ਡੀਏਵੀ ਕਾਲਜ ਨਕੋਦਰ ਵਿਖੇ ਐੱਨਐੱਸਐੱਸ ਕੈਂਪ ਦੀ ਸਮਾਪਤੀ
ਡੀਏਵੀ ਕਾਲਜ ਨਕੋਦਰ ਵਿਖੇ 7 ਰੋਜ਼ਾ ਐੱਨਐੱਸਐੱਸ ਵਿਸ਼ੇਸ਼ ਕੈਂਪ ਦੀ ਸਮਾਪਤੀ
Publish Date: Tue, 06 Jan 2026 10:50 PM (IST)
Updated Date: Tue, 06 Jan 2026 10:53 PM (IST)
ਧੀਰਜ ਮਰਵਾਹਾ, ਪੰਜਾਬੀ ਜਾਗਰਣ, ਨਕੋਦਰ : ਕੇਆਰਐੱਮ ਡੀਏਵੀ ਕਾਲਜ ਵਿਖੇ ਪ੍ਰਿੰਸੀਪਲ ਡਾ. ਅਨੂਪ ਕੁਮਾਰ ਦੀ ਅਗਵਾਈ ਹੇਠ 7 ਰੋਜ਼ਾ ਐੱਨਐੱਸਐੱਸ ਵਿਸ਼ੇਸ਼ ਕੈਂਪ ਦੀ ਪ੍ਰਭਾਵਸ਼ਾਲੀ ਸਮਾਪਤੀ ਹੋਈ। ਕੈਂਪ ਐੱਨਐੱਸਐੱਸ ਪ੍ਰੋਗਰਾਮ ਅਫ਼ਸਰ ਪ੍ਰੋ. ਸੀਮਾ ਕੌਸ਼ਲ, ਪ੍ਰੋ. ਮੋਨਿਕਾ ਤੇ ਪ੍ਰੋ. ਗੌਰਵ ਕੁਮਾਰ ਦੀ ਦੇਖ-ਰੇਖ ਹੇਠ ਕਰਵਾਇਆ। ਸਮਾਪਤੀ ਸਮਾਗਮ ਦੌਰਾਨ ਐੱਲਐੱਮਸੀ ਮੈਂਬਰ ਵਿਪਨ ਗੁਪਤਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕਿਹਾ ਕਿ ਕੌਮੀ ਸੇਵਾ ਯੋਜਨਾ ਦਾ ਸਮਾਜਿਕ ਵਿਕਾਸ ’ਚ ਵਿਸ਼ੇਸ਼ ਯੋਗਦਾਨ ਹੈ। ਉਨ੍ਹਾਂ ਵਲੰਟੀਅਰਾਂ ਨੂੰ ਦੇਸ਼ ਸੇਵਾ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਡਾ. ਅਨੂਪ ਕੁਮਾਰ ਨੇ ਦੱਸਿਆ ਕਿ ਕੈਂਪ ਦੌਰਾਨ ਵਲੰਟੀਅਰਾਂ ਵੱਲੋਂ ਪਿੰਡ ਮਾਲੜੀ ਵਿਖੇ ਮੈਡੀਕਲ ਕੈਂਪ, ਰੁੱਖ ਲਗਾਓ ਮੁਹਿੰਮ, ਸਫਾਈ, ਵਾਤਾਵਰਣ ਸੰਰੱਖਣ ਤੇ ਲੋਕ ਭਲਾਈ ਸਕੀਮਾਂ ਸਬੰਧੀ ਸਰਵੇ ਆਦਿ ਪ੍ਰੋਜੈਕਟ ਕੀਤੇ ਗਏ। ਇਸ ਮੌਕੇ ਵਲੰਟੀਅਰਾਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ ਗਏ। ਵਧੀਆ ਕਾਰਗੁਜ਼ਾਰੀ ਲਈ ਜਸਕਰਨ ਥਾਪਰ ਤੇ ਮੁਸਕਾਨ ਨੂੰ ਬੈਸਟ ਕੈਂਪਰ ਦੇ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਸਾਰੇ ਵਲੰਟੀਅਰਾਂ ਨੂੰ ਸਰਟੀਫਿਕੇਟ ਭੇਂਟ ਕੀਤੇ ਗਏ।