ਪ੍ਰਿਅੰਕਾ ਕੁਮਾਰੀ ਨੇ ਚਮਕਾਇਆ ਖ਼ਾਲਸਾ ਕਾਲਜ ਦਾ ਨਾਂ
ਲਾਇਲਪੁਰ ਖ਼ਾਲਸਾ ਕਾਲਜ ਫਾਰ ਵੂਮੈਨ ਲਈ ਮਾਣ ਦੀ ਗੱਲ ਕੈਡੇਟ ਪ੍ਰਿਯੰਕਾ ਕੁਮਾਰੀ ਆਰਮੀ ਡੇ ਪਰੇਡ ਲਈ ਚੁਣੀ ਗਈ
Publish Date: Mon, 16 Feb 2026 07:06 PM (IST)
Updated Date: Mon, 16 Feb 2026 07:09 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ ਫਾਰ ਵੂਮੈਨ ਦੀ ਐੱਨਸੀਸੀ ਕੈਡੇਟ ਪ੍ਰਿਅੰਕਾ ਕੁਮਾਰੀ ਨੂੰ 15 ਜਨਵਰੀ 2026 ਨੂੰ ਜੈਪੁਰ ਵਿਖੇ ਕਰਵਾਈ ਆਰਮੀ ਡੇ ਪਰੇਡ ਲਈ ਚੁਣਿਆ ਗਿਆ ਹੈ, ਜੋ ਕਾਲਜ ਲਈ ਮਾਣ ਵਾਲੀ ਉਪਲੱਬਧੀ ਹੈ। ਇਸ ਸਾਲ ਜੈਪੁਰ ਨੇ ਪਹਿਲੀ ਵਾਰ ਛਾਉਣੀ ਤੋਂ ਬਾਹਰ ਇਸ ਸ਼ਾਨਦਾਰ ਪਰੇਡ ਦੀ ਮੇਜ਼ਬਾਨੀ ਕੀਤੀ, ਜੋ ਭੈਰਵ ਬਟਾਲੀਅਨ ਦੀ ਸ਼ੁਰੂਆਤ ਨਾਲ ਸਬੰਧਤ ਹੈ। ਪ੍ਰਿਅੰਕਾ ਨੇ ਲਗਾਤਾਰ 80 ਦਿਨਾਂ ਤੱਕ ਸਖ਼ਤ ਅਭਿਆਸ ਕਰਕੇ ਇਹ ਮਾਣ ਹਾਸਲ ਕੀਤਾ। ਡਾਇਰੈਕਟੋਰੇਟ ਤੋਂ ਕੁੱਲ 25 ਕੈਡੇਟਾਂ ਦੀ ਚੋਣ ਹੋਈ, ਜਿਨ੍ਹਾਂ ’ਚ ਉਹ ਵੀ ਸ਼ਾਮਲ ਸੀ। ਸਮਾਗਮ ਦੌਰਾਨ ਵੀਕੇ ਸਿੰਘ, ਹਰੀਭਾਊ ਭਾਗੜੇ, ਜਨਰਲ ਅਨਿਲ ਚੌਹਾਨ, ਭਜਨ ਲਾਲ ਸ਼ਰਮਾ ਤੇ ਰਾਜਨਾਥ ਸਿੰਘ ਦੀ ਮੌਜੂਦਗੀ ’ਚ ਉਸ ਨੂੰ ਮੈਡਲ, ਕਿੱਟ ਤੇ ਸਰਟੀਫਿਕੇਟ ਪ੍ਰਦਾਨ ਕੀਤਾ ਗਿਆ। ਕਾਲਜ ਦੀ ਪ੍ਰਿੰਸੀਪਲ ਡਾ. ਸਰਬਜੀਤ ਕੌਰ ਰਾਏ ਨੇ ਇਸ ਸ਼ਾਨਦਾਰ ਉਪਲੱਬਧੀ ਲਈ ਪ੍ਰਿਅੰਕਾ ਕੁਮਾਰੀ ਤੇ ਐੱਨਸੀਸੀ ਇੰਚਾਰਜ ਲੈਫਟੀਨੈਂਟ ਡਾ. ਰੁਪਾਲੀ ਰਾਜ਼ਦਾਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪ੍ਰਾਪਤੀ ਹੋਰ ਵਿਦਿਆਰਥਣਾਂ ਲਈ ਪ੍ਰੇਰਣਾਦਾਇਕ ਹੈ।