ਹਰੇਕ ਵਿਦਿਆਰਥੀ ਊਰਜਾ ਤੇ ਪ੍ਰਤਿਭਾ ਦਾ ਖਜ਼ਾਨਾ : ਦਿਵੇਦੀ
ਯਾਦਾਂ ਨਾਲ ਰੰਗਿਆ ‘ਰੇਮਿਨਿਸੈਂਸ’ ਕੇਐੱਮਵੀ ਕਾਲਜੀਏਟ ਸੀਨੀਅਰ ਸੈਕੰਡਰੀ ਦੇ ਬਾਰ੍ਹਵੀਂ ਦੇ ਵਿਦਿਆਰਥੀਆਂ ਨੂੰ ਯਾਦਗਾਰ ਵਿਦਾਈ
Publish Date: Sat, 14 Feb 2026 06:49 PM (IST)
Updated Date: Sat, 14 Feb 2026 06:51 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕੇਐੱਮਵੀ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵੱਲੋਂ 12ਵੀਂ ਦੇ ਵਿਦਿਆਰਥੀਆਂ ਲਈ ‘ਰੇਮਿਨਿਸੈਂਸ’ ਨਾਮਕ ਵਿਦਾਇਗੀ ਸਮਾਗਮ ਕਰਵਾਇਆ ਗਿਆ। ਇਹ ਸਮਾਗਮ 11ਵੀਂ ਤੇ 12ਵੀਂ (ਸਭ ਸਟ੍ਰੀਮਾਂ) ਦੇ ਵਿਦਿਆਰਥੀਆਂ ਨੂੰ ਅੰਤਿਮ ਪ੍ਰੀਖਿਆਵਾਂ ਤੇ ਉਨ੍ਹਾਂ ਦੇ ਭਵਿੱਖ ਲਈ ਸ਼ੁੱਭ ਕਾਮਨਾਵਾਂ ਦੇਣ ਲਈ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਅਤਿਮਾ ਸ਼ਰਮਾ ਦਿਵੇਦੀ (ਡਾਇਰੈਕਟਰ, ਕੰਨਿਆ ਮਹਾ ਵਿਦਿਆਲਿਆ) ਵੱਲੋਂ ਦੀਪ ਪ੍ਰਜਵਲਿਤ ਕਰਕੇ ਕੀਤੀ ਗਈ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਹਰ ਵਿਦਿਆਰਥੀ ਊਰਜਾ, ਪ੍ਰਤਿਭਾ ਤੇ ਆਤਮਵਿਸ਼ਵਾਸ ਦਾ ਖਜ਼ਾਨਾ ਹੈ। ਉਨ੍ਹਾਂ ਨੇ ਸਟੇਜ ’ਤੇ ਪ੍ਰਦਰਸ਼ਨ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਪ੍ਰੀਖਿਆਵਾਂ ਲਈ ਕੇਂਦਰਿਤ ਰਹਿਣ ਤੇ ਆਪਣੇ ’ਤੇ ਵਿਸ਼ਵਾਸ ਬਣਾਈ ਰੱਖਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਕੇਐੱਮਵੀ ਦਾ ਮਾਹੌਲ ਪੂਰੀ ਤਰ੍ਹਾਂ ਵਿਦਿਆਰਥੀ-ਪੱਖੀ ਹੈ ਤੇ ਹਰ ਵਿਦਿਆਰਥੀ ਦੀ ਸੰਭਾਲ ਤੇ ਮਾਰਗਦਰਸ਼ਨ ’ਤੇ ਕੇਂਦ੍ਰਿਤ ਹੈ। ਮਾਡਲਿੰਗ ਦੇ ਵੱਖ-ਵੱਖ ਦੌਰਾਂ ਦੇ ਆਧਾਰ ’ਤੇ ਪਲਕ ਨੂੰ ‘ਮਿਸ ਰੀਮਿਨਿਸੈਂਸ’ ਦਾ ਖਿਤਾਬ ਮਿਲਿਆ। ਪਲਵੀ ਪਹਿਲੀ ਰਨਰਅੱਪ ਤੇ ਖੁਸ਼ਪ੍ਰੀਤ ਦੂਜੀ ਰਨਰਅੱਪ ਰਹੀ। ਇਸ ਤੋਂ ਇਲਾਵਾ ਰਿਧਿਮਾ ਨੂੰ ‘ਬੈਸਟ ਅਟਾਇਰ’, ਪੱਲਵੀ ਨੂੰ ‘ਮਿਸ ਕਨਫਿਡੈਂਟ’, ਰੀਆ ਨੂੰ ‘ਬੈਸਟ ਸਮਾਈਲ’, ਆਸ਼ਿਮਾ ਨੂੰ ‘ਮਿਸ ਚਾਰਮਿੰਗ’, ਇਸ਼ਮੀਤ ਨੂੰ ‘ਮਿਸ ਕਰਿਸ਼ਮੈਟਿਕ’, ਪੁਰੂਵੀ ਨੂੰ ‘ਮਿਸ ਐਲੀਗੈਂਟ’ ਤੇ ਮੁਸਕਾਨ ਨੂੰ ‘ਮਿਸ ਗੋਰਜੀਅਸ’ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ। ਡਾਇਰੈਕਟਰ ਨੇ ਸਮਾਗਮ ਦੀ ਸਫਲਤਾ ਲਈ ਸਕੂਲ ਦੇ ਫੈਕਲਟੀ ਮੈਂਬਰਾਂ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ।