ਘਰ ’ਚ ਦਾਖ਼ਲ ਹੋਇਆ ਨੌਜਵਾਨ ਫੜਿਆ
ਪੰਨੂ ਵਿਹਾਰ ’ਚ ਇਕ ਚੋਰੀ ਦੀ ਕੋਸ਼ਿਸ਼ ਨਾਕਾਮ
Publish Date: Thu, 05 Mar 2026 08:33 PM (IST)
Updated Date: Thu, 05 Mar 2026 08:35 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਸ਼ਹਿਰ ਦੇ ਪੰਨੂ ਵਿਹਾਰ ਇਲਾਕੇ ’ਚ ਇਕ ਨੌਜਵਾਨ ਦੀ ਚੋਰੀ ਦੀ ਕੋਸ਼ਿਸ਼ ਨੂੰ ਉਸ ਸਮੇਂ ਨਾਕਾਮ ਕਰ ਦਿੱਤਾ ਗਿਆ ਜਦੋਂ ਸਥਾਨਕ ਲੋਕਾਂ ਨੇ ਉਸਨੂੰ ਇਕ ਘਰ ਦੇ ਅੰਦਰ ਫੜ ਲਿਆ। ਮੁਲਜ਼ਮ ਘਰ ’ਚ ਦਾਖਲ ਹੋਇਆ ਸੀ ਤੇ ਇਕ ਅਲਮਾਰੀ ਤੋੜਨ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਚੌਕਸ ਗੁਆਂਢੀਆਂ ਨੇ ਭੱਜਣ ਤੋਂ ਰੋਕਿਆ ਤੇ ਮੌਕੇ ਤੇ ਹੀ ਫੜ ਲਿਆ ਗਿਆ। ਜਾਣਕਾਰੀ ਅਨੁਸਾਰ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਘਰ ਦਾ ਮਾਲਕ ਤੇ ਹੋਰ ਪਰਿਵਾਰਕ ਮੈਂਬਰ ਕੰਮ ਤੇ ਸਨ ਤੇ ਸਿਰਫ ਇਕ ਛੋਟਾ ਬੱਚਾ ਮੌਜੂਦ ਸੀ। ਇਕ ਨੌਜਵਾਨ ਮੋਟਰਸਾਈਕਲ ਤੇ ਆਇਆ ਤੇ ਮੌਕਾ ਸੰਭਾਲ ਕੇ ਘਰ ’ਚ ਦਾਖਲ ਹੋਇਆ। ਘਰ ਨੇੜੇ ਰਹਿਣ ਵਾਲੇ ਇਕ ਨੌਜਵਾਨ ਨੇ ਘਰ ਦੇ ਅੰਦਰੋਂ ਕੁਝ ਸ਼ੱਕੀ ਆਵਾਜ਼ਾਂ ਸੁਣੀਆਂ। ਉਹ ਅੰਦਰ ਗਿਆ ਤਾਂ ਵਿਅਕਤੀ ਨੂੰ ਅਲਮਾਰੀ ਤੋੜਨ ਦੀ ਕੋਸ਼ਿਸ਼ ਕਰਦੇ ਦੇਖਿਆ। ਇਹ ਦੇਖ ਕੇ ਨੌਜਵਾਨ ਨੇ ਤੁਰੰਤ ਘਰ ਦੇ ਮਾਲਕ ਨੂੰ ਫ਼ੋਨ ਕੀਤਾ। ਸੂਚਨਾ ਮਿਲਣ ਤੇ ਘਰ ਦਾ ਮਾਲਕ ਮੌਕੇ ਤੇ ਪਹੁੰਚਿਆ ਤੇ ਨੇੜਲੇ ਵਸਨੀਕਾਂ ਦੀ ਮਦਦ ਨਾਲ ਮੁਲਜ਼ਮ ਨੂੰ ਫੜ ਲਿਆ। ਬਾਅਦ ’ਚ ਲੋਕਾਂ ਨੇ ਉਸ ਨੂੰ ਲੈਦਰ ਕੰਪਲੈਕਸ ਚੌਕੀ ਦੀ ਪੁਲਿਸ ਹਵਾਲੇ ਕਰ ਦਿੱਤਾ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਆਪਣਾ ਨਾਮ ਬੰਟੀ ਦੱਸਿਆ, ਜੋ ਕਿ ਸੋਢਲ ਇਲਾਕੇ ਦਾ ਰਹਿਣ ਵਾਲਾ ਹੈ। ਸਥਾਨਕ ਲੋਕਾਂ ਅਨੁਸਾਰ, ਮੁਲਜ਼ਮ ਇਕ ਮੋਟਰਸਾਈਕਲ ਤੇ ਆਇਆ। ਘਟਨਾ ਤੋਂ ਬਾਅਦ ਕੁਝ ਸਮੇਂ ਲਈ ਇਲਾਕੇ ’ਚ ਭੀੜ ਇਕੱਠੀ ਹੋ ਗਈ। ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ’ਚ ਲੈ ਲਿਆ ਹੈ ਤੇ ਮਾਮਲੇ ਦੀ ਜਾਂਚ ਕਰ ਰਹੀ ਹੈ।