ਅਪਾਹਜ ਆਸ਼ਰਮ ’ਚ ਲਾਏ ਕੈਂਪ ’ਚ ਸਰਜਰੀ ਲਈ ਚੁਣੇ 70 ਮਰੀਜ਼
ਅਪਾਹਜ ਆਸ਼ਰਮ ਵਿਖੇ ਲਗਾਏ ਗਏ ਕੈਂਪ ’ਚ ਸਰਜਰੀ ਲਈ ਚੁਣੇ ਗਏ 70 ਮਰੀਜ਼
Publish Date: Tue, 17 Feb 2026 09:01 PM (IST)
Updated Date: Wed, 18 Feb 2026 04:16 AM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਪ੍ਰੋਫੈਸਰ ਸੰਤ ਸਿੰਘ ਦੀ ਯਾਦ ’ਚ ਬੈਂਕਾਕ ’ਚ ਸਵਰਗੀ ਹਰਭਜਨ ਸਿੰਘ ਪਰਿਵਾਰ ਦੇ ਸਹਿਯੋਗ ਨਾਲ ਅਪਾਹਜ ਆਸ਼ਰਮ ’ਚ ਅੱਖਾਂ ਦਾ ਮੁਫ਼ਤ ਚੈੱਕਅਪ ਤੇ ਸਰਜਰੀ ਕੈਂਪ ਲਗਾਇਆ ਗਿਆ। ਕੈਂਪ ’ਚ 250 ਤੋਂ ਵੱਧ ਲੋੜਵੰਦ ਵਿਅਕਤੀਆਂ ਨੇ ਮੁਫ਼ਤ ਅੱਖਾਂ ਦੀ ਜਾਂਚ ਹੋਈ। ਕੈਂਪ ਦਾ ਉਦਘਾਟਨ ਬੈਂਕਾਕ ਦੇ ਵਸਨੀਕ ਅਰਜਨ ਸਿੰਘ ਤੇ ਕਬੀਰ ਸਿੰਘ ਵੱਲੋਂ ਕੀਤਾ ਗਿਆ। ਕੈਂਪ ਦੌਰਾਨ ਅੱਖਾਂ ਦੇ ਮਾਹਿਰ ਡਾ. ਜਗਦੀਪ ਸਿੰਘ ਤੇ ਡਾ. ਗਗਨਦੀਪ ਸਿੰਘ ਨੇ ਸਰਜਰੀ ਲਈ 70 ਤੋਂ ਵੱਧ ਲੋੜਵੰਦ ਮਰੀਜ਼ਾਂ ਦੀ ਜਾਂਚ ਕੀਤੀ। ਡਾ. ਗਗਨਦੀਪ ਸਿੰਘ ਤੇ ਉਨ੍ਹਾਂ ਦੀ ਟੀਮ ਇਸ ਹਫ਼ਤੇ ਆਧੁਨਿਕ ਲੇਜ਼ਰ ਤਕਨਾਲੋਜੀ ਦੀ ਵਰਤੋਂ ਕਰਕੇ ਆਪ੍ਰੇਸ਼ਨ ਕਰੇਗੀ। ਸੰਸਥਾ ਦੇ ਚੇਅਰਮੈਨ ਤਰਸੇਮ ਕਪੂਰ ਨੇ ਦੱਸਿਆ ਕਿ ਟਰੱਸਟ ਨਿਰੰਤਰ ਨਿਰਸਵਾਰਥ ਭਾਵਨਾ ਨਾਲ ਲੋੜਵੰਦਾਂ ਦੀ ਸੇਵਾ ਕਰ ਰਿਹਾ ਹੈ। ਕੈਂਪ ਦੌਰਾਨ, ਡਾ. ਵਿਜੇ ਮਹਾਜ ਦੇ ਸਹਿਯੋਗ ਨਾਲ ਲੋੜਵੰਦਾਂ ਦੀ ਮੁਫਤ ਬਲੱਡ ਸ਼ੂਗਰ ਤੇ ਬਲੱਡ ਪ੍ਰੈਸ਼ਰ ਦੇ ਜਾਂਚ ਕੀਤੀ। ਆਈ ਲੂਮਿਨੋਸ ਤੋਂ ਅੱਖਾਂ ਦੇ ਮਾਹਰ ਨਿਕਿਤ ਕੁੰਦਰਾ ਨੇ ਮਾਨਸਿਕ ਤੌਰ ਤੇ ਕਮਜ਼ੋਰ ਹੋਣ ਕਾਰਨ ਹੋਣ ਵਾਲੀਆਂ ਬੱਚਿਆਂ ਦੀਆਂ ਅੱਖਾਂ ਦੀਆਂ ਸਮੱਸਿਆਵਾਂ ਦੇ ਇਲਾਜ ਬਾਰੇ ਜਾਣਕਾਰੀ ਦਿਤੀ। ਸੰਸਥਾ ਦੇ ਜਨਰਲ ਸਕੱਤਰ ਸੰਜੇ ਸੱਭਰਵਾਲ ਤੇ ਵਿੱਤ ਸਕੱਤਰ ਲਲਿਤ ਭੱਲਾ ਨੇ ਦੱਸਿਆ ਕਿ ਕੈਂਪ ’ਚ ਮੁਫ਼ਤ ਦਵਾਈਆਂ ਤੇ ਐਨਕਾਂ ਸਮੇਤ ਸਾਰੀਆਂ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ। ਸੰਸਥਾ ਨੇ ਪ੍ਰੋਫੈਸਰ ਸੰਤ ਸਿੰਘ ਦੇ ਪਰਿਵਾਰਕ ਮੈਂਬਰਾ ਮਾਲਵਿੰਦਰ ਕੌਰ, ਭਗਵਾਨ ਸਿੰਘ ਜੌਹਲ, ਮਾਣਕ, ਗਗਨਜੋਤ, ਨਾਨਕੀ ਸਿੰਘ, ਦਵਿੰਦਰ ਬਜਾਜ, ਗੋਇਲ, ਅਮਰਜੀਤ ਸਿੰਘ, ਮਾਨਵੀ ਕੌਰ ਤੇ ਨਰੇਸ਼ ਮਹਿਰਾ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਅਰਜਨ ਸਿੰਘ ਤੇ ਕਬੀਰ ਸਿੰਘ ਨੂੰ ਉਨ੍ਹਾਂ ਦੀਆਂ ਸ਼ਲਾਘਾਯੋਗ ਸੇਵਾਵਾਂ ਤੇ ਦਾਨ ਲਈ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਆਰਕੇ ਭੰਡਾਰੀ, ਬ੍ਰਿਜ ਮਿੱਤਲ, ਸੁਭਾਸ਼ ਅਗਰਵਾਲ, ਮਨੋਹਰ ਲਾਲ ਸ਼ਰਮਾ, ਬਲਦੇਵ ਕਤਿਆਲ, ਸੰਜੇ ਸੱਭਰਵਾਲ, ਉਮੇਸ਼ ਢੀਂਗਰਾ, ਪ੍ਰਾਣ ਨਾਥ ਭੱਲਾ, ਦੇਸ਼ਬੰਧੂ ਭੱਲਾ, ਲਲਿਤ ਭੱਲਾ, ਇੰਜੀ.ਸ਼ੈਲਜਾ ਭੱਲਾ, ਸੁਮਿਤ ਪੁਰੀ, ਨਿਧੀ ਪੁਰੀ, ਭਾਵਨਾ ਸੱਭਰਵਾਲ, ਸੁਮਨ ਖੰਨਾ ਆਦਿ ਹਾਜ਼ਰ ਸਨ।