ਇੰਪਰੂਵਮੈਂਟ ਟਰੱਸਟ ਨੂੰ ਝਟਕਾ, ਕਬਜ਼ਾ ਨਾ ਦੇਣ ’ਤੇ 81 ਲੱਖ ਮੋੜਨੇ ਹੋਣਗੇ ਅਲਾਟੀਆਂ ਨੂੰ
ਇੰਪਰੂਵਮੈਂਟ ਟਰੱਸਟ ਨੂੰ ਝਟਕਾ ਅਲਾਟੀਆਂ ਨੂੰ ਕਬਜ਼ਾ ਨਾ ਦੇਣ ਤੇ 81 ਲੱਖ ਮੋੜਨੇ ਹੋਣਗੇ ਅਲਾਟੀਆਂ ਨੂੰ
Publish Date: Sun, 12 Apr 2026 06:41 PM (IST)
Updated Date: Sun, 12 Apr 2026 06:46 PM (IST)

- ਟਰੱਸਟ ’ਤੇ ਹੁਣ ਤੱਕ 85 ਕਰੋੜ ਦੀ ਦੇਣਦਾਰੀ ਤੇ 9 ਕਰੋੜ ਮਹੀਨੇ ਦਾ ਪੈ ਰਿਹਾ ਹੈ ਵਿਆਜ - 81 ਲੱਖ ਦੀ ਅਦਾਇਗੀ 45 ਦਿਨਾਂ ’ਚ ਕਰਨੀ ਹੋਵੇਗੀ ਮਦਨ ਭਾਰਦਵਾਜ, ਪੰਜਾਬੀ ਜਾਗਰਣ ਜਲੰਧਰ : ਜਲੰਧਰ ਇੰਪਰੂਵਮੈਂਟ ਟਰੱਸਟ ਨੂੰ ਉਸ ਸਮੇ ਆਰਥਿਕ ਝਟਕਾ ਲੱਗਾ ਜਦੋਂ ਖਪਤਕਾਰ ਅਦਾਲਤ ਵੱਲੋਂ ਇੰਦਰਾ ਪੁਰਮ ਮਾ. ਗੁਰਬੰਤਾ ਸਿੰਘ ਇਨਕਲੇਵ ਦੇ 5 ਅਲਾਟੀਆਂ ਨੂੰ ਫਲੈਟਾਂ ਦਾ ਕਬਜ਼ਾ ਨਾ ਦੇਣ ’ਤੇ 81 ਲੱਖ ਰੁਪਏ ਦੀ ਅਦਾਇਗੀ ਵਿਆਜ ਸਮੇਤ 45 ਦਿਨਾਂ ’ਚ ਅਦਾ ਕਰਨ ਦੇ ਹੁਕਮ ਦਿੱਤੇ। ਉਕਤ ਅਦਾਲਤ ਨੇ ਜਿਨ੍ਹਾਂ 5 ਅਲਾਟੀਆਂ ਨੂੰ ਉਨ੍ਹਾਂ ਦੀ ਰਕਮ ਵਾਪਸ ਕਰਨ ਦੇ ਹੁਕਮ ਦਿੱਤੇ ਉਨ੍ਹਾਂ ’ਚ ਸੋਨੀਆ, ਜੋਤੀ ਵਰਮਾ, ਸ਼ਵੇਤਾ, ਕਿਰਨ ਅਰੋੜਾ ਤੇ ਸੁਰਿੰਦਰਪਾਲ ਸਿੰਘ ਸ਼ਾਮਲ ਹਨ। ਇਹ ਸਾਰੇ ਅਲਾਟੀ ਇੰਦਰਾਪੁਰਮ ਦੇ ਫਲੈਟਾਂ ਨਾਲ ਸਬੰਧਤ ਹਨ। ਪਹਿਲੇ ਅਲਾਟੀ ਸੋਨੀਆ ਨੂੰ ਐੱਲਆਈਜੀ ਫਲੈਟ ਨੰ 11, 4 ਸੰਤਰਰ ਅਲਾਟ ਹੋਇਆ ਤੇ ਅਲਾਟੀ ਨੇ 4,10,710 ਰੁਪਏ ਦੀ ਰਕਮ ਟਰੱਸਟ ਪਾਸ ਜਮ੍ਹਾਂ ਕਰਾਈ ਤੇ ਕਬਜ਼ਾ ਮਾਰਚ 2009 ’ਚ ਦੇਣਾ ਸੀ ਤੇ ਕਬਜ਼ਾ ਨਾ ਮਿਲਣ ’ਤੇ ਅਲਾਟੀ ਨੇ 13 ਮਾਰਚ 2023 ’ਚ ਉਕਤ ਅਦਾਲਤ ’ਚ ਕੇਸ ਦਰਜ ਕੀਤਾ ਤੇ ਫੈਸਲਾ 27 ਮਾਰਚ 2026 ਨੂੰ ਆਇਆ, ਜਿਸ ’ਚ ਅਲਾਟੀ ਨੂੰ ਸਾਢੇ 15 ਲੱਖ ਦੀ ਅਦਾਇਗੀ ਕਰਨ ਦੇ ਹੁਕਮ ਦਿੱਤੇ ਗਏ। ਦੂਜੇ ਅਲਾਟੀ ਜੋਤੀ ਵਰਮਾ ਨੂੰ ਦੂਜੀ ਮੰਜਿਲ ਦੇ ਫਲੈਟ ਨਹੀਬ 72 ਦੀ ਅਲਾਟਮੈਂਟ 4 ਸਤੰਬਰ 2006 ਨੂੰ ਹੋਈ ਤੇ ਅਲਾਟੀ ਨੇ 4,26,769 ਰੁਪਏ ਦੀ ਰਕਮ ਜਮ੍ਹਾਂ ਕਰਾਈ ਤੇ ਕਬਜ਼ਾ ਨਾ ਦੇਣ ’ਤੇ ਅਲਾਟੀ ਨੇ 12 ਮਈ 2023 ਨੂੰ ਉਕਤ ਅਦਾਲਤ ’ਚ ਕੇਸ ਕਰ ਦਿੱਤਾ, ਜਿਸ ਦਾ ਫੈਸਲਾ 18 ਮਾਰਚ 2026 ਨੂੰ ਆਇਆ ਤੇ ਅਦਾਲਤ ਨੇ ਅਲਾਟੀ ਨੂੰ 16 ਲੱਖ ਰੁਪਏ ਦੀ ਰਕਮ ਵਾਪਸ ਕਰਨ ਦੇ ਹੁਕਮ ਦਿੱਤੇ। ਤੀਜੇ ਅਲਾਟੀ ਸ਼ੇਵਤਾ ਸਨ, ਜਿਨ੍ਹਾਂ ਨੂੰ ਦੂਜੀ ਮੰਜ਼ਿਲ ਦਾ 3 ਮਾਰਚ 2006 ਨੂੰ ਐੱਲਆਈਜੀ ਫਲੈਟ ਨੰ. 208 ਅਲਾਟ ਹੋਇਆ ਤੇ ਉਨ੍ਹਾਂ ਨੇ 4,17,180 ਰੁਪਏ ਦੀ ਰਕਮ ਜਮ੍ਹਾਂ ਕਰਾ ਦਿੱਤੀ ਤੇ ਕਬਜ਼ਾ ਕਾਗਜ਼ਾਂ ’ਚ 19 ਮਾਰਚ 2010 ਨੂੰ ਦੇ ਦਿੱਤਾ। ਅਲਾਟੀ ਨੇ 12 ਮਈ 2023 ਨੂੰ ਦਿੱਤਾ ਕੇਸ ਕਰ ਦਿੱਤਾ ਅਤੇ ਅਦਾਲਤ ਨੇ 18 ਮਾਰਚ 2026 ਨੂੰਅਲਾਟੀ ਦੇ ਹੱਕ ਦੇ ਫੈਸਲਾ ਦਿੱਤਾ ਤੇ 16 ਲੱਖ ਰੁਪਏ ਦੀ ਰਕਮ ਵਾਪਸ ਕਰਨ ਦੇ ਹੁਕਮ ਦਿੱਤੇ। ਚੋਥੇ ਮਾਮਲਾ ਕਿਰਨ ਅਰੋੜਾ ਦਾ ਸੀ ਜਿਸ ਨੂੰ ਦੂਜੀ ਮੰਜਿ਼ਲ ਤੇ ਐਲਆਈਜੀ ਫਲੈਟ ਨੰਬਰ 225 ਅਲਾਟ ਕੀਤਾ ਤੇ ਉਸ ਨੇ 5,06344 ਰੁਪਏ ਦੀ ਰਕਮ ਜਮਾਂ ਕਰਾਈ ਤੇ ਕਬਜ਼ਾ 14 ਅਕਤੂਬਰ 2009 ਨੂੰ ਕਾਗਜ਼ਾ ’ਚ ਦੇ ਦਿੱਤਾ। ਕਬਜ਼ਾ ਨਾ ਮਿਲਣ ਤੇ ਅਲਾਟੀ ਨੇ 12 ਮਈ 2023 ਨੂੰ ਕੇਸ ਕਰ ਦਿੱਤਾ ਤੇ ਫੈਸਲਾ18 ਮਾਰਚ 2026 ਨੂੰ ਆਇਆ ਜਿਸ ’ਚਅਦਾਲਤ ਨੇਅਲਾਟੀ ਨੂੰ 17 ਲੱਖ ਰੁਪਏ ਦੀ ਰਕਮ ਵਾਪਸ ਕਰਨ ਦੇ ਹੁਕਮ ਦਿੱਤੇ। ਪੰਜਵੀਂ ਅਲਾਟਮੈਂਟ ਸੁੂਰਿੰਦਰਪਾਲ ਸਿੰਘ ਪਹਿਲੀ ਮੰਜ਼ਿਲ ਦੇ ਫਲੈਟ ਨੰਬਰ 32 ਦੀ 4 ਸਤੰਬਰ 2006 ਨੂੰ ਅਲਾਟਮੈਂਟ ਹੋਈ ਤੇ ਉਸ ਨੇ 4,37,933 ਰੁਪਏ ਦੀ ਰਕਮ ਜਮਾਂ ਕਰਾ ਦਿੱਤੀ। ਫਲੈਟ ਦਾ ਕਬਜ਼ਾ 7 ਅਕਤੂਬਰ 2009 ’ਚ ਦੇਣਾ ਸੀ ਪਰ ਕਬਜ਼ਾ ਨਾ ਮਿਲਣ ਤੇ ਅਲਾਟੀ ਨੇ 15 ਮਈ 2023 ਨੂੰ ਉਕਤ ਅਦਾਲਤ ’ਚ ਕੇਸ ਕਰ ਦਿੱਤਾ, ਜਿਸ ਦਾ ਫੈਸਲਾ 18 ਮਾਰਚ 2026 ਨੂੰ ਅਲਾਟੀ ਦੇ ਹੱਕ ’ਚ ਦਿੰਦੇ ਹੋਏ ਅਦਾਲਤ ਨੇ ਅਲਾਟੀ ਨੂੰ ਸਾਢੇ 16 ਲੱਖ ਰੁਪਏ ਦੀ ਵਾਪਸ ਕਰਨ ਦੇ ਹੁਕਮ ਦਿੱਤੇ। ਇਸ ਤਰ੍ਹਾਂ ਕੁਲ ਮਿਲਾ ਕੇ ਇੰਪਰੂਵਮੈਂਟ ਟਰੱਸਟ ਨੂੰ ਇੰਦਰਾਪੁਰਮ ਮਾ. ਗੁਰਬੰਤਾ ਸਿੰਘ ਇਨਕਲੇਵ ਦੇ ਫਲੈਟਾਂ ਦੀ ਰਕਮ ਦੇ 81 ਲੱਖ ਰੁਪਏ ਦੀ ਅਦਾਇਗੀ 45 ਦਿਨਾਂ ’ਚ 9 ਫੀਸਦੀ ਵਿਆਜ ਸਮੇਤ ਕਰਨੀ ਹੋਵੇਗੀ । ਇਸ ’ਚ 30 ਹਜ਼ਾਰ ਰੁਪਏ ਕੰਪਨਸੇਸ਼ਨ ਫੀਸ ਤੇ 10 ਫ਼ੀਸਦੀ ਲਿਟੀਗੇਸ਼ਨ ਫੀਸ ਸ਼ਾਮਿਲ ਹੈ। ਜੇ ਟਰੱਸਟ ਨਿਰਧਾਰਿਤ 45 ਦਿਨਾਂ ’ਚ ਅਦਾਇਗੀ ਨਹੀਂ ਕਰਦਾ ਤਾਂ ਫਿਰ ਉਸ ਨੂੰ 12 ਫ਼ੀਸਦੀ ਵਿਆਜ ਸਮੇਤ ਅਦਾਇਗੀ ਕਰਨੀ ਹੋਵੇਗੀ। ਜ਼ਿਕਰਯੋਗ ਹੈ ਕਿ ਹੁਣ ਤਕ ਜਲੰਧਰ ਇੰਪਰੂਵਮੈਟ ਟਰੱਸਟ ਤੇ 85 ਕਰੋੜ ਦੀ ਦੇਣਦਾਰੀ ਖੜੀ ਹੈ ਅਤੇ ਉਸ 9 ਕਰੋੜ ਰੁਪਏ ਮਹੀਨੇ ਦਾ ਵਿਆਜ ਪੈ ਰਿਹਾ ਹੈ।