56ਵਾਂ ਖੂਨਦਾਨ ਕੈਂਪ 15 ਨੂੰ
ਖਲਵਾੜਾ ਵਿਖੇ 56ਵਾਂ ਖੂਨਦਾਨ ਕੈਂਪ 15 ਮਾਰਚ ਨੂੰ - ਗੀਤਕਾਰ ਸੂਬਾ ਉਦੇਸੀਆ ਵਾਲਾ
Publish Date: Mon, 09 Mar 2026 06:53 PM (IST)
Updated Date: Mon, 09 Mar 2026 06:57 PM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਦਸਵੰਧ ਗਰੀਬਾਂ ਲਈ ਵੈੱਲਫੇਅਰ ਸੁਸਾਇਟੀ ਪੰਜਾਬ ਵੱਲੋਂ 56ਵਾਂ ਸਵੈਂ ਇੱਛੁਕ ਖੂਨਦਾਨ ਕੈਂਪ 15 ਮਾਰਚ ਨੂੰ ਪਿੰਡ ਖਲਵਾੜਾ ਕਾਲੋਨੀ ਦੀ ਗਰਾਊਂਡ ਵਿਖੇ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਲਾਇਆ ਜਾ ਰਿਹਾ ਹੈ। ਇਸ ਦੌਰਾਨ ਹੋਰ ਗੱਲਬਾਤ ਕਰਦਿਆਂ ਉੱਘੇ ਗੀਤਕਾਰ ਗੁਰਬਖਸ਼ ਸੂਬਾ ਉਦੇਸੀਆ, ਗੁਰਮੀਤ ਮਹਿਮੀ, ਰਬੀਨਾ ਮਹਿਮੀ ਤੇ ਮੁੱਖ ਸੇਵਾਦਾਰ ਭਾਈ ਸੁਖਜੀਤ ਸਿੰਘ ਮਿਨਹਾਸ ਡਰੋਲੀ ਨੇ ਸਾਰੀ ਸੰਗਤ ਨੂੰ ਸਵੈ ਇੱਛਕ ਖੂਨਦਾਨ ਕਰਨ ਦੀ ਅਪੀਲ ਕੀਤੀ ਤੇ ਕਿਹਾ ਕਿ ਦਾਨ ਕੀਤਾ ਗਿਆ ਇਕ-ਇਕ ਯੂਨਿਟ ਹਰ ਔਖੇ ਸਮੇਂ ਕਿੰਨਿਆਂ ਹੀ ਲੋੜਵੰਦ ਮਰੀਜ਼ਾਂ ਦੀ ਜਾਨ ਬਚਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਹ ਸਾਰਾ ਬਲੱਡ ਖਾਲਸਾ ਬਲੱਡ ਯੂਨਿਟ ਦੀ ਸਮੁੱਚੀ ਟੀਮ ਵੱਲੋਂ ਇਕੱਤਰਤ ਕੀਤਾ ਜਾਵੇਗਾ ਤੇ ਭਵਿੱਖ ’ਚ ਕਦੇ ਵੀ ਲੋੜ ਪੈਣ ’ਤੇ ਤਰੁੰਤ ਖੂਨ ਮੁਹੱਈਆ ਕਰਵਾਇਆ ਜਾਵੇਗਾ।