- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਾਇਰਾਂ ਦੀ ਦੁਨੀਆਂ ਵੱਲੋਂ ਇਕ ਮੁੱਠੀ ਬੀਜ ਪੁਸਤਕ ਲੋਕ ਅਰਪਣ

ਕੀਮਤੀ ਭਗਤ, ਪੰਜਾਬੀ ਜਾਗਰਣ, ਜਲੰਧਰ : ਸ਼ਾਇਰਾਂ ਦੀ ਦੁਨੀਆ ਵੱਲੋਂ ਸਾਹਿਤ ਕਲਾ ਤੇ ਸੱਭਿਆਚਾਰਕ ਮੰਚ ਦੇ ਸਹਿਯੋਗ ਨਾਲ਼ ਦੇਸ਼ ਭਗਤ ਯਾਦਗਾਰ ਹਾਲ ਵਿਖੇ ਇਕ ਸ਼ਾਨਦਾਰ ਪ੍ਰੋਗਰਾਮ ਕਰਵਾ ਕੇ ਸਵਿੰਦਰ ਸੰਧੂ ਦੇ ਕਾਵਿ ਸੰਗ੍ਰਹਿ ਕਿਰਨ ਪਾਤ ਤੇ ਸਮੇਂ ਦੀ ਕੈਨਵਸ 'ਤੇ ਅਧਾਰਿਤ ਜਗਦੀਸ਼ ਰਾਣਾ ਵੱਲੋਂ ਸੰਪਾਦਿਤ ਪੁਸਤਕ ਇਕ ਮੁੱਠੀ ਬੀਜ ਲੋਕ ਅਰਪਣ ਕੀਤੀ ਗਈ। ਪ੍ਰਧਾਨਗੀ ਮੰਡਲ ’ਚ ਡਾ.ਸੋਮਾ ਸਬਲੋਕ, ਜਗਦੀਸ਼ ਰਾਣਾ, ਸਵਿੰਦਰ ਸੰਧੂ, ਬਲਬੀਰ ਕੌਰ ਰਾਏਕੋਟੀ ਤੇ ਜੋਗਿੰਦਰ ਸਿੰਘ ਸੰਧੂ ਵਿਰਾਜਮਾਨ ਰਹੇ। ਚਰਨਜੀਤ ਸਮਾਲਸਰ ਵੱਲੋਂ ਲਿਖਿਆ ਕਿਤਾਬ ਬਾਰੇ ਜਾਣਕਾਰੀ ਭਰਪੂਰ ਪਰਚਾ ਨਾਵਲਕਾਰ ਗੁਰਨਾਮ ਬਾਵਾ ਨੇ ਪੜ੍ਹਿਆ।
ਡਾ. ਸੋਮਾ ਸਬਲੋਕ ਨੇ ਪਰਚਾ ਪੜ੍ਹਦਿਆਂ ਕਿਤਾਬ ਦੇ ਮੂਲ ਲੇਖਕ ਸਵਿੰਦਰ ਸੰਧੂ ਤੇ ਸੰਪਾਦਕ ਜਗਦੀਸ਼ ਰਾਣਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਦੋਵੇਂ ਸਾਹਿਤਕਾਰ ਲੋਕ ਪੱਖੀ ਹੋਣ ਕਰਕੇ ਇਕ ਮੁੱਠੀ ਬੀਜ ਪੁਸਤਕ ਵਿੱਚ ਵੀ ਜ਼ਿਆਦਾਤਰ ਰਚਨਾਵਾਂ ਲੋਕ ਸਰੋਕਾਰਾਂ ਨਾਲ਼ ਸਬੰਧਤ ਹੀ ਲਈਆਂ ਗਈਆਂ ਹਨ ਤੇ ਇਸ ਦਾ ਸੁਆਗਤ ਕਰਨਾ ਬਣਦਾ ਹੈ। ਜੋਗਿੰਦਰ ਸੰਧੂ ਤੇ ਬਲਬੀਰ ਕੌਰ ਰਾਏਕੋਟੀ ਨੇ ਕਿਹਾ ਸਵਿੰਦਰ ਸੰਧੂ ਕੋਲ਼ ਉਮਰ ਭਰ ਦਾ ਤਜਰਬਾ ਹੈ ਜਿਹੜਾ ਉਸ ਦੀਆਂ ਕਵਿਤਾਵਾਂ ’ਚ ਵੀ ਨਜ਼ਰ ਆਉਂਦਾ ਹੈ ਤੇ ਜਗਦੀਸ਼ ਰਾਣਾ ਦੁਆਰਾ ਸੰਪਾਦਿਤ ਇਸ ਪੁਸਤਕ ਦਾ ਵੱਡੇ ਕਵੀਆਂ ਨੂੰ ਨੋਟਿਸ ਲੈਣਾ ਚਾਹੀਦਾ ਹੈ।
ਸਵਿੰਦਰ ਸੰਧੂ ਨੇ ਕਿਹਾ ਕਿ ਲੋਕ ਸ਼ਾਇਰ ਜਗਦੀਸ਼ ਰਾਣਾ ਦੁਆਰਾ ਉਸ ਦੀਆਂ ਕਵਿਤਾਵਾਂ ਤੇ ਅਧਾਰਿਤ ਨਵੀਂ ਪੁਸਤਕ ਇਕ ਮੁੱਠੀ ਬੀਜ ਤਿਆਰ ਕਰਨਾ ਉਸ ਲਈ ਵੱਡੇ ਸਨਮਾਨ ਬਰਾਬਰ ਹੈ। ਜਗਦੀਸ਼ ਰਾਣਾ ਨੇ ਆਖਿਆ ਕਿ ਸਵਿੰਦਰ ਸੰਧੂ ਦੀਆਂ ਕਵਿਤਾਵਾਂ ਆਮ ਲੋਕਾਂ ਦੀਆਂ ਭਾਵਨਾਵਾਂ, ਪੀੜਾਂ ਬਿਆਨਦੀਆਂ ਹਨ ਇਸ ਲਈ ਉਹ ਪਹਿਲਾਂ ਵੀ ਉਨ੍ਹਾਂ ਦੀਆਂ ਤਿੰਨ ਪੁਸਤਕਾਂ ’ਤੇ ਆਧਾਰਿਤ ਇਕ ਪੁਸਤਕ ਜ਼ਿੰਦਗੀ ਇਕ ਮੰਚ ਸੰਪਾਦਿਤ ਕਰ ਚੁੱਕੇ ਹਨ ਤੇ ਹੁਣ ਉਨ੍ਹਾਂ ਦੀਆਂ ਦੋ ਪੁਸਤਕਾਂ ’ਤੇ ਅਧਾਰਿਤ ਇਕ ਮੁੱਠੀ ਬੀਜ ਪੁਸਤਕ ਸੰਪਾਦਤ ਕੀਤੀ ਹੈ। ਉਪਰੰਤ ਹੋਏ ਕਵੀ ਦਰਬਾਰ ਦੇ ਪ੍ਰਧਾਨਗੀ ਮੰਡਲ ’ਚ ਪੰਜਾਬੀ ਜਾਗਰਣ ਦੇ ਸਹਿ ਸੰਪਾਦਕ ਜਸਵਿੰਦਰ ਦੂਹੜਾ, ਪ੍ਰਸਿੱਧ ਕਵੀ ਮੋਹਨ ਮਤਿਆਲਵੀ, ਕੁਲਬੀਰ ਸਿੰਘ ਕੰਵਲ ਤੇ ਨੱਕਾਸ਼ ਚਿੱਤੇਵਾਣੀ ਵਿਰਾਜਮਾਨ ਰਹੇ। ਼
ਕਵੀ ਦਰਬਾਰ ’ਚ ਗੁਰਦੀਪ ਸਿੰਘ ਸੈਣੀ, ਡਾ. ਸੋਮਾ ਸਬਲੋਕ, ਸਵਿੰਦਰ ਸੰਧੂ, ਨਕਸ਼ ਵਰਿਆਣਵੀ, ਰੀਤੂ ਕਲਸੀ, ਮਨਜੀਤ ਕੌਰ ਮੀਸ਼ਾ, ਮਿੱਤਰ ਮਨਜੀਤ, ਦਲਜੀਤ ਮਹਿਮੀ, ਇੰਦਰ ਸਿੰਘ ਮਿਸ਼ਰੀ, ਕੀਮਤੀ ਕੈਸਰ, ਹੀਰਾ ਲਾਲ ਮਲਹੋਤਰਾ, ਹਰਜਿੰਦਰ ਸਿੰਘ ਜਿੰਦੀ, ਕੁਲਬੀਰ ਸਿੰਘ ਕੰਵਲ, ਨੱਕਾਸ਼ ਚਿੱਤੇਵਾਣੀ, ਮੋਹਨ ਮਤਿਆਲਵੀ, ਹਰਦਿਆਲ ਹੁਸ਼ਿਆਰਪੁਰੀ, ਸਾਹਿਬਾ ਜੀਟਨ ਕੌਰ, ਦੀਪ ਜਗਤਪੁਰੀ, ਹਰਸ਼ਵਿੰਦਰ ਕੌਰ ਤਲਵਾੜਾ, ਅਨੀਤਾ ਵਸ਼ਿਸ਼ਟ ਗੜ੍ਹਸ਼ੰਕਰ, ਅਸ਼ੋਕ ਗੋਇਲ, ਸੋਢੀ ਸੱਤੋਵਾਲੀ ਆਦਿ ਕਵੀਆਂ ਨੇ ਆਪਣੀਆਂ ਰਚਨਾਵਾਂ ਰਾਹੀਂ ਪ੍ਰੋਗਰਾਮ ਨੂੰ ਚਾਰ ਚੰਨ ਲਾ ਦਿੱਤੇ। ਗ਼ਜ਼ਲ ਗਾਇਕ ਸੁਰਿੰਦਰ ਗੁਲਸ਼ਨ ਨੇ ਜਗਦੀਸ਼ ਰਾਣਾ ਤੇ ਉਲਫ਼ਤ ਬਾਜਵਾ ਦੀਆਂ ਗ਼ਜ਼ਲਾਂ ਗਾ ਕੇ ਪ੍ਰੋਗਰਾਮ ਨੂੰ ਸਿਖ਼ਰ ’ਤੇ ਪਹੁੰਚਾਇਆ। ਇਸ ਦੌਰਾਨ ਕਰਨਲ ਜਗਬੀਰ ਸਿੰਘ ਸੰਧੂ, ਗੀਤਾ ਵਰਮਾ, ਗੁਰਨਾਮ ਬਾਵਾ, ਸ਼ਿਵਦੀਪ, ਪਰਮਿੰਦਰਜੀਤ ਕੌਰ, ਜਸਵੰਤ ਕੌਰ, ਭਾਵਿਨੀ ਕਲਸੀ, ਵਿਨੋਦ ਕੁਮਾਰ, ਤ੍ਰਿਪਤਾ ਰਾਣੀ ਵੀ ਮੌਜੂਦ ਸਨ।