ਸੇਵਾਮੁਕਤੀ ’ਤੇ ਪ੍ਰਿੰਸੀਪਲ ਘੇੜਾ ਨੂੰ ਦਿੱਤੀ ਨਿੱਘੀ ਵਿਦਾਇਗੀ
ਸੇਵਾਮੁਕਤੀ ’ਤੇ ਧਨੀ ਪਿੰਡ ਸਕੂਲ ’ਚ ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ ਦਾ ਸ਼ਾਨਦਾਰ ਸਨਮਾਨ ਸਮਾਰੋਹਕਰਵਾਇਆ
Publish Date: Tue, 31 Mar 2026 07:00 PM (IST)
Updated Date: Wed, 01 Apr 2026 04:13 AM (IST)
---ਸਿੱਖਿਆ ਵਿਭਾਗ ਨੂੰ 30 ਸਾਲ ਤੋਂ ਵੱਧ ਦੀਆਂ ਸਮਰਪਿਤ ਸੇਵਾਵਾਂ ਲਈ ਕੀਤਾ ਸਨਮਾਨਿਤ ਸੰਗੀਤਾ ਸ਼ਰਮਾ, ਪੰਜਾਬੀ ਜਾਗਰਣ, ਜੰਡਿਆਲਾ ਮੰਜਕੀ : ਧਨੀ ਪਿੰਡ ਸਕੂਲ ’ਚ ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ (ਸਟੇਟ ਅਵਾਰਡੀ) ਦੀ ਸੇਵਾਮੁਕਤੀ ਮੌਕੇ ਸਕੂਲ ਸਟਾਫ, ਪ੍ਰਬੰਧਕੀ ਕਮੇਟੀਆਂ ਤੇ ਗ੍ਰਾਮ ਪੰਚਾਇਤ ਵੱਲੋਂ ਸ਼ਾਨਦਾਰ ਸਨਮਾਨ ਸਮਾਰੋਹ ਕਰਵਾਇਆ। ਇਸ ਮੌਕੇ ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ ਆਪਣੇ ਪਰਿਵਾਰ ਸਮੇਤ ਸਕੂਲ ਪਹੁੰਚੇ, ਜਿੱਥੇ ਉਨਾਂ ਦੀ ਧਰਮਪਤਨੀ ਲੈਕਚਰਾਰ ਕਮਲੇਸ਼ ਕੁਮਾਰੀ ਘੇੜਾ, ਬੇਟੀ ਐਡਵੋਕੇਟ ਹਰਕਮਲਪ੍ਰੀਤ ਘੇੜਾ ਤੇ ਬੇਟਾ ਐਡਵੋਕੇਟ ਦਮਨਪ੍ਰੀਤ ਘੇੜਾ ਦਾ ਵੀ ਸਵਾਗਤ ਕੀਤਾ ਗਿਆ। ਪ੍ਰਿੰਸੀਪਲ ਘੇੜਾ ਨੇ ਆਪਣੇ ਕਰ ਕਮਲਾਂ ਨਾਲ ਕਰੀਬ 9.55 ਲੱਖ ਰੁਪਏ ਦੀ ਲਾਗਤ ਨਾਲ ਬਣੇ ਨਵੇਂ ਐਡੀਸ਼ਨਲ ਕਲਾਸਰੂਮ ਦਾ ਉਦਘਾਟਨ ਕੀਤਾ। ਇਸ ਮੌਕੇ ਪੰਜਾਬੀ ਵਿਰਾਸਤੀ ਸੱਭਿਆਚਾਰਕ ਪਾਰਕ ’ਚ ਯਾਦਗਾਰੀ ਫੋਟੋਗ੍ਰਾਫੀ ਵੀ ਕਰਵਾਈ ਗਈ। ਸਟੇਜ ਪ੍ਰੋਗਰਾਮ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ ਵੱਲੋਂ ਸਿੱਖਿਆ ਤੇ ਖੇਡਾਂ ਦੇ ਖੇਤਰ ’ਚ ਨਿਭਾਈਆਂ ਗਈਆਂ ਸੇਵਾਵਾਂ ਦੀ ਖੂਬ ਪ੍ਰਸ਼ੰਸਾ ਕੀਤੀ। ਸਮਾਰੋਹ ’ਚ ਇਲਾਕੇ ਦੇ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲਾਂ, ਅਧਿਆਪਕਾਂ, ਸਾਬਕਾ ਅਧਿਕਾਰੀਆਂ, ਪੰਚਾਇਤ ਮੈਂਬਰਾਂ ਤੇ ਪਿੰਡ ਦੇ ਮੋਹਤਬਰ ਵਿਅਕਤੀਆਂ ਨੇ ਭਾਰੀ ਗਿਣਤੀ ’ਚ ਸ਼ਿਰਕਤ ਕੀਤੀ।