ਤੇਜ਼ ਰਫ਼ਤਾਰ ਕਾਰ ਡਿਵਾਈਡਰ ’ਤੇ ਚੜ੍ਹੀ
ਤੇਜ਼ ਰਫ਼ਤਾਰ ਕਾਰ ਡਿਵਾਈਡਰ ’ਤੇ ਚੜੀ
Publish Date: Thu, 19 Mar 2026 07:16 PM (IST)
Updated Date: Thu, 19 Mar 2026 07:19 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਬੀਤੀ ਦੇਰ ਰਾਤ ਡੀਏਵੀ ਕਾਲਜ ਫਲਾਈਓਵਰ ਦੇ ਪੁਲ ਦੇ ਡਿਵਾਈਡਰ ਨਾਲ ਤੇਜ਼ ਰਫ਼ਤਾਰ ਕਾਰ ਸੰਤੁਲਨ ਗੁਆ ਟਕਰਾ ਗਈ। ਚਾਲਕ ਵੀ ਜ਼ਖਮੀ ਹੋ ਗਿਆ। ਹਾਦਸਾ ਇਨ੍ਹਾਂ ਜ਼ਬਰਦਸਤ ਸੀ ਕਿ ਕਾਰ ਦੇ ਏਅਰਬੈਗ ਵੀ ਖੁੱਲ੍ਹ ਗਏ। ਹਾਦਸੇ ’ਚ ਦੋ ਵਿਅਕਤੀ ਜ਼ਖਮੀ ਹੋਣ ਦੀ ਜਾਣਕਾਰੀ ਹੈ। ਥਾਣੇਦਾਰ ਸਾਹਿਬ ਸਿੰਘ ਦਾ ਕਹਿਣਾ ਹੈ ਕਿ ਸੂਚਨਾ ਮਿਲਣ ’ਤੇ ਜਦੋਂ ਉਹ ਸਿਵਲ ਹਸਪਤਾਲ ਪੁੱਜੇ ਤਾਂ ਇਕ ਵਿਅਕਤੀ ਹੀ ਜ਼ਖਮੀ ਮਿਲਿਆ। ਉਨ੍ਹਾਂ ਦੱਸਿਆ ਕਿ ਕਾਰ ਦਾ ਰਜਿਸਟ੍ਰੇਸ਼ਨ ਨੰਬਰ ਚੰਡੀਗੜ੍ਹ ਦਾ ਹੈ। ਕਾਰ ’ਚੋਂ ਰਿਸ਼ੀਕੇਸ਼ ਕੁਮਾਰ ਸ਼ਰਮਾ ਦੇ ਨਾਮ ਦੇ ਦਸਤਾਵੇਜ਼ਾਂ ਬਰਾਮਦ ਹੋਏ ਹਨ। ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਰਿਫਲੈਕਟਰਾਂ ਦੀ ਘਾਟ ਕਾਰਨ ਰਾਤ ਨੂੰ ਅਕਸਰ ਹਾਦਸੇ ਵਾਪਰਦੇ ਰਹਿੰਦੇ ਹਨ।