ਪਤੰਗ ਵਾਲੀ ਡੋਰ ਲੁੱਟਣ ਲਗੇ ਨੂੰ ਬਿਜਲੀ ਦਾ ਝਟਕਾ
ਪਤੰਗ ਵਾਲੀ ਡੋਰ ਲੁੱਟਣ ਲਗੇ ਨੂੰ ਬਿਜਲੀ ਦਾ ਝਟਕਾ
Publish Date: Thu, 15 Jan 2026 07:57 PM (IST)
Updated Date: Fri, 16 Jan 2026 04:10 AM (IST)
ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਸਥਾਨਕ ਵਾਰਡ ਨੰਬਰ ਤਿੰਨ ’ਚ ਪੈਂਦੇ ਮੁਹੱਲਾ ਮੁਸਤਫ਼ਾਬਾਦ ਦੇ ਵਸਨੀਕ ਰਮਨਦੀਪ ਸਿੰਘ (28) ਪੁੱਤਰ ਦਲਜੀਤ ਸਿੰਘ ਪਤੰਗ ਉਡਾਉਣ ਵਾਲੀ ਡੋਰ ਨੂੰ ਲੁੱਟਣ ਲੱਗਾ ਤਾਂ ਉਸ ਨੂੰ ਬਿਜਲੀ ਦਾ ਜ਼ਬਰਦਸਤ ਝਟਕਾ ਲੱਗਾ। ਜਾਣਕਾਰੀ ਅਨੁਸਾਰ ਲੋਹੀਆਂ-ਨਕੋਦਰ ਵਾਲੀ ਰੇਲਵੇ ਲਾਈਨ ’ਤੇ ਬਿਜਲੀ ਦੀ ਤਾਰ ’ਚ 25000 ਵੋਲਟ ਬਿਜਲੀ ਹੁੰਦੀ ਹੈ ਤੇ ਪਤੰਗ ਉਡਾਉਣ ਵਾਲੀ ਤਾਰ ਉਸ ਤਾਰ ਨਾਲ ਛੂਹ ਗਈ। ਬਿਜਲੀ ਦਾ ਝਟਕਾ ਇਨਾਂ ਜ਼ਬਰਦਸਤ ਸੀ ਕਿ ਰਮਨਦੀਪ ਸਿੰਘ ਦੀਆਂ ਕਈ ਪਲਟੀਆਂ ਲੱਗੀਆਂ ਤੇ ਉਹ ਕਾਫ਼ੀ ਜ਼ਿਆਦਾ ਝੁਲਸ ਵੀ ਗਿਆ। ਲੋਕਾਂ ਵੱਲੋਂ ਹੀ ਉਸ ਨੂੰ ਚੁੱਕ ਕੇ ਹਸਪਤਾਲ ਪਹੁੰਚਾਇਆ ਗਿਆ ਤੇ ਉਸ ਦੀ ਨਾਜ਼ੁਕ ਹਾਲਤ ਨੂੰ ਵੇਖਦਿਆਂ ਜਲੰਧਰ ਵਾਸਤੇ ਰੈਫ਼ਰ ਕੀਤਾ ਗਿਆ।