ਸ਼ੇਰੋਵਾਲੀਆ ਨੇ ਬਰਨਾਲਾ ਰੈਲੀ ਲਈ ਰਵਾਨਾ ਕੀਤਾ ਕਾਫ਼ਲਾ
8 ਬੱਸਾਂ ਤੇ ਬਹੁਤ ਸਾਰੇ ਨਿੱਜੀ ਵਾਹਨਾਂ ਦਾ ਵੱਡਾ ਕਾਫ਼ਲਾ ਸ਼ੇਰੋਵਾਲੀਆ ਦੀ ਅਗਵਾਈ ’ਚ ਬਰਨਾਲਾ ਰੈਲੀ ‘ਚ ਸ਼ਾਮਲ ਹੋਇਆ
Publish Date: Sat, 28 Feb 2026 06:19 PM (IST)
Updated Date: Sat, 28 Feb 2026 06:22 PM (IST)
ਗਿਆਨ ਸੈਦਪਰੀ, ਪੰਜਾਬੀ ਜਾਗਰਣ, ਸ਼ਾਹਕੋਟ : ‘ਕਾਂਗਰਸ ਪਾਰਟੀ ਹਮੇਸ਼ਾ ਹੀ ਮਜ਼ਦੂਰਾਂ ਦੀ ਹਰ ਲੜਾਈ ਅੱਗੇ ਹੋ ਕੇ ਲੜਦੀ ਆਈ ਹੈ। ਮੋਦੀ ਸਰਕਾਰ ਮਜ਼ਦੂਰਾਂ ਲਈ ਬਣਾਈ ਗਈ ‘ਮਨਰੇਗਾ ਸਕੀਮ’ ਦਾ ਨਾਮ ਬਦਲ ਕੇ ਗਰੀਬਾਂ ਦੇ ਹੱਕਾਂ ’ਤੇ ਡੱਕਾਂ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਕਾਂਗਰਸ ਪਾਰਟੀ ਹੋਣ ਨਹੀਂ ਦੇਵੇਗੀ’। ਉਕਤ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਸ਼ਨਿੱਚਰਵਾਰ ਨੂੰ ਬਰਨਾਲਾ ਵਿਖੇ ‘ਮਨਰੇਗਾ ਬਚਾਓ ਸੰਗਰਾਮ’ ਤਹਿਤ ਹੋ ਰਹੀ ਮਹਾਂ ਰੈਲੀ ’ਚ ਸ਼ਾਮਲ ਹੋਣ ਤੋਂ ਪਹਿਲਾਂ ਆਪਣੇ ਗ੍ਰਹਿ ਮਲਸੀਆਂ (ਸਾਹਲਾ ਨਗਰ) ਤੋਂ 8 ਬੱਸਾਂ ਤੇ ਬਹੁਤ ਸਾਰੇ ਨਿੱਜੀ ਵਾਹਨਾਂ ਦੇ ਵੱਡੇ ਕਾਫ਼ਲੇ ਨੂੰ ਰਵਾਨਾ ਕਰਨ ਤੋਂ ਪਹਿਲਾਂ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੇ ਮਹਿਬੂਬ ਨੇਤਾ ਰਾਹੁਲ ਗਾਂਧੀ ਪੂਰੇ ਭਾਰਤ ’ਚ ਕਿਸਾਨਾਂ, ਮਜ਼ਦੂਰਾਂ ਤੇ ਨੌਜਵਾਨਾਂ ਦੀ ਲੜਾਈ ਲੜ ਰਹੇ ਹਨ।
ਰੈਲੀ ’ਚ ਸ਼ਾਮਲ ਹੋਣ ਵਾਲਿਆਂ ’ਚ ਸੁਰਿੰਦਰਜੀਤ ਸਿੰਘ ਚੱਠਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸ਼ਾਹਕੋਟ, ਅਸ਼ਵਿੰਦਰ ਪਾਲ ਸਿੰਘ ਖੈਹਿਰਾ ਸਾਬਕਾ ਚੇਅਰਮੈਨ ਸ਼ੂਗਰ ਮਿੱਲ ਮਹਿਤਪੁਰ, ਸੁਖਦੀਪ ਸਿੰਘ ਕੰਗ ਪੀਏ, ਗੁਰਦੀਪ ਸਿੰਘ ਯੱਕੋਪੁਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਰਿਬੀਕਾ ਰਾਣੀ ਮਡਿਆਲਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਡਾ. ਲਖਬੀਰ ਸਿੰਘ ਚੱਕ ਪਿੱਪਲੀ ਬਲਾਕ ਸੰਮਤੀ ਮੈਂਬਰ, ਗੁਰਮੀਤ ਸਿੰਘ ਮੰਡਿਆਲਾ ਬਲਾਕ ਸੰਮਤੀ ਮੈਂਬਰ, ਸੋਨੂੰ ਕਿਲੀ ਨੰਬਰਦਾਰ, ਜਗਤਾਰ ਸਿੰਘ ਖਾਲਸਾ ਪ੍ਰਧਾਨ ਕੋਆਪ੍ਰੇਟਿਵ ਸੁਸਾਇਟੀ ਢੰਡੋਵਾਲ, ਬੰਟੀ ਬਠੱਲਾ ਜ਼ਿਲ੍ਹਾ ਵਾਇਸ ਪ੍ਰਧਾਨ ਕਾਂਗਰਸ ਕਮੇਟੀ, ਸੁਖਦੇਵ ਰਾਜ ਗਿੱਲ ਸਾਬਕਾ ਸਰਪੰਚ ਨੰਗਲ ਅੰਬੀਆਂ, ਅਮਨਦੀਪ ਸਿੰਘ ਸੈਦਪੁਰੀ ਜ਼ਿਲ੍ਹਾ ਮੀਡੀਆ ਇੰਚਾਰਜ, ਮੇਜਰ ਸਿੰਘ ਤਲਵੰਡੀ ਬੂਟਿਆਂ, ਬਲਜਿੰਦਰ ਸਿੰਘ ਭੋਲਾ ਨੰਗਲ ਅੰਬੀਆਂ, ਜਸਵੀਰ ਸਿੰਘ ਸ਼ੀਰਾ ਸਾਬਕਾ ਸਰਪੰਚ ਸਾਹਲਾ, ਸੁਖਦੇਵ ਸਿੰਘ ਸਾਹਲਾ ਨਗਰ, ਪਿੰਦਰ ਜੋਸਨ ਹਵੇਲੀ ਪੱਤੀ, ਅਜ਼ੀਜ਼ ਮਸੀਹ ਹਵੇਲੀ ਦੇ ਪੱਤੀ, ਹੈਪੀ ਅਕਲਪੁਰ, ਡਾ ਰਾਜੇਸ਼ ਚੌਹਾਨ, ਤਰਲੋਕ ਮਸੀਹ, ਪਰਮਜੀਤ ਸਿੰਘ ਪੰਮਾ ਸਾਬਕਾ ਸਰਪੰਚ ਬਿੱਲੀ ਚਾਹਰਮੀ, ਅਸ਼ਵਨੀ ਪ੍ਰਧਾਨ ਕਾਕੜਾ, ਚੰਨਾ ਥੰਮੂਵਾਲ, ਮੰਗੀ ਚੱਕ ਬਾਹਮਣੀਆਂ ਪਾਰ, ਕੈਪਟਨ ਗੁਰਮੇਜ ਸਿੰਘ ਭੋਏਪੁਰ, ਮਨਜਿੰਦਰ ਸਿੰਘ ਸਰਪੰਚ ਟੁੱਟ ਸ਼ੇਰ ਸਿੰਘ, ਜਗਦੀਸ਼ ਸਾਬਕਾ ਸਰਪੰਚ ਟੁੱਟ ਸ਼ੇਰ ਸਿੰਘ, ਮਨੀ ਭਾਰਦਵਾਜ, ਬਾਬਾ ਭਖੜਾ, ਵਿੱਕੀ ਬਾਲੋਕੀ, ਸੁਖਜੀਤ ਕੌਰ ਸੁੱਖੀ ਪ੍ਰਧਾਨ ਮਹਿਲਾ ਮੰਡਲ, ਕੁਲਵਿੰਦਰ ਕੌਰ, ਪ੍ਰਿਅੰਕਾ ਪੁਰੀ, ਪਿੰਕੀ ਅਰੋੜਾ ਆਦਿ ਮੌਜੂਦ ਸਨ।