ਦੋਆਬਾ ਕਾਲਜ ’ਚ ਮਨਾਇਆ ਖੇਡ ਦਿਵਸ
ਦੋਆਬਾ ਕਾਲਜ ’ਚ 83ਵਾਂ ਸਾਲਾਨਾ ਖੇਡ ਦਿਵਸ ਮਨਾਇਆ
Publish Date: Thu, 26 Feb 2026 07:28 PM (IST)
Updated Date: Thu, 26 Feb 2026 07:31 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਦੋਆਬਾ ਕਾਲਜ ’ਚ 83ਵਾਂ ਸਾਲਾਨਾ ਖੇਡ ਦਿਵਸ ਸ਼ਾਨੋ-ਸ਼ੌਕਤ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੰਦਰ ਮੋਹਨ ਨੇ ਕੀਤੀ, ਜਦਕਿ ਮੁੱਖ ਮਹਿਮਾਨ ਵਜੋਂ ਦੇਸ਼ ਦੀ ਪ੍ਰਸਿੱਧ ਵੇਟਲਿਫਟਰ ਇੰਸਪੈਕਟਰ ਮੀਨਾ ਕੁਮਾਰੀ ਪਵਾਰ ਹਾਜ਼ਰ ਰਹੀ। ਵਿਸ਼ੇਸ਼ ਮਹਿਮਾਨ ਵਜੋਂ ਸੁਭਾਸ਼ ਸ਼ਰਮਾ ਵੀ ਮੌਜੂਦ ਸਨ। ਮੁੱਖ ਮਹਿਮਾਨ ਵੱਲੋਂ ਖੇਡ ਝੰਡਾ ਲਹਿਰਾ ਕੇ ਸਮਾਗਮ ਦਾ ਉਦਘਾਟਨ ਕੀਤਾ ਗਿਆ ਤੇ ਮਾਰਚ-ਪਾਸਟ ਦੌਰਾਨ ਵਿਦਿਆਰਥੀਆਂ ਦੇ ਅਨੁਸ਼ਾਸਨ ਦੀ ਸ਼ਲਾਘਾ ਕੀਤੀ ਗਈ। ਪ੍ਰਿੰਸੀਪਲ ਡਾ. ਪ੍ਰਦੀਪ ਭੰਡਾਰੀ ਨੇ ਖੇਡਾਂ ਦੀ ਮਹੱਤਤਾ ’ਤੇ ਰੋਸ਼ਨੀ ਪਾਈ। ਵੱਖ-ਵੱਖ ਟ੍ਰੈਕ ਐਂਡ ਫੀਲਡ ਮੁਕਾਬਲੇ ਕਰਵਾਏ ਗਏ। ਬੇਸਟ ਐਥਲਿਟ (ਲੜਕੇ) ਅਸ਼ਫੁਲ ਮੰਡਲ ਤੇ (ਲੜਕੀਆਂ) ਪ੍ਰੀਤੀ ਐਲਾਨੇ ਗਏ, ਜਦਕਿ ਨਾਨ-ਪਲੇਅਰ ਕੈਟਾਗਰੀ ’ਚ ਦਾਨਿਸ਼ ਭੱਟ ਤੇ ਮਮਤਾ ਨੂੰ ਸਨਮਾਨਿਤ ਕੀਤਾ ਗਿਆ। ਸਮਾਪਤੀ ਇਨਾਮ ਵੰਡ ਤੇ ਸੱਭਿਆਚਰਕ ਪ੍ਰੋਗਰਾਮ ਨਾਲ ਹੋਈ।