ਸੰਤ ਨਿਰੰਕਾਰੀ ਮੰਡਲ ’ਚ ਸੰਤ ਸਮਾਗਮ
ਸੰਤ ਨਿਰੰਕਾਰੀ ਮੰਡਲ ਵਿਖੇ ਸੰਤ ਸਮਾਗਮ ਕਰਵਾਇਆ ਗਿਆ
Publish Date: Fri, 16 Jan 2026 08:44 PM (IST)
Updated Date: Fri, 16 Jan 2026 08:45 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ ਫਿਲੌਰ : ਸੰਤ ਨਿਰੰਕਾਰੀ ਮੰਡਲ ਬ੍ਰਾਂਚ ਵਿਖੇ ਸੰਤ ਦਰਸ਼ਨ ਸਿੰਘ ਵਾਈਸ ਪ੍ਰੈਜ਼ੀਡੈਂਟ ਸੰਤ ਨਿਰੰਕਾਰੀ ਮੰਡਲ ਦਿੱਲੀ ਦੀ ਹਜ਼ੂਰੀ ਵਿਚ ਸੰਤ ਸਮਾਗਮ ਕੀਤਾ ਗਿਆ। ਸੰਤ ਦਰਸ਼ਨ ਸਿੰਘ ਨੇ ਪ੍ਰਵਚਨ ਕਰਦਿਆਂ ਕਿਹਾ ਕਿ ਮਨੁੱਖਤਾ ਨੂੰ ਮੁੱਖ ਰੱਖਦਿਆਂ ਇਨਸਾਨੀਅਤ ਭਾਈਚਾਰੇ ਨੂੰ ਪਰਮਾਤਮਾ ਦੇ ਦਰਸ਼ਨ ਕਰਕੇ ਹੀ ਮਜ਼ਬੂਤ ਕੀਤਾ ਜਾ ਸਕਦਾ ਹੈ। ਪਰਮਾਤਮਾ ਦੇ ਦਰਸ਼ਨ ਕਰਕੇ ਹੀ ਸਾਡੇ ਵਿਚਾਲੇ ਜਾਤ, ਧਰਮ, ਵਰਨ ਆਸ਼ਰਮ ਦਾ ਭੇਦ ਭਾਵ ਖਤਮ ਹੋ ਸਕਦਾ ਹੈ। ਇਸ ਦੌਰਾਨ ਕਪੂਰਥਲਾ ਦੇ ਜ਼ੋਨਲ ਇੰਚਾਰਜ ਵੀਰ ਗੁਲਸ਼ਨ ਅਹੂਜਾ, ਸੰਯੋਜਕ ਮਹਾਤਮਾ ਅਮਿਤ ਕੁੰਦਰਾ ਤੇ ਫਿਲੌਰ ਬ੍ਰਾਂਚ ਦੇ ਮੁਖੀ ਮਹਾਤਮਾ ਭਾਈ ਸਾਹਿਬ ਜਗਤਾਰ ਸਿੰਘ ਨੇ ਸੰਗਤਾਂ ਨੂੰ ਸੰਦੇਸ਼ ਦਿੱਤਾ। ਸੀਨੀਅਰ ਕਾਂਗਰਸੀ ਆਗੂ ਰਾਜਿੰਦਰ ਸੰਧੂ ਨੇ ਵੀ ਅਸ਼ੀਰਵਾਦ ਪ੍ਰਾਪਤ ਕੀਤਾ।