ਬਾਬਾ ਦੀਪ ਸਿੰਘ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ
ਬਾਬਾ ਦੀਪ ਸਿੰਘ ਜੀ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ
Publish Date: Sun, 29 Mar 2026 08:38 PM (IST)
Updated Date: Sun, 29 Mar 2026 08:39 PM (IST)

- ਵੱਖ-ਵੱਖ ਪਿੰਡਾਂ ’ਚ ਨਗਰ ਕੀਰਤਨ ਦਾ ਕੀਤਾ ਭਰਵਾਂ ਸਵਾਗਤ ਅਵਤਾਰ ਰਾਣਾ, ਪੰਜਾਬੀ ਜਾਗਰਣ ਮੱਲ੍ਹੀਆਂ ਕਲਾਂ : ਗੁਰਮਤਿ ਪ੍ਰਚਾਰ ਸਭਾ ਦੁਆਬਾ ਪੰਜਾਬ ਪਿੰਡ ਜਹਾਂਗੀਰ ਵੱਲੋਂ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 18ਵਾਂ ਵਿਸ਼ਾਲ ਨਗਰ ਕੀਰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਭਾ ਦੇ ਪ੍ਰਧਾਨ ਹਰਜਿੰਦਰ ਸਿੰਘ ਜਹਾਂਗੀਰ ਦੀ ਦੇਖ-ਰੇਖ ਹੇਠ ਪਿੰਡ ਜਹਾਂਗੀਰ ਦੇ ਗੁਰਦੁਆਰਾ ਸਾਹਿਬ ਤੋਂ ਅਰਦਾਸ ਬੇਨਤੀ ਕਰਨ ਉਪਰੰਤ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਦੀ ਗੂੰਜ ਵਿੱਚ ਸ਼ੁਰੂ ਹੋਇਆ। ਇਸ ਨਗਰ ਕੀਰਤਨ ’ਚ ਨਗਰ ਜਹਾਂਗੀਰ ਤੇ ਖੋਸੇ ਦੀਆਂ ਸੰਗਤਾਂ ਭਾਰੀ ਗਿਣਤੀ ’ਚ ਸ਼ਾਮਲ ਹੋਈਆਂ। ਇਹ ਨਗਰ ਕੀਰਤਨ ਜਹਾਂਗੀਰ ਤੋਂ ਪਿੰਡ ਦੀ ਪਰਿਕਰਮਾ ਕਰ ਕੇ ਪਿੰਡ ਖੋਸੇ, ਮੱਲੀਆਂ ਕਲਾਂ, ਨਵਾਂ ਪਿੰਡ ਗੁਰਦੁਆਰਾ ਕੁਟੀਆ ਸਾਹਿਬ, ਤਲਵੰਡੀ ਸਲੇਮ, ਚੂਹੜ, ਉਗੀ, ਰਸੂਲਪੁਰ ਕਲਾਂ,ਤਲਵੰਡੀ ਭਰੋ, ਹੇਰਾ, ਟੁੱਟਕਲਾਂ, ਦਰਗਾਬਾਦ, ਬਿੱਲਾ ਨਵਾਬ, ਰਾਂਗੜਾ ਤੇ ਫਾਜ਼ਲਪੁਰ ਤੋਂ ਹੁੰਦਾ ਹੋਇਆ ਵਾਪਸ ਜਹਾਂਗੀਰ ਆ ਕੇ ਸਮਾਪਤ ਹੋਇਆ। ਇਸ ਨਗਰ ਕੀਰਤਨ ਦਾ ਵੱਖ-ਵੱਖ ਪਿੰਡਾਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਤੇ ਸੰਗਤਾਂ ਲਈ ਚਾਹ ਪਕੌੜਿਆਂ ਤੇ ਫਰੂਟ ਦੇ ਲੰਗਰ ਲਾਏ ਗਏ। ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਪੰਜ ਪਿਆਰਿਆਂ ਤੇ ਪ੍ਰਬੰਧਕਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਨਗਰ ਕੀਰਤਨ ਦੇ ਮੱਲ੍ਹੀਆਂ ਕਲਾਂ ਤੇ ਨਵਾਂ ਪਿੰਡ ਪੁੱਜਣ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਵਿਸ਼ੇਸ਼ ਸਵਾਗਤ ਕਰਦਿਆਂ ਸਨਮਾਨ ਕੀਤਾ ਗਿਆ। ਇਸ ਦੌਰਾਨ ਅੱਗੇ ਚੱਲ ਰਹੀ ਗੱਤਕਾ ਪਾਰਟੀ ਨੇ ਸੰਗਤਾਂ ਨੂੰ ਗੱਤਕੇ ਦੇ ਕਰਤੱਵ ਦਿਖਾਏ। ਇਸ ਮੌਕੇ ’ਤੇ ਪ੍ਰਬੰਧਕਾਂ ਵੱਲੋਂ ਟਰਾਲੀਆਂ ਉੱਪਰ ਸਿੱਖ ਇਤਿਹਾਸ ਨੂੰ ਦਰਸਾਉਂਦੀਆਂ ਹੋਈਆਂ ਝਲਕੀਆਂ ਨਗਰ ਕੀਰਤਨ ਦੇ ਖਿੱਚ ਦਾ ਕੇਂਦਰ ਰਹੀਆਂ। ਇਸ ਨਗਰ ਕੀਰਤਨ ’ਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਨਕੋਦਰ ਤੋਂ ਕੋਆਰਡੀਨੇਟਰ ਐਡਵੋਕੇਟ ਰਾਜ ਕੰਵਲ ਸਿੰਘ ਭੁੱਲਰ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਹਰਜਿੰਦਰ ਸਿੰਘ ਜਹਾਂਗੀਰ ਨੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਨਗਰ ਕੀਰਤਨ ’ਚ ਜੁੜੀਆਂ ਸਮੂਹ ਸੰਗਤਾਂ ਤੇ ਪੁੱਜੀਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਬੁਕਣ ਸਿੰਘ, ਨਛੱਤਰ ਸਿੰਘ, ਜੋਗਿੰਦਰ ਸਿੰਘ, ਜਰਨੈਲ ਸਿੰਘ, ਹਲਵੰਤ ਸਿੰਘ, ਤਰਲੋਕ ਸਿੰਘ, ਜਗਤਾਰ ਸਿੰਘ ਖੋਸਾ, ਗੁਰਬਖਸ਼ ਸਿੰਘ, ਭਿੰਦਾ ਔਜਲਾ, ਮੰਗਾ, ਅਜਮੇਰ ਸਿੰਘ ਹੇਅਰ, ਜਥੇਦਾਰ ਹਰਭਜਨ ਸਿੰਘ ਜਹਾਂਗੀਰ, ਲਖਵਿੰਦਰ ਸਿੰਘ, ਕ੍ਰਿਸ਼ਨ ਕੁਮਾਰ ਸੈਹਿਮ, ਆਗਿਆਕਾਰ ਸਿੰਘ, ਸਰਬਜੀਤ ਸਾਬੀ, ਬਲਵਿੰਦਰ ਸਿੰਘ ਖਹਿਰਾ ਫਾਰਮ, ਸੰਤੋਖ ਸਿੰਘ ਸ਼ਾਹਕੋਟ, ਜਸਵੀਰ ਸਿੰਘ ਭੱਟੀ, ਰਾਣਾ ਖੋਸਾ, ਜੱਸੀ ਜਹਾਂਗੀਰ, ਅਵਤਾਰ ਸਿੰਘ, ਇਕਬਾਲ ਸਿੰਘ ਤੋਂ ਇਲਾਵਾ ਭਾਰੀ ਗਿਣਤੀ ’ਚ ਨੌਜਵਾਨ ਤੇ ਔਰਤਾਂ ਵੀ ਸ਼ਾਮਲ ਹੋਈਆਂ।