ਦੁਬਈ ਤੋਂ ਪਰਤ ਰਹੇ ਵਿਅਕਤੀ ਦੀ ਹਾਦਸੇ ’ਚ ਮੌਤ, ਦੋ ਹੋਰ ਜ਼ਖ਼ਮੀ
ਦੁਬਈ ਤੋਂ ਆਏ ਵਿਅਕਤੀ ਦੀ ਹਾਦਸੇ ’ਚ ਮੌਤ
Publish Date: Tue, 06 Jan 2026 10:04 PM (IST)
Updated Date: Tue, 06 Jan 2026 10:05 PM (IST)

ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਰਾਸ਼ਟਰੀ ਮਾਰਗ ’ਤੇ ਸਥਿਤ ਨਿਹਾਲੂ ਵਾਲ ਦੇ ਬੱਸ ਅੱਡੇ ’ਤੇ ਤਿੰਨ ਵਾਹਨ ਆਪਸ ’ਚ ਟਕਰਾਅ ਗਏ ਜਿਸ ਕਰਕੇ ਇਕ ਵਿਅਕਤੀ ਦੀ ਮੌਤ ਹੋ ਗਈ ਜਦੋਂਕਿ ਉਸ ਦੇ ਦੋ ਸਾਥੀ ਜ਼ਖ਼ਮੀ ਹੋ ਗਏ। ਮ੍ਰਿਤਕ ਦੀ ਪਛਾਣ ਦੀਪਕ ਸ਼ਰਮਾ (42) ਪੁੱਤਰ ਜਗਜੀਤ ਰਾਏ ਵਾਸੀ ਕੋਟਲਾ ਸੂਰਜ ਮੱਲ ਵਜੋਂ ਹੋਈ ਜੋ ਕਿ ਦੁਬਈ ਤੋਂ ਪਰਤਿਆ ਸੀ। ਜ਼ਖ਼ਮੀਆ ਦੀ ਪਛਾਣ ਵੰਸ਼ ਅਰੋੜਾ ਪੁੱਤਰ ਜਸਵਿੰਦਰ ਪਾਲ ਵਾਸੀ ਵਿਕਾਸ ਨਗਰ ਸ਼ਾਹਕੋਟ ਤੇ ਸਾਹਿਲ ਅਰੋੜਾ ਪੁੱਤਰ ਤਰਸੇਮ ਲਾਲ ਵਾਸੀ ਇੰਪਲਾਈਜ਼ ਕਾਲੋਨੀ ਸ਼ਾਹਕੋਟ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਬਲਵਿੰਦਰ ਸਿੰਘ ਐਡੀਸ਼ਨਲ ਐੱਸਐੱਚਓ ਨੇ ਦੱਸਿਆ ਕਿ ਦੁਪਹਿਰੇ 1.30 ਵਜੇ ਆਈ-20 ਕਾਰ ’ਚ ਸਵਾਰ ਹੋ ਕੇ ਤਿੰਨ ਜਣੇ ਮਲਸੀਆਂ ਨੂੰ ਜਾ ਰਹੇ ਸਨ। ਕਾਰ ਨੂੰ ਦੁਬਈ ਤੋਂ ਆਇਆ ਦੀਪਕ ਸ਼ਰਮਾ ਚਲਾ ਰਿਹਾ ਸੀ। ਕਾਰ ਦਾ ਸੰਤੁਲਨ ਕਾਇਮ ਨਾ ਰੱਖ ਸਕਿਆ ਤੇ ਕਿ ਸਾਹਮਣਿਓਂ ਆ ਰਹੀ ਕਾਰ ਤੇ ਟਿੱਪਰ ਨਾਲ ਟਕਰਾਉਣ ਉਪਰੰਤ ਸੜਕ ਕੰਢੇ ਸਫੈਦਿਆਂ ਨਾਲ ਟਕਰਾਅ ਗਈ। ਦੀਪਕ ਨੂੰ ਹਵਾਈ ਅੱਡੇ ’ਤੇ ਲੈਣ ਵੰਸ਼ ਅਰੋੜਾ ਪੁੱਤਰ ਜਸਵਿੰਦਰ ਪਾਲ ਵਾਸੀ ਵਿਕਾਸ ਨਗਰ ਸ਼ਾਹਕੋਟ ਤੇ ਸਾਹਿਲ ਅਰੋੜਾ ਪੁੱਤਰ ਤਰਸੇਮ ਲਾਲ ਵਾਸੀ ਇੰਪਲਾਈਜ਼ ਕਾਲੋਨੀ ਸ਼ਾਹਕੋਟ ਲੈਣ ਗਏ ਅਤੇ ਵਾਪਸੀ ’ਤੇ ਦੀਪਕ ਸ਼ਰਮਾ ਕਾਰ ਚਲਾ ਰਿਹਾ ਸੀ। ਜ਼ਖ਼ਮੀ ਵੰਸ਼ ਅਰੋੜਾ ਨੂੰ ਉਸਦੇ ਵਾਰਸਾਂ ਨੇ ਜਲੰਧਰ ਦੇ ਹਸਪਤਾਲ ’ਚ ਦਾਖਲ ਕਰਵਾਇਆ ਹੈ ਤੇ ਸਾਹਿਲ ਅਰੋੜਾ ਵੀ ਜ਼ੇਰ-ਏ-ਇਲਾਜ ਹੈ। ਕਾਨੂੰਨੀ ਕਾਰਵਾਈ ਕਰਦਿਆਂ ਏਐੱਸਆਈ ਹਰਵਿੰਦਰ ਸਿੰਘ ਵੱਲੋਂ ਲਾਸ਼ ਨੂੰ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਨਕੋਦਰ ਰਖਵਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਆਪਣੇ ਪਿੱਛੇ ਧਰਮ ਪਤਨੀ ਤੋਂ ਇਲਾਵਾ ਦੋ ਬੱਚੇ ਛੱਡ ਗਿਆ ਹੈ।