ਫਾਟਕ ਦੀ ਤਾਰ ਟੁੱਟਣ ਤਿੰਨ ਘੰਟੇ ਪਰੇਸ਼ਾਨ ਰਹੇ ਰਾਹਗੀਰ
ਛੋਟਾ ਹਾਥੀ ਟੈਂਪੂ ਨੇ ਗੁਰੂ ਨਾਨਕ ਪੁਰਾ ਫਾਟਕ ਨਾਲ ਮਾਰੀ ਟੱਕਰ, ਤਾਰ ਟੁੱਟੀ, ਤਿੰਨ ਘੰਟੇ ਵਾਹਨ ਚਾਲਕ ਰਹੇ ਪਰੇਸ਼ਾਨ
Publish Date: Sat, 07 Mar 2026 09:56 PM (IST)
Updated Date: Sat, 07 Mar 2026 10:00 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਗੁਰੂ ਨਾਨਕਪੁਰਾ ਫਾਟਕ ’ਚ ਇਕ ਛੋਟਾ ਟੈਂਪੂ ਚਾਲਕ ਟੱਕਰ ਮਾਰ ਕੇ ਮੌਕੇ ਤੋਂ ਫਰਾਰ ਹੋ ਗਿਆ। ਇਸ ਕਾਰਨ ਫਾਟਕ ਦੀ ਤਾਰ ਟੁੱਟ ਗਈ। ਗੇਟਮੈਨ ਨੇ ਤੁਰੰਤ ਇਸ ਦੀ ਜਾਣਕਾਰੀ ਜੀਆਰਪੀ ਤੇ ਇੰਜੀਨੀਅਰਿੰਗ ਵਿਭਾਗ ਨੂੰ ਦਿੱਤੀ। ਇਸ ਦੌਰਾਨ ਫਾਟਕ ਨੂੰ ਕਿਸੇ ਤਰ੍ਹਾਂ ਬੰਦ ਕੀਤਾ ਗਿਆ। ਇਸ ਕਾਰਨ ਵਾਹਨ ਚਾਲਕਾਂ ਦੀ ਭੀੜ ਵੀ ਇਕੱਠੀ ਹੋ ਗਈ ਸੀ। ਕਈ ਵਾਹਨ ਚਾਲਕ ਯੂ-ਟਰਨ ਲੈ ਕੇ ਵਾਪਸ ਮੁੜ ਗਏ। ਇਸ ਦੇ ਬਾਵਜੂਦ ਵਾਹਨ ਲਗਾਤਾਰ ਆਉਂਦੇ ਰਹੇ। ਲਗਭਗ ਤਿੰਨ ਘੰਟਿਆਂ ਤੱਕ ਫਾਟਕ ਬੰਦ ਰਿਹਾ। ਇਸ ਦੌਰਾਨ ਲਾਡੋਵਾਲੀ ਰੋਡ ਵੱਲ ਜਾਣ ਵਾਲੇ ਚਾਰ ਪਹੀਆ ਵਾਹਨਾਂ ਨੂੰ ਬੀਐੱਸਐੱਫ ਚੌਕ, ਪੀਏਪੀ ਚੌਕ ਤੇ ਰਾਮਾਮੰਡੀ ਫਲਾਈਓਵਰ ਰਾਹੀਂ ਆਉਣਾ ਪਿਆ, ਜਦਕਿ ਚੁਗਿੱਟੀ ਚੌਕ ਵੱਲੋਂ ਆਉਣ ਵਾਲਿਆਂ ਨੂੰ ਪੀਏਪੀ ਚੌਕ ਤੇ ਬੀਐੱਸਐੱਫ ਚੌਕ ਰਾਹੀਂ ਲਾਡੋਵਾਲੀ ਰੋਡ ਜਾਣਾ ਪਿਆ। ਇਸ ਤੋਂ ਇਲਾਵਾ ਬਸ਼ੀਰਪੁਰਾ ਫਾਟਕ ਦਾ ਵੀ ਬਦਲ ਸੀ ਪਰ ਉੱਥੇ ਸੜਕਾਂ ਤੰਗ ਹੋਣ ਕਾਰਨ ਜਾਮ ਦੇ ਵਰਗੇ ਹਾਲਾਤ ਵੀ ਬਣੇ ਰਹੇ। ਮਿਲੀ ਜਾਣਕਾਰੀ ਮੁਤਾਬਕ ਫਾਟਕ ਸ਼ਤਾਬਦੀ ਐਕਸਪ੍ਰੈੱਸ ਲਈ ਬੰਦ ਕੀਤਾ ਜਾ ਰਿਹਾ ਸੀ।