ਜਿਸ ਦੀ ਪ੍ਰਕਿਰਿਆ ਵੀ ਜਲਦ ਹੀ ਸ਼ੁਰੂ ਹੋ ਜਾਵੇਗੀ। ਇਸ ਜਾਗੋ ਮੌਕੇ ਗੁਰਾਇਆ ਨਗਲ ਕੌਂਸਲ ਪ੍ਰਧਾਨ ਹਰਮੇਸ਼ ਲਾਲ ਮੇਸ਼ੀ, ਸੀਨੀਅਰ ਵਾਈਸ ਪ੍ਰਧਾਨ ਸੁਦੇਸ਼ ਕੁਮਾਰ ਬਿੱਲਾ, ਕੌਂਸਲਰ ਮਨੋਜ ਗੋਗਨਾ, ਕੌਂਸਲਰ ਪ੍ਰਵੀਨ, ਕੌਂਸਲਰ ਪਤੀ ਸੰਜੀਵ ਕੁਮਾਰ ਹੀਰ ਆਦਿ ਹਾਜ਼ਰ ਸਨ।