ਸ਼ਿਵਰਾਤਰੀ ਸਬੰਧੀ ਸ਼ੋਭਾ ਯਾਤਰਾ ਸਜਾਈ
ਸ਼ਿਵਰਾਤਰੀ ਦੇ ਸਬੰਧੀ ਸ਼ੋਭਾ ਯਾਤਰਾ ਸਜਾਈ
Publish Date: Thu, 12 Feb 2026 06:16 PM (IST)
Updated Date: Thu, 12 Feb 2026 06:18 PM (IST)

ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਸਥਾਨਕ ਨਵੀਨ ਸ਼ਿਵ ਮੰਦਰ ਵਿਖੇ ਸ਼ਿਵ ਪੁਰਾਣ ਜੀ ਦੀ ਛਤਰ ਛਾਇਆ ਹੇਠ ਸੁਆਮੀ ਪੁਸ਼ਪ ਚੈਤੰਨਿਆ ਜੀ ਦੀ ਅਗਵਾਈ ’ਚ ਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਸ਼ੋਭਾ ਯਾਤਰਾ ਸਜਾਈ ਗਈ ਜੋ ਨਵੀਨ ਸ਼ਿਵ ਮੰਦਰ ਤੋਂ ਸ਼ੁਰੂ ਕਰਕੇ ਜਨਤਾ ਦਾਣਾ ਮੰਡੀ ਤੋਂ ਹੁੰਦੀ ਹੋਈ ਨਗਰ ਦੇ ਮੁੱਖ ਮਾਰਗਾਂ ਤੇ ਬਾਜ਼ਾਰਾਂ ’ਚੋਂ ਲੰਘਦੀ ਹੋਈ ਮੁੜ ਨਵੀਨ ਮੰਦਰ ਪੁੱਜ ਕੇ ਸੰਪੰਨ ਹੋਈ। ਸ਼ੋਭਾ ਯਾਤਰਾ ਦੇ ਸਾਰੇ ਰਸਤੇ ’ਤੇ ਸ਼ਰਧਾਲੂਆਂ ਵੱਲੋਂ ਤਰ੍ਹਾਂ-ਤਰ੍ਹਾਂ ਦੇ ਪਕਵਾਨਾਂ ਤੇ ਫ਼ਲਾਂ ਦੇ ਲੰਗਰ ਲਗਾਏ ਹੋਏ ਸਨ। ਸ਼ਿਵ ਭੋਲੇ ਨਾਥ ਜੀ ਦੀ ਜੀਵਨ ਲੀਲ੍ਹਾ ਤੇ ਸਿਖਿਆਵਾਂ ਨਾਲ ਸਬੰਧਤ ਝਾਕੀਆਂ ਲੋਕਾਂ ਲਈ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਸਨ। ਬਚਿੱਤਰ ਸਿੰਘ ਕੋਹਾੜ ਉਚੇਚੇ ਤੌਰ ’ਤੇ ਮੰਦਰ ਵਿਖੇ ਪਹੁੰਚੇ ਹੋਏ ਸਨ ਤੇ ਸਾਰਾ ਸਮਾਂ ਉਹ ਸ਼ੋਭਾ ਯਾਤਰਾ ’ਚ ਹਾਜ਼ਰ ਰਹੇ। ਸ਼ੋਭਾ ਯਾਤਰਾ ’ਚ ਔਰਤਾਂ ਵੱਲੋਂ ਜ਼ਿਕਰ ਯੋਗ ਹਾਜ਼ਰੀ ਭਰੀ ਗਈ ਤੇ ਭਗਵਾਨ ਸ਼ਿਵ ਜੀ ਦੀ ਉਸਤਤ ’ਚ ਭਜਨ ਗਾਏ ਗਏ। ਮੌਕੇ ’ਤੇ ਕੁਲਵੰਤ ਰਾਏ ਸ਼ਰਮਾ, ਪਵਨ ਕੁਮਾਰ ਖੇੜਾ, ਜਸਬੀਰ ਸਿੰਘ ਛਾਬੜਾ, ਐੱਕਸ ਪਾਲ, ਵਿਸ਼ਾਲ ਸ਼ਰਮਾ, ਅਮਰਜੀਤ ਸਿੰਘ, ਵਿਵੇਕ ਸ਼ਰਮਾ, ਨਿਰਮਲ ਰਾਏ, ਪ੍ਰੀਤਪਾਲ ਸਿੰਘ, ਸੁਰਿੰਦਰ ਕੁਮਾਰ ਸ਼ਰਮਾ, ਅੰਕੁਸ਼ ਖੇੜਾ, ਅਮਨਦੀਪ ਸ਼ਰਮਾ, ਜੋਗਿੰਦਰ ਪਾਲ ਸ਼ਰਮਾ, ਨਵੀਨ ਕੁਮਾਰ ਸ਼ਰਮਾ, ਨਵੀਨ ਕੁਮਾਰ, ਮਹੰਤ ਕਮਲੇਸ਼ ਰਾਣੀ, ਬਾਬਾ ਬਲਵੰਤ ਨਾਥ ਨੱਲ੍ਹ ਵਾਲੇ, ਗੁਰਨਾਮ ਸਿੰਘ ਖ਼ਾਲਸਾ ਤੇ ਅਤੁਲ ਗੁਪਤਾ ਵੀ ਮੌਜੂਦ ਸਨ।