ਆਯੂਸ਼ ਕੈਂਪਾਂ ਦਾ 941 ਮਰੀਜ਼ਾਂ ਨੇ ਲਿਆ ਲਾਹਾ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,
Publish Date: Sat, 07 Feb 2026 06:43 PM (IST)
Updated Date: Sat, 07 Feb 2026 06:47 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : 15 ਆਯੂਸ਼ ਕੈਂਪਾਂ ਦੀ ਲੜੀ ਦਾ ਆਖਰੀ ਕੈਂਪ ਪਿੰਡ ਬੱਲ ’ਚ ਲਾਇਆ ਗਿਆ। ਇਹ ਕੈਂਪ ਜ਼ਿਲ੍ਹਾ ਹੋਮਿਓਪੈਥਿਕ ਅਫਸਰ ਡਾ. ਰੁਪਿੰਦਰ ਕੌਰ ਤੇ ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫਸਰ ਡਾ. ਵੀਨੂੰ ਦੂਆ ਦੀ ਅਗਵਾਈ ’ਚ ਲੱਗਾ। ਇਸ ’ਚ ਹੋਮਿਓਪੈਥਿਕ ਦਵਾਈਆਂ ਦਾ 333 ਮਰੀਜ਼ਾਂ ਨੇ ਲਾਹਾ ਲਿਆ। ਕੈਂਪ ’ਚ ਹੋਮਿਓਪੈਥਿਕ ਡਾ. ਇੰਦੂ, ਡਾ. ਅੰਕਿਤ, ਡਿਸਪੈਂਸਰ ਵਿਸ਼ਾਲ ਮੇਹਤਾ, ਸੰਜੀਵ ਚੋਪੜਾ ਤੇ ਮਨੀਸ਼ ਕੁਮਾਰ ਨੇ ਆਪਣੀਆਂ ਸੇਵਾਵਾਂ ਦਿੱਤੀਆਂ। ਇਸ ਤੋਂ ਇਲਾਵਾ ਡਾ. ਅਦਿਤੀ (ਏਐੱਮਓ), ਡਾ. ਗੁਰਪ੍ਰੀਤ (ਏਐੱਮਓ), ਤਿਵਾੜੀ ਡਿਸਪੈਂਸਰ, ਜਸਵੀਰ ਕੌਰ, ਅਮਿਤ ਸ਼ਰਮਾ ਵੀ ਹਾਜ਼ਰ ਰਹੇ। ਇਸ ਤੋਂ ਇਲਾਵਾ ਚੁਗਿੱਟੀ ਬੀਤੀ 5 ਫਰਵਰੀ ਨੂੰ ਚੁਗਿੱਟੀ ਵਿਖੇ ਸ੍ਰੀ ਗੁਰੂ ਰਵਿਦਾਸ ਭਵਨ ’ਚ 12ਵਾਂ ਆਯੂਸ਼ ਕੈਂਪ ਲਗਾਇਆ ਗਿਆ ਸੀ, ਜਿਸ ’ਚ 313 ਮਰੀਜ਼ਾਂ ਨੇ ਹੋਮਿਓਪੈਥਿਕ ਦਵਾਈਆਂ ਦਾ ਲਾਭ ਲਿਆ ਸੀ। ਆਖਰੀ ਕੈਂਪ ਤੱਕ 941 ਮਰੀਜ਼ ਫਾਇਦਾ ਉਠਾ ਚੁੱਕੇ ਹਨ। ਇਸ ਮੌਕੇ ਡਾ. ਅਰਵਿੰਦ (ਏਐੱਮਓ), ਡਾ. ਇੰਦੂ (ਐੱਚਐੱਮਓ), ਵਿਸ਼ਾਲ ਮੇਹਤਾ, ਸੰਜੀਵ ਚੋਪੜਾ, ਰਾਮ ਲੁਭਾਇਆ ਤੇ ਵਰਿੰਦਰ ਕੁਮਾਰ ਨੇ ਆਪਣੀਆਂ ਸੇਵਾਵਾਂ ਨਿਭਾਈਆਂ।