ਸਾਬਕਾ ਮੰਤਰੀ ਪੰਜਾਬ ਸਵ. ਅਟਵਾਲ ਦੀ ਯਾਦ ’ਚ 9ਵਾਂ ਫੁੱਟਬਾਲ ਕੱਪ ਸ਼ੁਰੂ
ਸਾਬਕਾ ਮੰਤਰੀ ਪੰਜਾਬ ਸਵ. ਗੁਰਬਿੰਦਰ ਸਿੰਘ ਅਟਵਾਲ ਦੀ ਯਾਦ ’ਚ 9ਵਾਂ ਫੁੱਟਬਾਲ ਕੱਪ ਧੂਮਧਾਮ ਨਾਲ ਸ਼ੁਰੂ
Publish Date: Sat, 07 Feb 2026 06:58 PM (IST)
Updated Date: Sun, 08 Feb 2026 04:09 AM (IST)

ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਸਾਬਕਾ ਮੰਤਰੀ ਪੰਜਾਬ ਸਵ. ਗੁਰਬਿੰਦਰ ਸਿੰਘ ਅਟਵਾਲ ਨੂੰ ਸਮਰਪਿਤ 9ਵਾਂ ਤਿੰਨ ਦਿਨਾਂ ਫੁੱਟਬਾਲ ਕੱਪ ਤੇ ਖੇਡ ਮੇਲਾ ਫੁੱਟਬਾਲ ਅਕੈਡਮੀ ਫਿਲੌਰ ਵੱਲੋਂ ਸਵ. ਅਟਵਾਲ ਦੇ ਸਪੁੱਤਰ ਰਾਜਪਾਲ ਸਿੰਘ ਅਟਵਾਲ, ਇਲਾਕੇ ਦੇ ਪਤਵੰਤਿਆਂ ਤੇ ਐੱਨਆਰਆਈ ਵੀਰਾਂ ਦੇ ਸਹਿਯੋਗ ਨਾਲ 6 ਫਰਵਰੀ ਤੋਂ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਮੈਦਾਨ ਵਿਖੇ ਗੁਰੂ ਸਾਹਿਬ ਦਾ ਓਟ-ਆਸਰਾ ਲੈ ਕੇ ਸ਼ੁਰੂ ਕੀਤਾ ਗਿਆ। ਇਸ ਟੂਰਨਾਮੈਂਟ ’ਚ ਫੁੱਟਬਾਲ ਆਲ ਓਪਨ ਵਰਗ ਦੇ ਮੁਕਾਬਲਿਆਂ ’ਚ 16 ਟੀਮਾਂ ਤੇ ਅੰਡਰ-16 ਵਰਗ ’ਚ 7 ਟੀਮਾਂ ਹਿੱਸਾ ਲੈ ਰਹੀਆਂ ਹਨ। ਇਸ ਤੋਂ ਇਲਾਵਾ ਬਾਸਕਿਟਬਾਲ ਆਲ ਓਪਨ ਮੁਕਾਬਲਿਆਂ ’ਚ 12 ਟੀਮਾਂ, ਵਾਲੀਬਾਲ ’ਚ 10 ਟੀਮਾਂ ਤੇ ਰੱਸਾਕਸ਼ੀ ਮੁਕਾਬਲਿਆਂ ’ਚ 8 ਟੀਮਾਂ ਭਾਗ ਲੈ ਰਹੀਆਂ ਹਨ। ਕਬੱਡੀ ਆਲ ਓਪਨ ਮੁਕਾਬਲਿਆਂ ’ਚ 4 ਟੀਮਾਂ ਹਿੱਸਾ ਲੈ ਰਹੀਆਂ ਹਨ, ਜਦਕਿ ਕਬੱਡੀ ’ਚ ਲੜਕੀਆਂ ਦਾ ਵਿਸ਼ੇਸ਼ ਸ਼ੋਅ ਮੈਚ ਵੀ ਕਰਵਾਇਆ ਜਾਵੇਗਾ। ਪ੍ਰਬੰਧਕਾਂ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ’ਚ ਪੰਜਾਬ ਦੇ ਨਾਲ–ਨਾਲ ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਚੰਡੀਗੜ੍ਹ ਦੀਆਂ ਟੀਮਾਂ ਵੀ ਭਾਗ ਲੈ ਰਹੀਆਂ ਹਨ, ਜਿਸ ਨਾਲ ਟੂਰਨਾਮੈਂਟ ਦਾ ਪੱਧਰ ਕਾਫ਼ੀ ਉੱਚਾ ਬਣ ਗਿਆ ਹੈ। ਇਸ ਮੌਕੇ ਮਨੀ ਧਾਲੀਵਾਲ (ਪ੍ਰਧਾਨ), ਬੀਬਾ ਹਰਪਾਲ ਕੌਰ, ਖੁਸ਼ਵੰਤ ਸਿੰਘ ਸੰਧੂ, ਮੱਖਣ ਹੇਅਰ, ਸ਼ਿਵ ਨੰਦਾ, ਬੀਐੱਸ ਕੈਨੇਡੀ, ਨੰਦ ਕਿਸ਼ੋਰ ਵਸਿਸਟ, ਰਵਿੰਦਰ ਕੁਮਾਰ ਗੋਰਾ, ਅਸ਼ੋਕ ਸ਼ਰਮਾ, ਕਾਮਰੇਡ ਜਸਵਿੰਦਰ ਪੰਮਾ, ਉਜਾਗਰ ਰਾਏ ਤੇ ਸੁਰਜੀਤ ਸਿੰਘ ਬਾਸੀ ਆਦਿ ਹਾਜ਼ਰ ਸਨ।