ਬੇਕਾਬੂ ਹੋ ਕੇ ਪੁਲਿਸ ਬੈਰੀਕੇਡਿੰਗ ’ਚ ਵੱਜਾ ਤੇਜ਼ ਰਫ਼ਤਾਰ ਵਾਹਨ
ਬੇਕਾਬੂ ਹੋ ਕੇ ਪੁਲਿਸ ਬੈਰੀਰੀਗੇਟ 'ਚ ਸਿੱਧਾ ਵੱਜਾ ਤੇਜ਼ ਰਫ਼ਤਾਰ ਟੋਇਟਾ ਹਿਲਕਸ ( ਪਿੱਕਾ)
Publish Date: Sat, 28 Feb 2026 09:38 PM (IST)
Updated Date: Sat, 28 Feb 2026 09:40 PM (IST)
ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਸ਼ਨਿਚਰਵਾਰ ਬਾਅਦ ਦੁਪਹਿਰ ਪੁਲਿਸ ਚੈੱਕ ਪੋਸਟ ਨੇੜੇ ਖੰਭੇ ਤੇ ਪੁਲਿਸ ਬੈਰੀਕੇਡ ’ਚ ਇਕ ਬੇਕਾਬੂ ਵਾਹਨ ਸਿੱਧਾ ਵੱਜਾ। ਟੱਕਰ ਇੰਨੀ ਜ਼ਬਰਦਸਤ ਸੀ ਕਿ ਗੱਡੀ ਕਾਫੀ ਨੁਕਸਾਨੀ ਗਈ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਬਾਅਦ ਦੁਪਹਿਰ ਕਰੀਮ ਸਾਢੇ ਚਾਰ ਵਜੇ ਰਾਸ਼ਟਰੀ ਮਾਰਗ ਤੋਂ ਕਸਬਾ ਜਮਸ਼ੇਰ ਵੱਲ ਜਾਂਦੇ ਬਾਈਪਾਸ ਵਾਲੀ ਸੜਕ ’ਤੇ ਜਲੰਧਰ ਸਾਈਡ ’ਤੇ ਬਣੀ ਪੁਲਿਸ ਚੈੱਕ ਪੋਸਟ ਦੇ ਬੈਰੀਕੇਡ ਤੇ ਖੰਬੇ ਨੂੰ ਇਕ ਬੇਕਾਬੂ ਗੱਡੀ ਨੰਬਰ ਪੀਬੀ-11-ਡੀਕੇ-7913 ਟੋਇਟਾ ਹਿਲਕਸ (ਪਿੱਕਾ) ਨੇ ਸਿੱਧੀ ਟੱਕਰ ਮਾਰ ਦਿੱਤੀ। ਅਕਸਰ ਇਸ ਥਾਂ ਤੇ ਨਾਕੇਬੰਦੀ ਹੋਣ ਕਾਰਨ ਪੁਲਿਸ ਮੁਲਾਜ਼ਮ ਰੋਜ਼ਾਨਾ ਬੈਠੇ ਹੁੰਦੇ ਹਨ, ਜਿਨ੍ਹਾਂ ਦਾ ਵਾਲ-ਵਾਲ ਬਚਾਅ ਹੋ ਗਿਆ। ਇਸ ਹਾਦਸੇ ਸਬੰਧੀ ਸ਼ਾਮ ਨੂੰ ਨਾਕਾਬੰਦੀ ਦੌਰਾਨ ਪਹੁੰਚੇ ਥਾਣਾ ਸਦਰ ਜਲੰਧਰ ਦੇ ਮੁਖੀ ਸੰਜੀਵ ਕੁਮਾਰ ਸੂਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਧਿਆਨ ’ਚ ਅਜਿਹੀ ਕੋਈ ਜਾਣਕਾਰੀ ਨਹੀਂ ਹੈ। ਇਥੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਪੁਲਿਸ ਅਫਸਰ ਨੂੰ ਪੁਲਿਸ ਚੈੱਕ ਪੋਸਟ ’ਤੇ ਵਾਪਰੀ ਘਟਨਾ ਬਾਰੇ ਕੋਈ ਜਾਣਕਾਰੀ ਨਹੀਂ ਤਾਂ ਆਮ ਲੋਕਾਂ ਦਾ ਕੀ ਬਣੇਗਾ।