ਮੈਗਾ ਪਲੇਸਮੈਂਟ ਡਰਾਈਵ ’ਚ 6 ਵਿਦਿਆਰਥਣਾਂ ਦੀ ਚੋਣ
ਮੈਗਾ ਪਲੇਸਮੈਂਟ ਡਰਾਈਵ ’ਚ ਗੁਰੂ ਨਾਨਕ ਖਾਲਸਾ ਕਾਲਜ ਦੀਆਂ 6 ਵਿਦਿਆਰਥਣਾਂ ਦੀ ਚੋਣ
Publish Date: Wed, 18 Mar 2026 06:20 PM (IST)
Updated Date: Wed, 18 Mar 2026 06:22 PM (IST)

ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ), ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਪ੍ਰਬੰਧਨ ਤੇ ਸਿੱਖਿਆ ਸਕੱਤਰ ਸੁਖਮਿੰਦਰ ਸਿੰਘ ਦੀ ਸਰਪ੍ਰਸਤੀ ਹੇਠ ਕਲਗੀਧਰ ਨਿਵਾਸ, ਸੈਕਟਰ-27, ਚੰਡੀਗੜ੍ਹ ਵਿਖੇ ਮੈਗਾ ਪਲੇਸਮੈਂਟ ਡਰਾਈਵ ਕਰਵਾਇਆ ਗਿਆ। ਇਸ ਡਰਾਈਵ ’ਚ ਗੁਰੂ ਨਾਨਕ ਖਾਲਸਾ ਕਾਲਜ, ਡਰੋਲੀ ਕਲਾਂ ਦੇ ਕੁੱਲ 13 ਵਿਦਿਆਰਥੀਆਂ ਨੇ ਹਿੱਸਾ ਲਿਆ। ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਦੇ ਨਿਰਦੇਸ਼ਾਂ ਅਨੁਸਾਰ ਇਹ ਟੀਮ ਇਤਿਹਾਸ ਵਿਭਾਗ ਦੇ ਪ੍ਰੋਫੈਸਰ ਡਾ. ਰਕੇਸ਼ ਬਾਵਾ ਦੀ ਅਗਵਾਈ ਹੇਠ ਗਈ, ਜਿਸ ’ਚ ਅਰਥਸ਼ਾਸਤਰ ਦੇ ਪ੍ਰੋਫੈਸਰ ਹਰਮਨਪ੍ਰੀਤ ਸਿੰਘ, ਕੰਪਿਊਟਰ ਵਿਭਾਗ ਦੀ ਪ੍ਰੋਫੈਸਰ ਅਮਰਦੀਪ ਕੌਰ ਤੇ ਪੋਲਿਟੀਕਲ ਸਾਇੰਸ ਦੀ ਪ੍ਰੋਫੈਸਰ ਮਨਜੋਤ ਕੌਰ ਵੀ ਸ਼ਾਮਲ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਰਕੇਸ਼ ਬਾਵਾ ਨੇ ਦੱਸਿਆ ਕਿ ਕਾਲਜ ਦੀਆਂ 6 ਵਿਦਿਆਰਥਣਾਂ ਦੀ ਆਈਬੀਐੱਸਸੀ ਕੰਪਨੀ ਵੱਲੋਂ ਚੋਣ ਕੀਤੀ ਗਈ ਹੈ। ਚੁਣੀਆਂ ਗਈਆਂ ਵਿਦਿਆਰਥਣਾਂ ’ਚ ਈਸ਼ਾ, ਗੁਰਸਿਮਰਨ ਕੌਰ, ਲਵਪ੍ਰੀਤ ਕੌਰ, ਮਨਦੀਪ ਕੌਰ, ਹਰਮਨਦੀਪ ਕੌਰ ਤੇ ਸਹਿਜਪ੍ਰੀਤ ਕੌਰ ਸ਼ਾਮਲ ਹਨ। ਉਨ੍ਹਾਂ ਹੋਰ ਦੱਸਿਆ ਕਿ ਲਵਪ੍ਰੀਤ ਕੌਰ ਤੇ ਗੁਰਸਿਮਰਨ ਕੌਰ ਦੀ ਚੋਣ ਕੋਚਰ ਬਿਜ਼ਨਸ ਪਾਰਕ, ਅੰਮ੍ਰਿਤਸਰ ਵੱਲੋਂ ਵੀ ਕੀਤੀ ਗਈ ਹੈ, ਜਦਕਿ ਲਵਪ੍ਰੀਤ ਕੌਰ ਨੂੰ ਨਿੰਬਸ ਕੰਪਨੀ ਲਈ ਵੀ ਚੁਣਿਆ ਗਿਆ ਹੈ। ਕਾਲਜ ਦੀ ਇਸ ਉਪਲਬਧੀ ’ਤੇ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਨੇ ਕਰੀਅਰ ਕਾਉਂਸਲਿੰਗ ਤੇ ਪਲੇਸਮੈਂਟ ਟੀਮ ਦੇ ਯਤਨਾਂ ਦੀ ਸਰਾਹਨਾ ਕਰਦੇ ਹੋਏ ਵਿਦਿਆਰਥਣਾਂ ਨੂੰ ਵਧਾਈ ਦਿੱਤੀ।