ਕਾਮਰੇਡ ਸੁਰਿੰਦਰ ਸਿੰਘ ਗਿੱਲ ਨੂੰ ਸ਼ਰਧਾਂਜਲੀਆਂ ਭੇਟ
ਕਾਮਰੇਡ ਸੁਰਿੰਦਰ ਸਿੰਘ ਗਿੱਲ ਨੂੰ ਭਰਪੂਰ ਸ਼ਰਧਾਂਜਲੀ
Publish Date: Sun, 18 Jan 2026 07:06 PM (IST)
Updated Date: Mon, 19 Jan 2026 04:15 AM (IST)

ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਬਲਵਿੰਦਰ ਸਿੰਘ ਗਿੱਲ, ਸੁਖਵਿੰਦਰ ਸਿੰਘ ਗਿੱਲ ਤੇ ਗੁਰਪ੍ਰੀਤ ਸਿੰਘ ਗਿੱਲ ਦੇ ਪਿਤਾ ਕਾਮਰੇਡ ਸੁਰਿੰਦਰ ਸਿੰਘ ਗਿੱਲ ਨੂੰ ਵੱਖ-ਵੱਖ ਆਗੂਆਂ ਨੇ ਭਰਪੂਰ ਸ਼ਰਧਾਂਜਲੀਆਂ ਭੇਂਟ ਕੀਤੀਆਂ। ਸ਼ਰਧਾਂਜਲੀ ਸਮਾਗਮ ਤੋਂ ਪਹਿਲਾਂ 108 ਸ੍ਰੀ ਗੁਰੂ ਗਿਆਨ ਨਾਥ ਵੱਲੋਂ ਰਚਾਏ ਗਏ ਗ੍ਰੰਥ ਸ੍ਰੀ ਗੁਰੂ ਗਿਆਨ ਪ੍ਰਕਾਸ਼ ਜੀ ਦੇ ਪਵਿੱਤਰ ਗ੍ਰੰਥ ਦੇ ਪਾਠ ਦੇ ਭੋਗ ਉਨਾਂ ਦੇ ਗ੍ਰਹਿ ਵਿਖੇ ਪਾਏ ਗਏ। ਉਪਰੰਤ ਗੁਰਦੁਆਰਾ ਭਗਵਾਨ ਵਾਲਮੀਕਿ ਜੀ ਪਿੰਡ ਸੈਦਪੁਰ ਝਿੜੀ ਵਿਖੇ ਕਥਾ ਕੀਰਤਨ ਤੋਂ ਬਾਅਦ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਟੇਜ ਸਕੱਤਰ ਦੇ ਫਰਜ਼ ਨਿਭਾਉਂਦਿਆਂ ਕਾਮਰੇਡ ਵਰਿੰਦਰ ਪਾਲ ਸਿੰਘ ਕਾਲਾ ਨੇ ਕਾਮਰੇਡ ਸੁਰਿੰਦਰ ਸਿੰਘ ਗਿੱਲ ਵੱਲੋਂ ਸੀਪੀਆਈ (ਐੱਮ) ਤੇ ਖੇਤ ਮਜ਼ਦੂਰ ਯੂਨੀਅਨ ਲਈ ਕੀਤੇ ਕਾਰਜਾਂ ਦਾ ਵਿਸਥਾਰ ਨਾਲ ਚਾਨਣਾ ਪਾਇਆ। ਸ਼ਰਧਾਂਜਲੀ ਸਮਾਗਮ ਦੌਰਾਨ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਪਰਿਵਾਰ ਦੇ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਉਚੇਚੇ ਤੌਰ ''ਤੇ ਪਹੁੰਚੇ ਸਨ। ਕਾਮਰੇਡ ਸੁਰਿੰਦਰ ਸਿੰਘ ਗਿੱਲ ਨੂੰ ਸ਼ਰਧਾਂਜਲੀ ਭੇਂਟ ਕਰਨ ਵਾਲਿਆਂ ’ਚ ਕਾਮਰੇਡ ਕੇਵਲ ਸਿੰਘ ਦਾਨੇਵਾਲ, ਕਾਮਰੇਡ ਨਰਿੰਦਰ ਸਿੰਘ ਜੋਹਲ, ਕਾਮਰੇਡ ਸਰਬਣ ਕੁਮਾਰ ਬਿੱਲਾ, ਕਾਮਰੇਡ ਚਰਨਜੀਤ ਸਿੰਘ ਥੰਮੂਵਾਲ ਤੇ ਕਾਮਰੇਡ ਤਾਰਾ ਸਿੰਘ ਥੰਮੂਵਾਲ ਮੌਜੂਦ ਸਨ। ਅਮਨਦੀਪ ਸੈਦਪੁਰੀ ਨੇ ਪਰਿਵਾਰ ਵੱਲੋਂ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਤਰਸੇਮ ਸਿੰਘ ਧੰਜੂ ਸਰਪੰਚ, ਰਣਬੀਰ ਸਿੰਘ ਰਾਣਾ ਸਾਬਕਾ ਸਰਪੰਚ, ਕਾਮਰੇਡ ਜਸਕਰਨ ਸਿੰਘ ਕੰਗ, ਕਾਮਰੇਡ ਪ੍ਰਕਾਸ਼ ਕਲੇਰ, ਧਰਮਿੰਦਰ ਸਿੰਘ ਨੰਬਰਦਾਰ, ਵੀਰ ਕੁਲਵੰਤ ਸਿੰਘ ਕੰਤਾ ਪ੍ਰਧਾਨ ਡਾ. ਬੀਆਰ ਅੰਬੇਡਕਰ ਆਰਮੀ, ਐਡਵੋਕੇਟ ਅਰੁਣ ਹੰਸ, ਜਸਵੀਰ ਸਿੰਘ ਜੱਸਾ ਬਾਬਾ, ਬਲਦੇਵ ਰਾਜ ਪੋਕਾ, ਰਸ਼ਪਾਲ ਸਿੰਘ ਸੋਨੀ ਢੋਟ ਬਲਾਕ ਸੰਮਤੀ ਮੈਂਬਰ, ਸਟੀਫਨ, ਐਡਵਨ ਆਦਿ ਮੌਜੂਦ ਸਨ।