ਫਿਲੌਰ ’ਚ ਵਿਸ਼ਾਲ ਸ਼ੋਭਾ ਯਾਤਰਾ ਸਜਾਈ
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਹੇਠ ਫਿਲੌਰ ’ਚ ਵਿਸ਼ਾਲ ਸ਼ੋਭਾ ਯਾਤਰਾ ਸਜਾਈ
Publish Date: Sat, 31 Jan 2026 09:38 PM (IST)
Updated Date: Sun, 01 Feb 2026 04:14 AM (IST)

ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਪੁਰਬ ਦੀ ਖੁਸ਼ੀ ’ਚ ਸ੍ਰੀ ਗੁਰੂ ਰਵਿਦਾਸ ਭਵਨ ਤੇ ਸ੍ਰੀ ਗੁਰੂ ਰਵਿਦਾਸ ਮੰਦਰ ਨੂਰਮਹਿਲ ਰੋਡ ਫਿਲੌਰ ਦੀ ਪ੍ਰਬੰਧਕ ਕਮੇਟੀ ਤੇ ਇਲਾਕੇ ਦੀਆਂ ਸਮੂਹ ਸੰਗਤ ਵੱਲੋਂ ਸ਼ੋਭਾ ਯਾਤਰਾ ਸਜਾਈ ਗਈ। ਇਸ ਸ਼ੋਭਾ ਯਾਤਰਾ ’ਚ ਇਲਾਕੇ ਦੀ ਸੰਗਤ ਨੇ ਵੱਡੀ ਗਿਣਤੀ ’ਚ ਹਿੱਸਾ ਲਿਆ। ਸ਼ੋਭਾ ਯਾਤਰਾ ਸ੍ਰੀ ਗੁਰੂ ਰਵਿਦਾਸ ਭਵਨ ਫਿਲੌਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਆਰੰਭ ਹੋਈ। ਯਾਤਰਾ ਦੌਰਾਨ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰ ਕੇ ਨਿੱਘਾ ਸਵਾਗਤ ਕੀਤਾ ਗਿਆ ਤੇ ਜੈਕਾਰਿਆਂ ਨਾਲ ਸਾਰਾ ਇਲਾਕਾ ਗੂੰਜ ਉਠਿਆ। ਸ਼ੋਭਾ ਯਾਤਰਾ ਗੜਾ, ਪੁਲਿਸ ਕਲੋਨੀ, ਰਵਿਦਾਸਪੁਰਾ ਆਦਿ ਵੱਖ-ਵੱਖ ਇਲਾਕਿਆਂ ’ਚੋਂ ਹੁੰਦੀ ਹੋਈ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਗੇਟ ’ਤੇ ਆ ਕੇ ਸਮਾਪਤ ਹੋਈ। ਇਸ ਮੌਕੇ ਦਾਨੀ ਸੱਜਣਾਂ, ਵਿਸ਼ੇਸ਼ ਸ਼ਖਸੀਅਤਾਂ ਤੇ ਮਹਾਂਪੁਰਸ਼ਾਂ ਨੂੰ ਯਾਦਗਾਰੀ ਚਿੰਨ੍ਹ ਤੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸੰਗਤ ਦੀ ਸੇਵਾ ਲਈ ਗੁਰੂ ਕੇ ਅਤੁੱਟ ਲੰਗਰ ਦੇ ਨਾਲ-ਨਾਲ ਫਲ, ਚਾਹ ਤੇ ਪਕੌੜਿਆਂ ਦੇ ਲੰਗਰ ਵੀ ਲਗਾਏ ਗਏ। ਇਸ ਸਮਾਗਮ ’ਚ ਸ੍ਰੀ ਗੁਰੂ ਰਵਿਦਾਸ ਭਵਨ ਫਿਲੌਰ ਤੇ ਸ੍ਰੀ ਗੁਰੂ ਰਵਿਦਾਸ ਮੰਦਰ ਨੂਰਮਹਿਲ ਰੋਡ ਫਿਲੌਰ ਦੇ ਪ੍ਰਧਾਨ ਤੇ ਅਹੁਦੇਦਾਰ ਮੈਂਬਰਾਂ ਤੋਂ ਇਲਾਵਾ ਸੰਤ ਪਰਮਜੀਤ ਦਾਸ ਨਗਰ ਵਾਲੇ, ਬਾਬਾ ਸੁਖਵਿੰਦਰ ਸਿੰਘ (ਗੁਰਦੁਆਰਾ ਸਿੰਘਾਂ ਸ਼ਹੀਦਾਂ), ਸੰਤ ਬਾਬਾ ਜਰਨੈਲ ਸਿੰਘ ਨੰਗਲ ਬੇਟ ਆਲੋਵਾਲ ਦੇ ਮੁੱਖ ਸੇਵਾਦਾਰ, ਯਸ਼ਪਾਲ ਗਿੰਢਾ ਕੌਂਸਲਰ, ਜਰਨੈਲ ਫਿਲੌਰ (ਪ੍ਰਧਾਨ ਲੋਕ ਇਨਸਾਫ ਮੰਚ ਪੰਜਾਬ), ਤਰਸੇਮ ਰੁਪਾਣਾ (ਪ੍ਰਧਾਨ ਭਾਜਪਾ ਵਿਮੁਕਤ ਜਾਤੀਆਂ ਪੰਜਾਬ), ਰਣਜੀਤ ਸਿੰਘ (ਜ਼ਿਲ੍ਹਾ ਪ੍ਰਧਾਨ ਭਾਜਪਾ ਜਲੰਧਰ ਦਿਹਾਤੀ), ਰਾਜਿੰਦਰ ਸੰਧੂ (ਸੀਨੀਅਰ ਕਾਂਗਰਸੀ ਆਗੂ), ਰਣਜੀਤ ਸਿੰਘ ਸਿੱਧੂ (ਪ੍ਰਧਾਨ ਟਰੱਕ ਯੂਨੀਅਨ ਫਿਲੌਰ), ਮਾਸਟਰ ਹੰਸਰਾਜ, ਰਵੀ ਸਰੋਏ, ਜਥੇਦਾਰ ਮਹਾਂ ਸਿੰਘ ਰਸੂਲਪੁਰ, ਜਸਬੀਰ ਸਿੰਘ ਰੁੜਕਾ, ਜਗਤਾਰ ਚੰਦ (ਸਾਬਕਾ ਸਰਪੰਚ ਨੰਗਲ), ਅਜੇ ਐਡਵੋਕੇਟ, ਸੰਜੀਵ ਭੌਰਾ ਐਡਵੋਕੇਟ, ਸੁਰਜੀਤ ਖੁੱਤਣ ਐਡਵੋਕੇਟ, ਇੰਦਰਜੀਤ ਸਿੰਘ ਸਿੱਧੂ ਸਮੇਤ ਇਲਾਕੇ ਦੀਆਂ ਸੰਗਤਾਂ ਵੱਡੀ ਗਿਣਤੀ ’ਚ ਹਾਜ਼ਰ ਸਨ। ਸ਼ੋਭਾ ਯਾਤਰਾ ਸ਼ਾਂਤੀ, ਭਾਈਚਾਰੇ ਤੇ ਧਾਰਮਿਕ ਉਤਸ਼ਾਹ ਦੇ ਮਾਹੌਲ ’ਚ ਸੰਪੰਨ ਹੋਈ।