ਸੁਆਮੀ ਸੰਤ ਦਾਸ ਪਬਲਿਕ ਸਕੂਲ ਦਾ ਹਿੰਮਗ ਜ਼ਿਲ੍ਹੇ ’ਚੋਂ ਅੱਵਲ
ਸੁਆਮੀ ਸੰਤ ਦਾਸ ਪਬਲਿਕ ਸਕੂਲ ਦਾ ਵਿਦਿਆਰਥੀ ਜਲੰਧਰ ਜ਼ਿਲ੍ਹੇ ’ਚੋਂ ਰਿਹਾ ਅੱਵਲ
Publish Date: Wed, 15 Apr 2026 09:26 PM (IST)
Updated Date: Wed, 15 Apr 2026 09:30 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸੀਬੀਐੱਸਈ ਵੱਲੋਂ ਐਲਾਨੇ ਕੀਤੇ ਗਏ ਦਸਵੀਂ ਕਲਾਸ ਦੇ ਨਤੀਜੇ ’ਚੋਂ ਸੁਆਮੀ ਸੰਤ ਦਾਸ ਪਬਲਿਕ ਸਕੂਲ ਜਲੰਧਰ ਦੇ ਵਿਦਿਆਰਥੀ ਹਿਮੰਗ ਅਰੋੜਾ ਨੇ 99.8 ਫੀਸਦੀ ਨੰਬਰ ਹਾਸਲ ਕਰ ਕੇ ਜਲੰਧਰ ਜ਼ਿਲ੍ਹੇ ’ਚੋਂ ਬਾਜ਼ੀ ਮਾਰੀ ਹੈ। ਉਸ ਵੱਲੋਂ ਜਲੰਧਰ ’ਚੋਂ ਪਹਿਲਾ ਸਥਾਨ ਹਾਸਲ ਕਰ ਕੇ ਸਕੂਲ ਦੇ ਨਾਲ-ਨਾਲ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਉਹ ਅੱਗੇ ਨਾਨ ਮੈਡੀਕਲ ਵਿਸ਼ੇ ਨਾਲ 12ਵੀਂ ਜਮਾਤ ’ਚ ਦਾਖਲਾ ਲਵੇਗਾ। ਉਸ ਦਾ ਕਹਿਣਾ ਹੈ ਉਸ ਲਈ ਖੁਸ਼ੀ ਦਾ ਕੋਈ ਅੰਤ ਨਹੀਂ ਰਿਹਾ ਜਦੋਂ ਉਸ ਨੂੰ ਆਪਣੇ ਅੱਵਲ ਰਹਿਣ ਦੀ ਖਬਰ ਮਿਲੀ ਤੇ ਉਸ ਨੁੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। ਉਸ ਦਾ ਕਹਿਣਾ ਹੈ ਕਿ ਇਹ ਮੁਕਾਮ ਹਾਸਲ ਕਰਨ ਲਈ ਉਸ ਵੱਲੋਂ ਕੀਤੀ ਮਿਹਨਤ ਦੇ ਨਾਲ-ਨਾਲ ਉਸ ਦੇ ਅਧਿਆਪਕਾਂ ਤੇ ਮਾਤਾ ਪਿਤਾ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ। ਇਸ ਖੁਸ਼ੀ ਦੇ ਮੌਕੇ ਉਸ ਦੇ ਮਾਤਾ ਪਿਤਾ ਤੇ ਰਿਸ਼ਤੇਦਾਰਾਂ ਵੱਲੋਂ ਮਿੱਠਾ ਕਰਵਾ ਕੇ ਵਧਾਈ ਦਿੱਤੀ ਗਈ।