‘ਆਪ’ ਨੂੰ ਝਟਕਾ, ਸੁਨਿਆਰਾ ਕਾਂਗਰਸ ’ਚ ਸ਼ਾਮਲ
ਆਮ ਆਦਮੀ ਪਾਰਟੀ ਨੂੰ ਝਟਕਾ, ਚਾਰ ਨੰਬਰ ਵਾਰਡ ਤੋਂ ਭਿੰਦਾ ਸੁਨਿਆਰਾ ਕਾਂਗਰਸ ’ਚ ਸ਼ਾਮਲ
Publish Date: Tue, 21 Apr 2026 06:32 PM (IST)
Updated Date: Tue, 21 Apr 2026 06:34 PM (IST)

ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ‘ਜਦੋਂ ਤੋਂ ਮੈਂ ਸਿਆਸਤ ਕਰਨੀ ਸ਼ੁਰੂ ਕੀਤੀ, ਕਦੇ ਵੀ ਕਿਸੇ ਨੂੰ ਜ਼ਬਰਦਸਤੀ ਜਾਂ ਦਬਾਅ ਹੇਠ ਲਿਆ ਕੇ ਕਾਂਗਰਸ ਪਾਰਟੀ ਵਿਚ ਸ਼ਾਮਲ ਨਹੀਂ ਕੀਤਾ। ਜੇ ਅੱਜ ਲੋਕ ਮੈਨੂੰ ਆਪਣੇ ਪਰਿਵਾਰ ਦਾ ਹਿੱਸਾ ਸਮਝਦੇ ਹਨ ਤਾਂ ਇਹ ਸਭ ਮੇਰੇ ਵੱਲੋਂ ਸਾਫ ਸੁਥਰੀ ਕੀਤੀ ਸਿਆਸਤ ਦਾ ਨਤੀਜਾ ਹੈ’। ਉਕਤ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਉਸ ਵਕਤ ਕੀਤਾ ਜਦੋਂ ਉਹ ਸ਼ਹਿਰੀ ਪ੍ਰਧਾਨ ਲਛਮਣ ਸੋਬਤੀ ਅਤੇ ਹੋਰ ਆਏ ਪਤਵੰਤਿਆਂ ਨਾਲ ਆਪਣੇ ਗ੍ਰਹਿ ਸਾਹਲਾ ਨਗਰ (ਮਲਸੀਆਂ) ਵਿਖੇ ਗੱਲਬਾਤ ਕਰ ਰਹੇ ਸਨ। ਇਸ ਮੌਕੇ ਲਛਮਣ ਸੋਬਤੀ ਸ਼ਹਿਰੀ ਪ੍ਰਧਾਨ, ਹਰਪਾਲ ਸਿੰਘ ਮੈਸਨ ਅਤੇ ਗੁਰਦਿਆਲ ਸਿੰਘ ਜਾਫਰਾਪੁਰ ਦੇ ਉੱਦਮਾ ਸਦਕਾ ਪਰਵਿੰਦਰ ਕੁਮਾਰ ਮੈਸਨ(ਭਿੰਦਾ ਸੁਨਿਆਰਾ) ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ। ਜ਼ਿਕਰਯੋਗ ਹੈ ਕਿ ਭਿੰਦਾ ਸੁਨਿਆਰਾ ਵੱਲੋਂ ਪਿਛਲੇ ਸਮੇਂ ਹੋਈਆਂ ਨਗਰ ਪੰਚਾਇਤ ਸ਼ਾਹਕੋਟ ਦੀ ਚੋਣਾਂ ਵਿਚ ਵਾਰਡ ਨੰਬਰ ਚਾਰ ਤੋਂ ਆਮ ਆਦਮੀ ਪਾਰਟੀ ਵੱਲੋਂ ਚੋਣ ਵੀ ਲੜੀ ਗਈ ਸੀ। ਉਨ੍ਹਾਂ (ਭਿੰਦਾ ਸੁਨਿਆਰਾ) ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਹਲਕੇ ਪ੍ਰਤੀ ਵਿਕਾਸਪੱਖੀ ਨੀਤੀ ਤੋਂ ਵੀ ਪ੍ਰਭਾਵਿਤ ਹਨ ਤਾਂ ਹੀ ਉਨ੍ਹਾਂ ਫੈਸਲਾ ਕੀਤਾ ਕਿ ਉਹ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ 2027 ਵਿੱਚ ਉਹ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਸ਼ੇਰੋਵਾਲੀਆ ਲਈ ਦਿਨ ਰਾਤ ਮਿਹਨਤ ਕਰਕੇ ਆਪਣੇ ਵਾਰਡ ਵਿੱਚੋਂ ਚੰਗੇ ਨਤੀਜੇ ਲੈ ਕੇ ਆਉਣਗੇ। ਇਸ ਮੌਕੇ ਹਲਕਾ ਵਿਧਾਇਕ ਸ਼ੇਰੋਵਾਲੀਆ ਨੇ ਉਨ੍ਹਾਂ ਨੂੰ ਸਿਰੋਪਾਓ ਪਾ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਨੂੰ ਪਾਰਟੀ ਵਿਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਅਜਮੇਰ ਸਿੰਘ ਸ਼ੇਰੋਵਾਲੀਆ, ਗੁਲਜ਼ਾਰ ਸਿੰਘ ਥਿੰਦ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਸੁਖਦੀਪ ਸਿੰਘ ਕੰਗ ਪੀ.ਏ, ਕਮਲ ਬਦੇਸ਼ਾ ਢੰਡੋਵਾਲ, ਡਾ.ਗੁਰਨੇਕ ਸਿੰਘ ਰੌਂਤ, ਵਰੁਣ ਮਲਹੋਤਰਾ, ਗੁਰਪ੍ਰੀਤ ਸਿੰਘ ਬੱਬੂ, ਡਾ. ਰਾਜੇਸ਼ ਚਾਹੌਨ, ਸੱਤੀ ਹਾਰਡਵੇਅਰ, ਅਮਨਦੀਪ ਸੈਦਪੁਰੀ ਆਦਿ ਮੌਜੂਦ ਸਨ।