ਬਿਲਗਾ ’ਚ ਦੋ ਕਿਸਾਨਾਂ ਦੀਆਂ 7 ਮੱਝਾਂ ਚੋਰੀ
ਸੰਵਾਦ ਸੂਤਰ, ਜਾਗਰਣ, ਬਿਲਗਾ:
Publish Date: Mon, 20 Apr 2026 09:15 PM (IST)
Updated Date: Mon, 20 Apr 2026 09:18 PM (IST)
ਸੰਵਾਦ ਸੂਤਰ, ਜਾਗਰਣ, ਬਿਲਗਾ: ਕੱਲ੍ਹ ਰਾਤ ਬਿਲਗਾ ਦੇ ਪੱਟੀ ਭੱਟੀ ’ਚ ਦੋ ਕਿਸਾਨਾਂ ਦੀਆਂ ਲਗਪਗ 8 ਲੱਖ ਰੁਪਏ ਦੀਆਂ 7 ਮੱਝਾਂ ਚੋਰੀ ਹੋ ਗਈਆਂ। ਚੋਰੀ ਦੀ ਜਾਣਕਾਰੀ ਦਿੰਦੇ ਹੋਏ ਤੀਰਥ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇਕ ਪਰਵਾਸੀ ਮਜ਼ਦੂਰ ਨੂੰ ਕਿਸਾਨੀ ਤੇ ਪਸ਼ੂ ਪਾਲਣ ਲਈ ਰੱਖਿਆ ਸੀ। ਉੱਥੇ ਛੇ ਮੱਝਾਂ ਤੇ ਇਕ ਗਊ ਰੱਖੀ ਹੋਈ ਸੀ। ਮਜ਼ਦੂਰ ਰਾਤ ਕਰੀਬ 12 ਵਜੇ ਸੌਂ ਗਿਆ ਤੇ ਜਦੋਂ ਸਵੇਰੇ ਮੱਝਾਂ ਦਾ ਦੁੱਧ ਦਾ ਚੋਣ ਉੱਠਿਆ ਤਾਂ ਦੇਖਿਆ ਕਿ ਸਾਰੀਆਂ ਮੱਝਾਂ ਗਾਇਬ ਹਨ ਤੇ ਸਿਰਫ ਇਕ ਗਊ ਹੈ। ਉਸ ਨੇ ਇਧਰ-ਉਧਰ ਦੇਖਿਆ ਤੇ ਫਿਰ ਉਨ੍ਹਾਂ ਨੂੰ ਸੱਦਿਆ। ਜਦੋਂ ਉਹ ਉੱਥੇ ਪੁੱਜੇ ਤਾਂ ਦੇਖਿਆ ਕਿ ਮੱਝਾਂ ਚੋਰੀ ਹੋ ਗਈਆਂ ਹਨ। ਜਦੋਂ ਉਨ੍ਹਾਂ ਨੇ ਬਗਲ ’ਚ ਦਲਜੀਤ ਸਿੰਘ ਦੀਆਂ ਮੱਝਾਂ ਦੇਖੀਆਂ ਤਾਂ ਪਤਾ ਲੱਗਾ ਕਿ ਉਨ੍ਹਾਂ ਦੀ ਇਕ ਮੱਝ ਵੀ ਚੋਰੀ ਹੋ ਗਈ ਹੈ। ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ। ਤੀਰਥ ਸਿੰਘ ਨੇ ਕਿਹਾ ਕਿ ਇਸ ਇਲਾਕੇ ’ਚ ਮੱਝਾਂ ਦੀ ਚੋਰੀ ਦੀਆਂ ਕਈ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਪਰ ਇਹ ਚੋਰ ਹਾਲੇ ਤੱਕ ਫੜਿਆ ਨਹੀਂ ਗਿਆ।