ਕੈਬਨਿਟ ਮੰਤਰੀ ਭਗਤ ਨੂੰ ਮਿਲਿਆ ਬੋਧੀ ਭਾਈਚਾਰੇ ਦੇ ਆਗੂਆਂ ਦਾ ਵਫ਼ਦ
ਬੋਧੀ ਭਾਈਚਾਰੇ ਦੇ ਆਗੂਆਂ ਦਾ ਇੱਕ ਵਫ਼ਦ ਮਹਿੰਦਰ ਭਗਤ ਕੈਬਨਿਟ ਮੰਤਰੀ ਨੂੰ ਮਿਲਿਆ
Publish Date: Tue, 07 Apr 2026 06:46 PM (IST)
Updated Date: Wed, 08 Apr 2026 04:09 AM (IST)
ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਬੋਧੀ ਭਾਈਚਾਰੇ ਦੇ ਆਗੂਆਂ ਤੇ ਬੁੱਧੀਜੀਵੀਆਂ ਵੱਲੋਂ ਇਕ ਵਫਦ ਮਹਿੰਦਰ ਭਗਤ ਕੈਬਨਿਟ ਮੰਤਰੀ ਪੰਜਾਬ ਨੂੰ ਉਨਾਂ ਦੇ ਦਫਤਰ ਜਲੰਧਰ ਵਿਖੇ ਮਿਲਿਆ ਤੇ ਇਕ ਮੈਮੋਰੰਡਮ ਦਿੱਤਾ ਗਿਆ। ਮੰਗ ਪੱਤਰ ਜਿਸ ਚ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਗਈ ਕਿ ਬੁੱਧ ਪੂਰਨਿਮਾ ਦੀ ਪੰਜਾਬ ’ਚ ਗਜ਼ਟਿਡ ਛੁੱਟੀ ਕੀਤੀ ਜਾਵੇ ਤੇ ਘੱਟ ਗਿਣਤੀ ਕਮਿਸ਼ਨ ਪੰਜਾਬ ’ਚ ਬੋਧੀਆਂ ਨੂੰ ਵੀ ਨੁਮਾਇੰਦਗੀ ਦਿੱਤੀ ਜਾਵੇ। ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਭਰੋਸਾ ਦਿਵਾਇਆ ਕਿ ਬੋਧੀ ਭਾਈਚਾਰੇ ਦੀਆਂ ਮੰਗਾਂ ਨੂੰ ਮੁੱਖ ਮੰਤਰੀ ਪੰਜਾਬ ਤੋਂ ਹੱਲ ਕਰਵਾਇਆ ਜਾਵੇਗਾ। ਇਸ ਮੌਕੇ ਐਡਵੋਕੇਟ ਹਰਭਜਨ ਸਾਂਪਲਾ, ਡਾ. ਹਰਬੰਸ ਲਾਲ ਬਿਰਦੀ ਯੂਕੇ, ਚੰਚਲ ਬੌਧ, ਮੁੰਨਾ ਲਾਲ ਬੌਧ, ਤਰਲੋਕ ਮਾਨ ਬੌਧ, ਰਜਿੰਦਰ ਕੁਮਾਰ ਬੌਧ, ਅਮਨਦੀਪ ਬੌਧ, ਅਜੀਤ ਕੁਮਾਰ ਬੌਧ, ਨਰਿੰਦਰ ਕੁਮਾਰ ਬੌਧ, ਕੌਸ਼ਲ ਬੌਧ ਤੇ ਹੋਰ ਬਹੁਤ ਸਾਰੇ ਉਪਾਸਕ ਹਾਜ਼ਰ ਸਨ।