ਮੁਲਕ ਨੂੰ ਗੁਲਾਮੀ ਵਾਲੇ ਰਾਹ ’ਤੇ ਧੱਕਿਆ : ਤਰਕਸ਼ੀਲ ਸੁਸਾਇਟੀ
23 ਮਾਰਚ ਦੇ ਸ਼ਹੀਦਾਂ ਨੂੰ ਤੇ ਨੌਜਵਾਨ ਭਾਰਤ ਸਭਾ ਦੀ 100ਵੀ ਵਰੇਗੰਢ ਨੂੰ ਸਮਰਪਿਤ ਸਮਾਗਮ ਸ਼ੋਫੀ ਪਿੰਡ ਵਿਖੇ ਹੋਵੇਗਾ - ਸੁਸਾਇਟੀ
Publish Date: Mon, 16 Mar 2026 08:28 PM (IST)
Updated Date: Mon, 16 Mar 2026 08:31 PM (IST)

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਤਰਕਸ਼ੀਲ ਸੁਸਾਇਟੀ ਪੰਜਾਬ ਯੂਨਿਟ ਵੱਲੋਂ ਸਥਾਨਕ ਦੇਸ਼ ਭਗਤ ਯਾਦਗਾਰ ਵਿਖੇ ਮੀਟਿੰਗ ਪਰਮਜੀਤ ਕਿਰਤੀ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਤੋਂ ਪਹਿਲਾਂ ਸੋਗ ਮਤਾ ਪਾਇਆ ਗਿਆ। ਤਰਕਸ਼ੀਲ ਸੁਸਾਇਟੀ ਕਨੇਡਾ ਦੇ ਸਰਪ੍ਰਸਤ ਬਾਈ ਅਵਤਾਰ ਸਿੰਘ ਦੇ ਸਦੀਵੀ ਵਿਛੋੜੇ ਸਬੰਧੀ ਸੋਗ ਮਤਾ ਪਾਇਆ। ਸਾਥੀ ਅਵਤਾਰ ਸਿੰਘ ਕੁਝ ਦਿਨ ਪਹਿਲੇ ਪੰਜਾਬ ਆਏ ਸਨ ਅਚਾਨਕ ਬਿਮਾਰ ਹੋਏ ਤੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਦੀ ਮਿ੍ਤਕ ਦੇਹ ਉਨ੍ਹਾਂ ਦੀ ਸਵੈਇੱਛਾ ਅਨੁਸਾਰ ਮੈਡੀਕਲ ਖੋਜ ਕਾਰਜਾਂ ਲਈ ਲੁਧਿਆਣਾ ਵਿਖੇ ਹਸਪਤਾਲ ਦਾਨ ਕੀਤੀ ਗਈ। ਇਸ ਤੋਂ ਇਲਾਵਾ ਤਰਕਸ਼ੀਲ ਕਾਰਕੁਨਾਂ ਨੇ ਦੇਸ਼ ਦੇ ਮੌਜੂਦਾ ਹਾਲਾਤ ’ਤੇ ਚਿੰਤਾ ਜ਼ਾਹਿਰ ਕੀਤੀ ਕੀਤੀ ਕਿ ਇਕ ਪਾਸੇ ਤਾਂ ਮੁਲਕ ਨੂੰ ਵਿਸ਼ਵ ਗੁਰੂ ਦਾ ਖਿਤਾਬ ਦਿੱਤਾ ਹੋਇਆ ਹੈ ਪਰ ਅਮਰੀਕਾ ਜਿਹੇ ਸਾਮਰਾਜੀ ਮੁਲਕ (ਟਰੰਪ) ਦੇ ਕਹਿਣ ਤੋਂ ਬਿਨਾ ਕੋਈ ਕੰਮ ਨਹੀਂ ਕਰ ਰਹੇ। ਮੁਲਕ ਨੂੰ ਗੁਲਾਮੀ ਵਾਲੇ ਰਾਹ ’ਤੇ ਧੱਕ ਦਿੱਤਾ ਹੈ। ਇਰਾਨ ਭਾਰਤ ਦਾ ਬਹੁਤ ਵਧੀਆ ਮਿੱਤਰ ਮੁਲਕ ਹੈ ਪਰ ਅਸੀਂ ਅਜਿਹਾ ਨਾ ਕਰਕੇ ਇਜ਼ਰਾਈਲ ਤੇ ਅਮਰੀਕੀ ਸਾਮਰਾਜਵਾਦੀ ਮੁਲਕ ਦਾ ਸਾਥ ਦੇ ਕੇ ਮੁਲਕ ਦੇ ਲੋਕਾਂ ਨੂੰ ਮੁਸੀਬਤਾਂ ’ਚ ਪਾ ਦਿੱਤਾ ਹੈ। ਲੋਕ ਸਿਲੰਡਰ ਲੈ ਕੇ ਸੜਕਾਂ ’ਤੇ ਆ ਗਏ ਹਨ। ਤਰਕਸ਼ੀਲਾਂ ਨੇ ਭਾਰਤ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਮੁਲਕ ਦੇ ਲੋਕਾਂ ਨੂੰ ਇਸ ਸਮੇਂ ਜੋ ਟੈਕਨਾਲੋਜੀ, ਸੋਸ਼ਲ ਮੀਡੀਆਂ ਦੇ ਯੁੱਗ ’ਚ ਲੋਕਾਂ ਨਾਲ ਕੀਤੇ ਦੋ ਕਰੋੜ ਹਰ ਸਾਲ ਨੌਕਰੀਆਂ ਦੇ ਵਾਅਦੇ ਪੂਰੇ ਕਰਨੇ ਚਾਹੀਦੇ ਹਨ ਤਾਂ ਕੀ ਲੋਕਾਂ ਨੂੰ ਰੁਜ਼ਗਾਰ ਮਿਲ ਸਕੇ। ਇਸ ਮੌਕੇ ਹਾਜ਼ਰ ਸਾਥੀ ਪ੍ਧਾਨ ਪਰਮਜੀਤ ਕਿਰਤੀ, ਨਸੀਬ ਚੰਦ ਬੱਬੀ, ਜਰਨੈਲ ਸਿੰਘ ਸਾਬਕਾ ਡੀਈਓ, ਸੁਰਿੰਦਰ ਰਾਜਾ, ਅਰੁਣ ਸਾਂਪਲਾ, ਅਸ਼ੋਕ ਤਰਕਸ਼ੀਲ, ਵਿਜੈ ਰਾਹੀਂ ਤੇ ਹੋਰ ਹਾਜ਼ਰ ਸਨ।