ਮਨਮੋਹਨ ਦੇ ਨਾਵਲ ‘ਮਨੁ ਪੰਖੀ ਭਇਓ' 'ਤੇ ਗੋਸ਼ਟੀ
ਮਨਮੋਹਨ ਦੇ ਨਾਵਲ ‘ਮਨੁ ਪੰਖੀ ਭਇਓ' 'ਤੇ ਕਰਵਾਈ ਗਈ ਗੋਸ਼ਟੀ
Publish Date: Fri, 30 Jan 2026 07:15 PM (IST)
Updated Date: Fri, 30 Jan 2026 07:16 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪ੍ਰਗਤੀਸ਼ੀਲ ਲੇਖਕ ਸੰਘ ਨੇ ਵਿਰਸਾ ਵਿਹਾਰ ਵਿਖੇ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਚੇਅਰਮੈਨ ਤੇ ਪ੍ਰਸਿੱਧ ਨਾਵਲਕਾਰ ਮਨਮੋਹਨ ਦੇ ਨਵੇਂ ਨਾਵਲ ‘ਮਨੁ ਪੰਖੀ ਭਇਓ’ ਤੇ ਭਾਰਤੀ ਸਾਹਿਤ ਅਕਾਦਮੀ ਨਵੀਂ ਦਿੱਲੀ ਦੇ ਕਨਵੀਨਰ ਡਾ. ਰਵੇਲ ਸਿੰਘ ਦੀ ਪ੍ਰਧਾਨਗੀ ਹੇਠ ਗੋਸ਼ਟੀ ਕਰਵਾਈ ਗਈ। ਸੰਘ ਦੇ ਪ੍ਰਧਾਨ ਡਾ. ਜਸਪਾਲ ਸਿੰਘ ਰੰਧਾਵਾ ਨੇ ਸਭ ਨੂੰ ਜੀ ਆਇਆ। ਡਾ. ਮਨਜਿੰਦਰ ਸਿੰਘ ਨੇ ਪੇਪਰ ਪੜ੍ਹਦਿਆਂ ‘ਮਨੁ ਪੰਖੀ ਭਇਓ ਨਾਵਲ ਦੀਆਂ ਖੂਬੀਆਂ ਪੰਜਾਬੀ ਨਾਵਲ ਦੇ ਪ੍ਰਸੰਗ ਵਿੱਚ ਦੱਸਦਿਆਂ ਕਿਹਾ ਕਿ ਨਾਵਲ ਦਾ ਅਧਾਰ ਗੁਰਮਤਿ ਦਰਸ਼ਨ ਉੱਤੇ ਅਧਾਰਤ ’ਤੇ ਕਬੀਰ ਬਾਣੀ ਦਾ ਸੂਤਰ ਪੇਸ਼ ਕਰਦਾ ਹੈ। ਸਾਨੂੰ ਇਹ ਨਾਵਲ ਇਕ ਕਹਾਣੀ ਮੰਨ ਕੇ ਨਹੀਂ ਪੜ੍ਹਨਾ ਚਾਹੀਦਾ ਬਲਕਿ ਇਸ ਚ ਵਰਤੇ ਮੈਟਾਫਰ ਸਮਝਣੇ ਚਾਹੀਦੇ ਹਨ। ਇਸ ਨਾਵਲ ਨਾਲ ਪੰਜਾਬੀ ਨਾਵਲ ਇਕ ਵਾਰ ਫਿਰ ਆਸਣ ਬਦਲਦਾ ਹੈ। ਦੂਜਾ ਪੇਪਰ ਡਾ. ਹਰਪ੍ਰੀਤ ਸਿੰਘ ਦਾ ਸੀ। ਮੰਚ ਸੰਚਾਲਨ ਸੰਘ ਦੇ ਜਨਰਲ ਸਕੱਤਰ ਭਗਵੰਤ ਰਸੂਲਪੁਰੀ ਨੇ ਕੀਤਾ। ਡਾ. ਪਰਵੀਨ ਕੁਮਾਰ, ਡਾ. ਸੈਲਸ਼, ਤਸਕੀਨ, ਰਕੇਸ਼ ਆਨੰਦ, ਹਰਵਿੰਦਰ ਭੰਡਾਲ ਤੇ ਸੁਰਜੀਤ ਜੱਜ ਨੇ ਨਾਵਲ ਬਾਰੇ ਆਪੋ-ਆਪਣੇ ਵਿਚਾਰ ਪੇਸ਼ ਕੀਤੇ। ਨਾਵਲਕਾਰ ਮਨਮੋਹਨ ਨੇ ਨਾਵਲ ਲਿਖਣ ਦਾ ਆਪਣਾ ਉਦੇਸ਼ ਸਾਂਝਾ ਕਰਨ ਉਪਰੰਤ ਗੋਸ਼ਟੀ ਵਿੱਚ ਉੱਠੇ ਸਵਾਲਾਂ ਦਾ ਪ੍ਰਤੀਕਰਮ ਪੇਸ਼ ਕੀਤਾ। ਮੱਖਣ ਮਾਨ ਨੇ ਗੋਸ਼ਟੀ ਵਿੱਚ ਦੂਰੋਂ ਦੂਰੋ ਪੁੱਜੇ ਲੇਖਕਾਂ ਦਾ ਧੰਨਵਾਦ ਕੀਤਾ। ਗੋਸ਼ਟੀ ਵਿੱਚ ਭੁਪਿੰਦਰ ਸਿੰਘ ਮੱਲ੍ਹੀ, ਬਲਬੀਰ ਪਰਵਾਨਾ, ਕੁਲਦੀਪ ਸਿੰਘ ਬੇਦੀ, ਜੁਗਿੰਦਰ ਸਿੰਘ ਸੰਧੂ, ਬਿੰਦਰ ਬਸਰਾ, ਐਸਕੇ ਬਾਹੜਾ, ਰੂਪ ਦਬੁਰਜੀ, ਸੁਰਜੀਤ ਸਾਜਨ, ਰਜਿੰਦਰ ਬਿਮਲ, ਲਾਲ ਬਹਾਦਰ, ਮੋਹਨ ਮਤਿਆਲਵੀ, ਹਰਮੇਸ਼ ਮਾਲੜੀ, ਗੁਰਮੀਤ ਸਿੰਘ, ਕੇਸਰ, ਹਰਨੇਸ ਹੇਅਰ, ਰਜਿੰਦਰ ਮੰਡ, ਨਰਿੰਦਰ ਸੱਤੀ, ਨਰਿੰਦਰ ਪਾਲ ਕੰਗ, ਰਿਤੂ ਕਲਸੀ ਤੇ ਹੋਰ ਬਹੁਤ ਸਾਰੇ ਲੇਖਕ ਪਹੁੰਚੇ।