29 ਮਈ ਨੂੰ ਜਲੰਧਰ ’ਚ ਹੋਵੇਗੀ ਰੋਹ ਭਰੀ ਰੈਲੀ ਤੇ ਮੁਜ਼ਾਹਰਾ
29 ਮਈ ਨੂੰ ਜਲੰਧਰ ਵਿਖੇ ਹੋਵੇਗੀ ਰੋਹ ਭਰੀ ਰੈਲੀ ਤੇ ਮੁਜਾਹਰਾ
Publish Date: Fri, 10 Apr 2026 10:02 PM (IST)
Updated Date: Fri, 10 Apr 2026 10:05 PM (IST)

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਦਫ਼ਤਰ ’ਚ ਪੰਜਾਬ ਦੀਆਂ ਦੋਨਾਂ ਜਥੇਬੰਦੀਆਂ ਕੁੱਲ ਹਿੰਦ ਕਿਸਾਨ ਸਭਾ ਤੇ ਕੁਲਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸੂਬੇ ਅਹੁਦੇਦਾਰਾਂ ਦੀ ਇੱਕ ਸਾਂਝੀ ਵਿਸ਼ਾਲ ਮੀਟਿੰਗ ਹੋਈ, ਜਿਸ ਵਿੱਚ ਆਲ ਇੰਡੀਆ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਮੇਜਰ ਸਿੰਘ ਭਿੱਖੀ ਪਿੰਡ, ਜਨਰਲ ਸਕੱਤਰ ਬਲਜੀਤ ਸਿੰਘ ਗਰੇਵਾਲ, ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਚਮਕੌਰ ਸਿੰਘ ਖੇੜੀ ਤੇ ਪ੍ਰਧਾਨ ਸਤਪਾਲ ਸਿੰਘ ਸ਼ਾਮਲ ਹੋਏ। ਵਿਸ਼ੇਸ਼ ਤੌਰ ’ਤੇ ਇਸ ਮੀਟਿੰਗ ਵਿੱਚ ਸੈਂਟਰ ਲੀਡਰ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਬਿਕਰਮ ਸਿੰਘ ਤੇ ਕਿਸਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਸੇਖੋਂ ਪੁੱਜੇ। ਦੋਨਾਂ ਜਥੇਬੰਦੀਆਂ ਦੇ ਆਗੂਆਂ ਦੇ ਗੁਰਦਰਸ਼ਨ ਸਿੰਘ ਖਾਸਪੁਰ, ਸੁਖਪ੍ਰੀਤ ਸਿੰਘ, ਲਖਵਿੰਦਰ ਸਿੰਘ ਸੁਰਜੀਤ ਸਿੰਘ ਗਗੜਾ ਤੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਗੁਰਮੇਸ਼ ਸਿੰਘ ,ਰਾਮ ਸਿੰਘ ਨੂਰਪੁਰੀ, ਹਰਪਾਲ ਸਿੰਘ ਭੈਣੀ, ਸੁਖਦੇਵ ਸਿੰਘ ਗੋਹਲਵਰ, ਜਸਵੀਰ ਝਵਾਲ, ਹਰਬੰਸ ਸਿੰਘ ਧੂਤ, ਵਿਜੇਪਾਲ ਵੱਲੋਂ ਵਿਚਾਰ ਕਰਨ ਉਪਰੰਤ ਤਹਿ ਹੋਇਆ ਕਿ 29 ਮਈ 2026 ਨੂੰ ਜਲੰਧਰ ਦੇ ਦੇਸ਼ ਭਗਤ ਯਾਦਗਰ ਹਾਲ ਵਿਖੇ ਵਿਸ਼ਾਲ ਇਕੱਠ ਕੀਤਾ ਜਾਵੇਗਾ। ਇਸ ਇਕੱਠ ਚ ਮੰਗ ਕੀਤੀ ਜਾਵੇਗੀ ਕਿ ਮਨਰੇਗਾ ਕਾਨੂੰਨ ਬਹਾਲ ਕਰਵਾਉਣ, ਬੀਜ ਬਿੱਲ ਵਾਪਸ ਲੈਣ, ਬਿਜਲੀ ਬਿੱਲ ਵਾਪਸ ਲੈਣ, ਕਿਸਾਨ ਤੇ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮਾਫ ਕਰਾਉਣ, ਮਜ਼ਦੂਰਾਂ ਤੇ ਗਰੀਬਾਂ ਨੂੰ 10-10 ਮਰਲੇ ਦੇ ਪਲਾਟ ਦੇਣ ਤੇ ਮਕਾਨ ਬਣਾਉਣ ਲਈ ਗਰਾਂਟ ਦੇਣ ਮੁਕਤ ਵਪਾਰ ਸਮਝੌਤਾ ਰੱਦ ਕਰਨ ਤੇ ਲੜਾਈ ਦੇ ਮੈਦਾਨ ਚ ਉਤਰਨ ਦਾ ਪ੍ਣ ਲਿਆ ਗਿਆ। ਵਿਸ਼ਾਲ ਇਕੱਠ ਤੇ ਰੈਲੀ ਕਰਨ ਉਪਰੰਤ ਸ਼ਹਿਰ ਵਿੱਚ ਰੋਹ ਭਰਪੂਰ ਮਾਰਚ ਕੀਤਾ ਜਾਵੇਗਾ।