ਦਰਸ਼ਨ ਅਕੈਡਮੀ ਸਕੂਲ ’ਚ ਕਰਵਾਈ ਵਰਕਸ਼ਾਪ
ਦਰਸ਼ਨ ਅਕਾਦਮੀ ਸਕੂਲ ’ਚ ‘ਅਨੁਭਵ ਅਧਿਗਮ’ ਤੇ ਦੋ ਦਿਨੀ ਕਾਰਜਸ਼ਾਲਾ ਕਰਵਾਈ
Publish Date: Sat, 14 Mar 2026 06:48 PM (IST)
Updated Date: Sat, 14 Mar 2026 06:51 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਦਰਸ਼ਨ ਅਕੈਡਮੀ ’ਚ ਕੇਂਦਰੀ ਮਾਧਿਅਮ ਬੋਰਡ (ਸੀਬੀਐੱਸਈ) ਦੇ ਸਿੱਖਿਆ ਦੇ ਨਿਯਮਾਂ ਤਹਿਤ ਅਧਿਆਪਕਾਂ ਲਈ ਦੋ ਦਿਨਾ ਵਰਕਸ਼ਾਪ ਕਰਵਾਈ। ਇਸ ਵਰਕਸ਼ਾਪ ਦਾ ਵਿਸ਼ਾ ਸਿੱਖਿਆ ਲਈ ਤਜਰਬੇ ਰਾਹੀਂ ਸਿੱਖਣਾ ਰਿਹਾ। ਸਕੂਲ ਦੇ ਪ੍ਰਿੰਸੀਪਲ ਦਿਨੇਸ਼ ਸਿੰਘ ਨੇ ਵਰਕਸ਼ਾਪ ਦੇ ਮੁੱਖ ਮਹਿਮਾਨ ਰਸਿਕ ਗੁਪਤਾ (ਪ੍ਰਿੰਸੀਪਲ ਦਰਸ਼ਨ ਅਕਾਦਮੀ, ਦਸੂਹਾ)-ਅੰਜੂ ਮੇਹਤਾ (ਪ੍ਰਿੰਸੀਪਲ, ਸੁਆਮੀ ਸੰਤ ਦਾਸ ਪਬਲਿਕ ਸਕੂਲ, ਫਗਵਾੜਾ) ਦਾ ਪੌਦਾ ਭੇਟ ਕਰਦੇ ਹੋਏ ਨਿੱਘਾ ਸਵਾਗਤ ਕੀਤਾ। ਇਸ ਕਾਰਜਸ਼ਾਲਾ ਦਾ ਸ਼ੁਭ ਆਰੰਭ ਜੋਤੀ ਜਗਾ ਕਰਕੇ ਕੀਤਾ ਗਿਆ। ਮੁੱਖ ਮਹਿਮਾਨ ਰਸਿਕ ਗੁਪਤਾ ਨੂੰ ਅਧਿਆਪਕਾਂ ਨੂੰ ਆਪਣੇ ਇਸ ਵਰਕਸ਼ਾਪ ’ਚ ਇਹ ਸਮਝਾਇਆ ਕਿ ਉਨ੍ਹਾਂ ਦਾ ਖਾਸ ਮਕਸਦ ਹੈ ਵਿਦਿਆਰਥੀਆਂ ਨੂੰ ਕਾਰਜਸ਼ੀਲ ਬਣਾਉਣਾ ਜੇਕਰ ਉਨ੍ਹਾਂ ਦਾ ਕੀਤਾ ਗਿਆ ਇਕ ਛੋਟਾ ਜਿਹਾ ਉਪਰਾਲਾ ਕਿਸੇ ਵਿਦਿਆਰਥੀ ’ਚ ਕੋਈ ਸਾਕਾਰਾਤਮਕ ਬਦਲਾਵ ਲਿਆਉਂਦਾ ਹੈ ਤਾਂ ਇਹ ਅਧਿਆਪਕ ਲਈ ਸਭ ਤੋਂ ਵੱਡੀ ਉਪਲੱਬਧੀ ਹੋਵੇਗੀ। ਉਨ੍ਹਾਂ ਨੇ ਬਲੂਮਜ਼ ਟੈਕਸੋਮੀ ਦੇ ਤਿੰਨ ਸਿੱਖਣ ਦੇ ਸਮੀਕਰਨ ਗਿਆਨਤਮਕ (ਬੋਧਾਤਮਕ), ਭਾਵਾਤਮਕ (ਪ੍ਰਭਾਵਸ਼ਾਲੀ) ਤੇ ਕਿਰਿਆਤਮਕ (ਸਾਈਕੋਮੋਟਰ) ਦੀ ਵਿਆਖਿਆ ਕੀਤੀ ਜਿਸ ’ਚ ਉਨ੍ਹਾਂ ਨੇ ਸਭ ਤੋਂ ਜ਼ਿਆਦਾ ਮਹੱਤਵ ਕ੍ਰੀਏਟੀਵੀਟੀ ਭਾਵ ਕਿਰਿਆਤਮਕਤਾ ਨੂੰ ਦਿੱਤਾ। ਅੰਜੂ ਮੇਹਤਾ ਨੇ ਅਧਿਆਪਕਾਂ ਨੂੰ ਮਲਟੀਪਲ ਇੰਟੈਲੀਜੈਂਸ ਦੀ ਵਿਆਖਿਆ ਨੂੰ ਸਮਝਾਉਂਦੇ ਹੋਏ ਦੱਸਿਆ ਕਿ ਪ੍ਰੋਜੈਕਟ ਸਿੱਖਿਆ ਦੇ ਮਾਧਿਅਮ ਰਾਹੀਂ ਵੱਖ-ਵੱਖ ਕਿਸਮ ਦੀ ਬੁੱਧੀ ਨੂੰ ਵਿਕਸਿਤ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਅਧਿਆਪਕਾਂ ਦੇ ਉਦਾਹਰਨਾਂ ਦੇ ਨਾਲ ਇਹ ਸਮਝਾਇਆ ਗਿਆ ਹੈ ਉਹ ਕਿਸ ਤਰ੍ਹਾਂ ਵਿਦਿਆਰਥੀਆਂ ਦੀਆਂ ਯੋਗਤਾਵਾਂ ਨੂੰ ਪਛਾਣ ਕੇ ਉਨ੍ਹਾਂ ਨੂੰ ਸਿੱਖਿਆ ਪ੍ਰਕਿਰਿਆ ’ਚ ਸ਼ਾਮਲ ਕੀਤਾ ਜਾ ਸਕਦਾ ਹੈ। ਇਸ ਵਰਕਸ਼ਾਪ ’ਚ ਕਈ ਸਕੂਲਾਂ ਦੇ ਅਧਿਆਪਕਾਂ ਨੇ ਹਿੱਸਾ ਲਿਆ। ਵਰਕਸ਼ਾਪ ਦੇ ਦੌਰਾਨ ਕਈ ਦਿਲਚਸਪ ਗਤੀਵਿਧੀਆਂ ਕਰਵਾਈਆਂ ਗਈਆਂ। ਇਹ ਵਰਕਸ਼ਾਪ ਸਾਰੇ ਅਧਿਆਪਕਾਂ ਲਈ ਇਕ ਮਹੱਤਵਪੂਰਨ ਅਨੁਭਵ ਰਿਹਾ, ਜਿਸਨੇ ਉਨ੍ਹਾਂ ਨੂੰ ਆਧੁਨਿਕ ਸਿੱਖਿਆ ਪ੍ਰਣਾਲੀਆਂ ਨੂੰ ਅਪਣਾ ਕੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਨਵੇਂ ਨਤੀਜਿਆਂ ਤੇ ਵਿਚਾਰ ਕਰਨ ਦੇ ਮੌਕੇ ਪ੍ਰਦਾਨ ਕੀਤੇ।