ਨਹਿਰ ਤੋਂ ਸ਼ੱਕੀ ਹਾਲਤ ’ਚ ਮਿਲੀ ਕੁੜੀ ਦੀ ਲਾਸ਼, ਦਹਿਸ਼ਤ
ਨਹਿਰ ਤੋਂ ਸ਼ੱਕੀ ਹਾਲਤ ’ਚ ਮਿਲੀ ਕੁੜੀ ਦੀ ਲਾਸ਼, ਫੈਲੀ ਦਹਿਸ਼ਤ
Publish Date: Thu, 01 Jan 2026 09:36 PM (IST)
Updated Date: Fri, 02 Jan 2026 04:14 AM (IST)

ਪੁਲਿਸ ਨੇ ਲਾਸ਼ ਕਬਜ਼ੇ ’ਚ ਲੈ ਕੇ ਜਾਂਚ ਕੀਤੀ ਸ਼ੁਰੂ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲਾਂਬੜਾ : ਥਾਣਾ ਲਾਂਬੜਾ ਅਧੀਨ ਆਉਂਦੇ ਪਿੰਡ ਕੁਰਾਲੀ ਦੀ ਨਹਿਰ ਨੇੜਿਓਂ ਸ਼ੱਕੀ ਹਾਲਾਤ ’ਚ ਕੁੜੀ ਦੀ ਲਾਸ਼ ਮਿਲੀ ਹੈ। ਜਾਣਕਾਰੀ ਮੁਤਾਬਕ ਲਾਸ਼ ਦੇ ਪੈਰ ਬੁਰੀ ਤਰ੍ਹਾਂ ਜ਼ਖ਼ਮੀ ਸਨ ਤੇ ਇਤਰਾਜ਼ਯੋਗ ਹਾਲਾਤ |ਚ ਪਈ ਸੀ। ਇਸ ਕਾਰਨ ਕਾਰਨ ਪੂਰੇ ਇਲਾਕੇ ’ਚ ਸਨਸਨੀ ਫੈਲ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਥਾਣਾ ਲਾਂਬੜਾ ਮੁਖੀ ਗੁਰਮੀਤ ਰਾਮ ਨੇ ਦੱਸਿਆ ਕਿ ਸਵੇਰੇ 7 ਵਜੇ ਦੇ ਕਰੀਬ ਸੂਚਨਾ ਮਿਲੀ ਸੀ ਕਿ ਨਹਿਰ ਕੋਲ ਕੁੜੀ ਦੀ ਲਾਸ਼ ਪਈ ਹੋਈ ਹੈ। ਮੌਕੇ ’ਤੇ ਪਹੁੰਚ ਕੇ ਪੁਲਿਸ ਵੱਲੋਂ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕ ਲੜਕੀ ਦੀ ਕੋਈ ਵੀ ਸ਼ਨਾਖਤ ਨਹੀਂ ਹੋ ਸਕੀ ਪਰ ਅੰਦਾਜ਼ੇ ਮੁਤਾਬਕ ਕੁੜੀ ਦੀ ਉਮਰ ਲਗਭਗ 20 ਤੋਂ 25 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਥਾਣਾ ਮੁਖੀ ਨੇ ਦੱਸਿਆ ਮ੍ਰਿਤਕਾ ਦੇ ਸਰੀਰ ਉੱਪਰ ਪੰਜਾਬੀ ਤੇ ਅੰਗਰੇਜ਼ੀ ਭਾਸ਼ਾ |ਚ ਟੈਟੂ ਬਣੇ ਹੋਏ ਹਨ। ਖੱਬੀ ਬਾਂਹ ’ਤੇ ਸੀਤਾ ਰਾਣੀ ਤੇ ਸੱਜੀ ਬਾਂਹ ’ਤੇ ਬਿਕਰਮ ਸਿੰਘ ਤੇ ਬਾਂਹ ਦੇ ਬਾਹਰਲੇ ਪਾਸੇ ਕੂਹਣੀ ਕੋਲ ਭੋਲਾ ਤੇ ਸੱਜੀ ਬਾਂਹ ਤੇ ਕੂਹਣੀ ਕੋਲ ਸੰਨੀ ਲਿਖਿਆ ਹੋਇਆ ਹੈ। ਸਰੀਰ ਦੇ ਉੱਪਰਲੇ ਪਾਸੇ ਗਰਦਨ ਤੋਂ ਥੱਲੇ ਗਿੱਲ ਲਿਖਿਆ ਹੋਇਆ ਹੈ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਮ੍ਰਿਤਕਾ ਦੇ ਸਰੀਰ ’ਤੇ ਟੀਕੇ ਦਾ ਨਿਸ਼ਾਨ ਵੀ ਹੈ। ਪੁਲਿਸ ਵੱਲੋਂ ਮੌਕੇ ਤੋਂ ਟੀਕਾ ਲਾਉਣ ਵਾਲੀ ਸਰਿੰਜ ਬਰਾਮਦ ਕਰ ਲਈ ਗਈ ਹੈ। ਮ੍ਰਿਤਕਾ ਦੀ ਕੋਈ ਵੀ ਸ਼ਨਾਖਤ ਨਾ ਹੋਣ ਕਾਰਨ ਲਾਸ਼ ਨੂੰ ਸ਼ਨਾਖਤ ਲਈ 72 ਘੰਟਿਆਂ ਵਾਸਤੇ ਸਿਵਲ ਹਸਪਤਾਲ ਰਖਵਾ ਦਿੱਤਾ ਗਿਆ ਹੈ। ਥਾਣਾ ਮੁਖੀ ਗੁਰਮੀਤ ਰਾਮ ਨੇ ਮ੍ਰਿਤਕਾ ਨਾਲ ਕੁਝ ਵੀ ਗਲਤ ਕੰਮ ਹੋਇਆ ਜਾਂ ਨਹੀਂ ਇਸ ਬਾਰੇ ਕੁਝ ਵੀ ਕਹਿਣਾ ਸੰਭਵ ਨਹੀਂ ਹੈ। ਉਨ੍ਹਾਂ ਦੱਸਿਆ ਕਿ ਮੌਤ ਦਾ ਹਾਲੇ ਕੋਈ ਵੀ ਕਾਰਨ ਸਾਹਮਣੇ ਨਹੀਂ ਆਇਆ, ਜਿਸ ਦੀ ਪੁਸ਼ਟੀ ਲਈ ਵੱਲੋਂ ਲਾਸ਼ ਪੋਸਟਮਾਰਟਮ ਕਰਵਾਉਣ ਲਈ ਭੇਜ ਦਿੱਤੀ ਗਈ ਹੈ। ਇਸ ਮੌਕੇ ਡੀਐੱਸਪੀ ਨਰਿੰਦਰ ਸਿੰਘ ਔਜਲਾ, ਪੁਸ਼ਪ ਬਾਲੀ ਤੇ ਹੋਰ ਪੁਲਿਸ ਅਧਿਕਾਰੀ ਮੌਜੂਦ ਸਨ।