ਦੋਆਬਾ ਕਾਲਜ ’ਚ ਵਿਸ਼ੇਸ਼ ਸਿਵਲ ਡਿਫੈਂਸ ਟ੍ਰੇਨਿੰਗ ਕੈਂਪ ਲਗਾਇਆ
ਦੋਆਬਾ ਕਾਲਜ ’ਚ 7 ਦਿਨਾਂ ਦੀ ਵਿਸ਼ੇਸ਼ ਸਿਵਲ ਡਿਫੈਂਸ ਟ੍ਰੇਨਿੰਗ ਕੈਂਪ ਲਗਾਇਆ
Publish Date: Tue, 03 Feb 2026 08:24 PM (IST)
Updated Date: Wed, 04 Feb 2026 04:11 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਦੋਆਬਾ ਕਾਲਜ ’ਚ ਪੰਜਾਬ ਹੋਮ ਗਾਰਡਸ ਤੇ ਸਿਵਲ ਡਿਫੈਂਸ ਦੇ ਸਹਿਯੋਗ ਨਾਲ 7 ਦਿਨਾਂ ਦਾ ਸਿਵਲ ਡਿਫੈਂਸ ਟ੍ਰੇਨਿੰਗ ਤੇ ਕਪੈਸਿਟੀ ਬਿਲਡਿੰਗ ਕੈਂਪ ਲਗਾਇਆ, ਜਿਸ ’ਚ ਵੱਖ-ਵੱਖ ਕਾਲਜਾਂ ਦੇ ਕਰੀਬ 180 ਵਿਦਿਆਰਥੀਆਂ ਨੇ ਭਾਗ ਲਿਆ। ਕੈਂਪ ਦੌਰਾਨ ਇੰਸਪੈਕਟਰ ਜਗਮਿੰਦਰ ਸਿੰਘ (ਕੰਪਨੀ ਕਮਾਂਡਰ) ਤੇ ਡਾ. ਨਵਦੀਪ ਸਿੰਘ ਵੱਲੋਂ ਵਲੰਟੀਅਰਾਂ ਨੂੰ ਆਫ਼ਤ ਪ੍ਰਬੰਧਨ, ਐਮਰਜੈਂਸੀ ਰਿਸਪਾਂਸ, ਮੁੱਢਲੀ ਸਹਾਇਤਾ, ਅੱਗ ਤੋਂ ਬਚਾਅ, ਰੱਸੀ ਨਾਲ ਬਚਾਅ ਤਕਨੀਕਾਂ ਤੇ ਟੀਮ ਵਰਕ ਬਾਰੇ ਵਿਹਾਰਕ ਟ੍ਰੇਨਿੰਗ ਦਿੱਤੀ ਗਈ। ਕਾਲਜ ਦੇ ਪ੍ਰਿੰਸੀਪਲ ਡਾ. ਪ੍ਰਦੀਪ ਭੰਡਾਰੀ ਨੇ ਪੰਜਾਬ ਹੋਮ ਗਾਰਡਸ ਤੇ ਸਿਵਲ ਡਿਫੈਂਸ ਦੀ ਟੀਮ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਵਿਦਿਆਰਥੀਆਂ ਨੂੰ ਸਮਾਜ ਸੇਵਾ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਟ੍ਰੇਨਿੰਗ ਸਫ਼ਲਤਾਪੂਰਵਕ ਸੰਪੰਨ ਹੋਣ ਉਪਰੰਤ ਬਟਾਲਿਅਨ ਕਮਾਂਡਰ ਜਸਕਰਨ ਸਿੰਘ ਵੱਲੋਂ ਪ੍ਰਤੀਭਾਗੀਆਂ ਨੂੰ ਸਰਟੀਫਿਕੇਟ ਤੇ ਪੁਰਸਕਾਰ ਵੰਡੇ ਗਏ। ਇਸ ਮੌਕੇ ਸਿਵਲ ਡਿਫੈਂਸ ਇੰਚਾਰਜ ਧਰਮਿੰਦਰ ਸਿੰਘ ਤੇ ਕੰਪਨੀ ਕਮਾਂਡਰ ਜਰਨੈਲ ਸਿੰਘ ਵੀ ਹਾਜ਼ਰ ਸਨ।