ਹਾਵੜਾ-ਅੰਮ੍ਰਿਤਸਰ ਮੇਲ 9 ਘੰਟੇ ਦੇਰੀ ਨਾਲ ਪਹੁੰਚਣ ’ਤੇ ਯਾਤਰੀ ਪਰੇਸ਼ਾਨ
ਜਾ.ਸ., ਜਲੰਧਰ : ਰੋਜ਼ਾਨਾ
Publish Date: Sun, 12 Apr 2026 10:23 PM (IST)
Updated Date: Sun, 12 Apr 2026 10:28 PM (IST)
ਜਾ.ਸ., ਜਲੰਧਰ : ਰੋਜ਼ਾਨਾ ਰੇਲਗੱਡੀਆਂ ਦੇ ਦੇਰੀ ਨਾਲ ਪਹੁੰਚਣ ਕਾਰਨ ਯਾਤਰੀਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐਤਵਾਰ ਨੂੰ ਕਈ ਰੇਲਗੱਡੀਆਂ ਕਾਫੀ ਦੇਰੀ ਨਾਲ ਚੱਲੀਆਂ, ਜਿਸ ਕਾਰਨ ਯਾਤਰੀਆਂ ਨੂੰ ਘੰਟਿਆਂ ਤੱਕ ਸਟੇਸ਼ਨ ’ਚ ਬੈਠ ਕੇ ਇੰਤਜ਼ਾਰ ਕਰਨਾ ਪਿਆ। ਹੀਰਾਕੁੰਡ ਐਕਸਪ੍ਰੈੱਸ ਸਵਾ ਘੰਟਾ, ਜਨਨਾਇਕ ਐਕਸਪ੍ਰੈੱਸ ਪੌਣੇ ਦੋ ਘੰਟੇ, ਅੰਮ੍ਰਿਤਸਰ ਸਵਰਨ ਜੈਅੰਤੀ ਸ਼ਤਾਬਦੀ ਐਕਸਪ੍ਰੈੱਸ ਪੰਜਾਹ ਮਿੰਟ, ਗੋਖਰਕਪੁਰ ਜਨਸਾਧਾਰਨ ਐਕਸਪ੍ਰੈੱਸ ਪੰਜਾਹ ਮਿੰਟ, ਅਜਮੇਰ ਅੰਮ੍ਰਿਤਸਰ ਐਕਸਪ੍ਰੈੱਸ ਢਾਈ ਘੰਟੇ, ਹਾਵੜਾ-ਅੰਮ੍ਰਿਤਸਰ ਮੇਲ ਨੌਂ ਘੰਟੇ ਅਤੇ ਅੰਮ੍ਰਿਤਸਰ ਜਨਸੇਵਾ ਐਕਸਪ੍ਰੈੱਸ ਇੱਕ ਘੰਟਾ ਦੇਰੀ ਨਾਲ ਪਹੁੰਚੀ। ਯਾਤਰੀਆਂ ਦਾ ਕਹਿਣਾ ਹੈ ਕਿ ਹਰ ਰੋਜ਼ ਰੇਲਗੱਡੀਆਂ ਦੇ ਦੇਰੀ ਨਾਲ ਪਹੁੰਚਣ ਕਾਰਨ ਉਨ੍ਹਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਘੰਟਿਆਂ ਤੱਕ ਸਟੇਸ਼ਨ ’ਚ ਰਹਿਣਾ ਪੈਂਦਾ ਹੈ, ਜਿਸ ਨਾਲ ਉਨ੍ਹਾਂ ਦੀਆਂ ਯਾਤਰਾਵਾਂ ’ਚ ਰੁਕਾਵਟ ਆਉਂਦੀ ਹੈ। ਇਸ ਸਥਿਤੀ ਨੇ ਯਾਤਰੀਆਂ ਵਿਚ ਚਿੰਤਾ ਅਤੇ ਨਾਰਾਜ਼ਗੀ ਪੈਦਾ ਕਰ ਦਿੱਤੀ ਹੈ ਅਤੇ ਉਹ ਸਰਕਾਰ ਤੋਂ ਇਸ ਸਮੱਸਿਆ ਦਾ ਸਥਾਈ ਹੱਲ ਮੰਗ ਰਹੇ ਹਨ।