ਬੰਦ ਹੋ ਰਹੇ ਫਾਟਕ ਨੂੰ ਤੇਜ਼ ਰਫ਼ਤਾਰ ਵਾਹਨ ਨੇ ਟੱਕਰ ਮਾਰ ਕੇ ਤੋੜਿਆ
ਜਾਗਰਣ ਸੰਵਾਦਦਾਤਾ, ਜਲੰਧਰ :
Publish Date: Wed, 15 Apr 2026 09:59 PM (IST)
Updated Date: Wed, 15 Apr 2026 10:06 PM (IST)
ਜਾਗਰਣ ਸੰਵਾਦਦਾਤਾ, ਜਲੰਧਰ : ਗੁਰੂ ਨਾਨਕਪੁਰਾ ਫਾਟਕ ਜਦੋਂ ਰੇਲ ਗੱਡੀ ਆਉਣ ਵਾਲੀ ਸੀ, ਉਸ ਵੇਲੇ ਇਕ ਵਾਹਨ ਚਾਲਕ ਨੇ ਤੇਜ਼ੀ ਨਾਲ ਨਿਕਲਣ ਦੀ ਕੋਸ਼ਿਸ਼ ਕਰਦਿਆਂ ਫਾਟਕ ਨੂੰ ਟੱਕਰ ਮਾਰੀ। ਇਸ ਕਾਰਨ ਫਾਟਕ ਲਗਪਗ 2 ਘੰਟੇ ਤੱਕ ਬੰਦ ਰਿਹਾ, ਜਿਸ ਨਾਲ ਵਾਹਨ ਚਾਲਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਵਾਹਨ ਚਾਲਕਾਂ ਨੂੰ ਫਾਟਕ ਨੇੜੇ ਪੁੱਜਣ 'ਤੇ ਇਸ ਦੇ ਬੰਦ ਹੋਣ ਦੀ ਜਾਣਕਾਰੀ ਮਿਲੀ, ਜਿਸ ਨਾਲ ਫਾਟਕ ਦੇ ਦੋਵੇਂ ਪਾਸੇ ਜਾਮ ਦੀ ਸਥਿਤੀ ਬਣ ਗਈ। ਇਸ ਸਥਿਤੀ ਵਿਚ ਗੁਰੂ ਨਾਨਕਪੁਰਾ ਦੇ ਵਾਹਨ ਚਾਲਕਾਂ ਨੂੰ ਚੁਗਿੱਟੀ ਚੌਕ, ਪੀਏਪੀ ਚੌਕ ਰਾਹੀਂ ਬੀਐੱਸਐੱਫ ਚੌਕ ਜਾਂ ਲਾਡੋਵਾਲੀ ਰੋਡ ਦੀਆਂ ਸੜਕਾਂ 'ਤੇ ਰਾਹੀਂ ਮੰਜ਼ਿਲ ਵੱਲ ਵਧਣਾ ਪਿਆ, ਜਦਕਿ ਲਾਡੋਵਾਲੀ ਰੋਡ ਵੱਲੋਂ ਆਉਣ ਵਾਲੇ ਚਾਲਕਾਂ ਨੂੰ ਬਸ਼ੀਰਪੁਰਾ, ਕਮਲ ਵਿਹਾਰ ਜਾਂ ਬੀਐੱਸਐੱਫ ਚੌਕ, ਪੀਏਪੀ ਚੌਕ, ਰਾਮਾਮੰਡੀ ਚੌਕ ਰਾਹੀਂ ਜਾਣਾ ਪਿਆ।