ਯੋਗ ਦੀ ਅਹਿਮੀਅਤ ਦੱਸੀ
67 ਵਿਅਕਤੀਆਂ ਨੂੰ ਯੋਗਾ ਅਭਿਆਸ ਕਰਵਾਇਆ
Publish Date: Sat, 14 Mar 2026 07:00 PM (IST)
Updated Date: Sat, 14 Mar 2026 07:03 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸੀਨੀਅਰ ਸਿਟੀਜਨ ਸਟੇਟ ਐਕਸ਼ਨ ਪਲੈਨ ਤਹਿਤ ਸਾਡੇ ਬਜ਼ੁਰਗ ਸਾਡਾ ਮਾਣ ਮੁਹਿੰਮ ਅਧੀਨ ਬਿਰਧ ਸੇਵਾ ਆਸ਼ਰਮ ਤੇ ਚੈਰੀਟੇਬਲ ਸੁਸਾਇਟੀ ’ਚ ਬਜ਼ੁਰਗ ਨਾਗਰਿਕਾਂ ਲਈ ਯੋਗ ਕੈਂਪ ਲਾਇਆ ਗਿਆ। ਇਸ ਮੌਕੇ ਏਐੱਮਓ ਡਾ. ਨੀਰਜ ਅਨੰਦ, ਏਐੱਮਓ ਡਾ. ਗੁਰਪ੍ਰੀਤ ਕੌਰ, ਯੋਗਾ ਟ੍ਰੇਨਰ ਸਚਿਨ ਚੱਢਾ ਤੇ ਯੋਗਾ ਟ੍ਰੇਨਰ ਸਰਿਤਾ ਮਲਹੋਤਰਾ ਨੇ ਯੋਗ ਦੀ ਮਹੱਤਤਾ ’ਤੇ ਚਾਨਣਾ ਪਾਉਂਦਿਆਂ 67 ਵਿਅਕਤੀਆਂ ਨੂੰ ਯੋਗ ਅਭਿਆਸ ਕਰਵਾਇਆ।