ਗਰਭਵਤੀਆਂ ਦੀ ਜਾਂਚ ਲਈ ਲੱਗਾ ਕੈਂਪ
ਗਰਭਵਤੀ ਔਰਤਾਂ ਦੀ ਜਾਂਚ ਲਈ ਵਿਸ਼ੇਸ਼ ਕੈਂਪ ਲਗਾਇਆ
Publish Date: Fri, 09 Jan 2026 06:33 PM (IST)
Updated Date: Fri, 09 Jan 2026 06:36 PM (IST)
ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਿਵ ਅਭਿਆਨ ਤਹਿਤ ਗਰਭਵਤੀ ਔਰਤਾਂ ਦੀ ਜਾਂਚ ਲਈ ਸੀਐਚਸੀ ਵਿਖੇ ਕੈਂਪ ਲਗਾਇਆ ਗਿਆ। ਐੱਸਐੱਮਓ ਡਾ. ਦੀਪਕ ਚੰਦਰ ਨੇ ਦੱਸਿਆ ਕਿ ਜੱਚਾ-ਬੱਚਾ ਦੀ ਤੰਦਰੁਸਤੀ ਲਈ ਗਰਭਵਤੀ ਔਰਤਾਂ ਅਤੇ ਖਾਸ ਤੌਰ ‘ਤੇ ਹਾਈ ਰਿਸਕ ਗਰਭਵਤੀਆਂ ਦਾ ਮਾਹਰ ਡਾਕਟਰ ਵੱਲੋਂ ਚੈਕਅੱਪ ਕੀਤਾ ਗਿਆ। ਕੈਂਪ ‘ਚ ਜਾਂਚ ਤੋਂ ਇਲਾਵਾ ਆਸ਼ਾ ਵਰਕਰਾਂ ਅਤੇ ਏਐਨਐਮ ਵੱਲੋਂ ਘਰ ਜਾ ਕੇ ਵੀ ਉਹਨਾਂ ਦੀ ਸਿਹਤ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਲੋੜ ਮੁਤਾਬਕ ਸਲਾਹ ਦਿੱਤੀ ਜਾਂਦੀ ਹੈ। ਕੈਂਪ ਵਿੱਚ ਡਾ. ਰਜਵੀ ਵੱਲੋਂ ਗਰਭਵਤੀਆਂ ਦੀ ਜਾਂਚ ਕੀਤੀ ਗਈ, ਜਦਕਿ ਐੱਲਐੱਚਵੀ ਬਲਜਿੰਦਰ ਕੌਰ, ਏਐੱਨਐੱਮ ਸੰਦੀਪ ਕੌਰਅਤੇ ਨਰਿੰਦਰ ਕੌਰ ਵੱਲੋਂ ਬੀਪੀ ਅਤੇ ਭਾਰ ਸਮੇਤ ਹੋਰ ਜਾਂਚਾਂ ਕੀਤੀਆਂ ਗਈਆਂ। ਇਸ ਇਸ ਮੌਕੇ ਸਟਾਫ ਨਰਸ ਮਨਜੀਤ ਕੌਰ,ਜਸਵਿੰਦਰ ਕੌਰ ਅਤੇ ਵੱਖ ਵੱਖ ਪਿੰਡਾਂ ਤੋਂ ਆਸ਼ਾ ਵਰਕਰਜ਼ ਗਰਭਵਤੀਆਂ ਨੂੰ ਲੈ ਕੇ ਹਾਜ਼ਰ ਸਨ।