ਸਰਬਸੰਮਤੀ ਨਾਲ ਚੁਣੀਆਂ 34 ਗ੍ਰਾਮ ਪੰਚਾਇਤਾਂ ਨੂੰ 5-5 ਲੱਖ ਰੁਪਏ ਜਾਰੀ
ਸਰਬਸੰਮਤੀ ਨਾਲ ਚੁਣੀਆਂ 34 ਗ੍ਰਾਮ ਪੰਚਾਇਤਾਂ ਨੂੰ 5-5 ਲੱਖ ਰੁਪਏ ਜਾਰੀ
Publish Date: Wed, 11 Feb 2026 07:46 PM (IST)
Updated Date: Wed, 11 Feb 2026 07:47 PM (IST)

ਧੀਰਜ ਮਰਵਾਹਾ, ਪੰਜਾਬੀ ਜਗਰਾਣ, ਨਕੋਦਰ : ਹਲਕਾ ਨਕੋਦਰ ਦੀਆਂ ਸਰਬਸੰਮਤੀ ਨਾਲ ਚੁਣੀਆਂ ਗਈਆਂ 34 ਗ੍ਰਾਮ ਪੰਚਾਇਤਾਂ ਨੂੰ ਪੰਜਾਬ ਸਰਕਾਰ ਵੱਲੋਂ 5-5 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਇਸ ਮੌਕੇ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਆਪਣੇ ਕੀਤੇ ਵਾਅਦਿਆਂ ਨੂੰ ਲਗਾਤਾਰ ਪੂਰਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨਵੀਆਂ ਪੰਚਾਇਤਾਂ ਬਣਿਆਂ ਅਜੇ ਇਕ ਸਾਲ ਵੀ ਪੂਰਾ ਨਹੀਂ ਹੋਇਆ, ਪਰ ਮੁੱਖ ਮੰਤਰੀ ਵੱਲੋਂ ਸਰਬਸੰਮਤੀ ਨਾਲ ਬਣੀਆਂ ਪੰਚਾਇਤਾਂ ਨੂੰ 5-5 ਲੱਖ ਰੁਪਏ ਦੇਣ ਦਾ ਵਾਅਦਾ ਨਿਭਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਲੋਕਾਂ ਦੇ ਕੰਮ ਚੁਣੇ ਹੋਏ ਨੁਮਾਇੰਦਿਆਂ ਰਾਹੀਂ ਪਹਿਲ ਦੇ ਆਧਾਰ ਤੇ ਕਰਵਾ ਰਹੀ ਹੈ ਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ। ਵਿਧਾਇਕ ਮਾਨ ਨੇ ਕਿਹਾ ਕਿ ਪਿੰਡਾਂ ’ਚ ਭਾਈਚਾਰਕ ਸਾਂਝ ਤੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਲੋਕਾਂ ਨੇ ਸਰਬਸੰਮਤੀ ਨਾਲ ਪੰਚਾਇਤਾਂ ਦੀ ਚੋਣ ਕੀਤੀ ਸੀ। ਹੁਣ ਜਾਰੀ ਕੀਤੀ ਗਈ ਗ੍ਰਾਂਟ ਨਾਲ ਪਿੰਡਾਂ ਦੇ ਵਿਕਾਸ ਕਾਰਜ ਹੋਰ ਤੇਜ਼ੀ ਨਾਲ ਕੀਤੇ ਜਾ ਸਕਣਗੇ। ਉਨ੍ਹਾਂ ਪੰਚਾਇਤਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਸਰਕਾਰ ਤੇ ਭਰੋਸਾ ਜਤਾਇਆ। ਬਲਾਕ ਨਕੋਦਰ ਅਧੀਨ ਸਰਬਸੰਮਤੀ ਨਾਲ ਚੁਣੀਆਂ ਗ੍ਰਾਮ ਪੰਚਾਇਤਾਂ ’ਚ ਟਾਹਲੀ, ਮੁਜੱਫਰਪੁਰ, ਸਿਆਣੀਵਾਲ, ਮੀਰਾਪੁਰ, ਕੋਟਲਾ ਜੰਗਾ, ਗਿੱਦੜ ਪਿੰਡੀ, ਮਹਿਮੂਦਪੁਰ, ਕੋਟਲਾ ਭਾਗੂ, ਰਗੜਾ, ਦੁਰਗਾਬਾਦ, ਸੀਹੇਵਾਲ, ਢੱਡਾ ਦਿਲਖਾਹਪੁਰ, ਜਹਾਂਗੀਰ, ਮਾਲੀਆ ਖੁਰਦ, ਕੰਗ ਸਾਹਿਬ ਰਾਏ, ਨਵਾਂ ਪਿੰਡ ਮਾਲੀਆ, ਸ਼ਾਹਪੁਰ ਪੰਡੋਰੀ ਸ਼ੇਖ, ਬਿੱਲਾ ਨਵਾਬ ਤੇ ਫਾਜਲਪੁਰ ਸ਼ਾਮਲ ਹਨ। ਇਸੇ ਤਰ੍ਹਾਂ ਬਲਾਕ ਨੂਰਮਹਿਲ ਦੀਆਂ ਸਰਬਸੰਮਤੀ ਨਾਲ ਚੁਣੀਆਂ ਗ੍ਰਾਮ ਪੰਚਾਇਤਾਂ ’ਚ ਸਿੱਧਮ ਹਰੀ ਸਿੰਘ, ਭੱਲੋਵਾਲ, ਰਾਮਪੁਰ, ਗੋਰਸੀਆ ਨਿਹਾਲ, ਪੱਤੀ ਜੱਟਾਂ ਨਾਹਲ, ਪੰਡੋਰੀ ਜਗੀਰ, ਚੀਮਾ ਕਲਾਂ, ਗੁੰਮਟਾਲਾ, ਸ਼ੇਰਪੁਰ, ਦਿਵਿਆ ਗ੍ਰਾਮ, ਉੱਪਲ ਜਗੀਰ, ਜਨਤਾ ਨਗਰ, ਭੁੱਲਰ ਤੇ ਭਾਰਦਵਾਜੀਆ ਸ਼ਾਮਲ ਹਨ।