ਕਾਰੋਬਾਰੀ ਵਰਤੋਂ ਲਈ ਵੀ ਵਰਤਿਆ ਜਾ ਸਕੇਗਾ 5 ਕਿੱਲੋ ਦਾ ਸਿਲੰਡਰ
ਮਜ਼ਦੂਰਾਂ ਦੇ ਨਾਲ-ਨਾਲ ਕਮਰਸ਼ੀਅਲ ਵਰਤੋਂ ਲਈ ਵੀ ਵਰਤਿਆ ਜਾ ਸਕੇਗਾ 5 ਕਿਲੋ ਦਾ ਸਿਲੰਡਰ
Publish Date: Wed, 08 Apr 2026 09:38 PM (IST)
Updated Date: Wed, 08 Apr 2026 09:41 PM (IST)

--------------ਤਸਵੀਰ ਹਿੰਦੀ ਚੋਂ 61------------------- ---ਫ੍ਰੀ ਟ੍ਰੇਡ ਐਲਪੀਜੀ ਕਾਰਨ ਛੋਟੇ ਸਿਲੰਡਰ ਦੇ ਰੇਟ ਕਮਰਸ਼ੀਅਲ ਦੇ ਬਰਾਬਰ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਤੇਲ ਕੰਪਨੀਆਂ ਵੱਲੋਂ ਮਜ਼ਦੂਰਾਂ ਲਈ ਜਾਰੀ ਕੀਤੇ ਗਏ 5 ਕਿਲੋ ਦੇ ਗੈਸ ਸਿਲੰਡਰ ਦਾ ਕਮਰਸ਼ੀਅਲ ਇਸਤੇਮਾਲ ਵੀ ਕੀਤਾ ਜਾ ਸਕੇਗਾ। ਕਾਰਨ ਇਹ ਹੈ ਕਿ 5 ਕਿਲੋ ਵਾਲੇ ਸਿਲੰਡਰ ਨੂੰ ਫ੍ਰੀ ਟ੍ਰੇਡ ਐੱਲਪੀਜੀ ਸਕੀਮ ਤਹਿਤ ਵੇਚਿਆ ਜਾ ਰਿਹਾ ਹੈ। ਇਸ ਦੇ ਰੇਟ ਕਮਰਸ਼ੀਅਲ ਗੈਸ ਸਿਲੰਡਰ ਦੇ ਬਰਾਬਰ ਹੋਣਗੇ, ਜਿਸ ਕਰਕੇ ਇਹ ਸਿਲੰਡਰ ਘਰੇਲੂ ਵਰਤੋਂ ਦੇ ਨਾਲ-ਨਾਲ ਰੇਹੜੀ, ਢਾਬਿਆਂ ਤੇ ਰੈਸਟੋਰੈਂਟਾਂ ’ਚ ਵੀ ਵਰਤਿਆ ਜਾ ਸਕੇਗਾ। ਇਸ ਤਰ੍ਹਾਂ ਤੇਲ ਕੰਪਨੀਆਂ ਵੱਲੋਂ 5 ਕਿਲੋ ਦੇ ਗੈਸ ਸਿਲੰਡਰ ਉਪਲਬਧ ਕਰਵਾਉਣ ਦਾ ਫਾਇਦਾ ਦੋਵੇਂ ਵਰਗਾਂ ਨੂੰ ਮਿਲੇਗਾ। ਈਰਾਨ, ਇਜ਼ਰਾਇਲ ਤੇ ਅਮਰੀਕਾ ਵਿਚਕਾਰ ਜੰਗ ਦੇ ਕਾਰਨ ਦੇਸ਼ ਭਰ ’ਚ ਐੱਲਪੀਜੀ ਦੀ ਕਮੀ ਪੈਦਾ ਹੋ ਗਈ ਸੀ। ਇਸ ਦਾ ਸਭ ਤੋਂ ਵੱਧ ਅਸਰ ਰੇਹੜੀ-ਫੜੀ ਵਾਲਿਆਂ ਤੇ ਮਜ਼ਦੂਰਾਂ ਤੇ ਪਿਆ। ਹਾਲਾਤ ਇਹ ਬਣ ਗਏ ਕਿ ਐੱਲਪੀਜੀ ਦੀ ਘਾਟ ਤੇ ਖਾਣਾ ਬਣਾਉਣ ਦੀ ਸਮੱਸਿਆ ਕਾਰਨ ਮਜ਼ਦੂਰ ਆਪਣੇ ਘਰਾਂ ਵੱਲ ਵਾਪਸ ਜਾਣ ਲਈ ਮਜਬੂਰ ਹੋ ਰਹੇ ਸਨ। ਇਸ ਦੌਰਾਨ ਉਦਯੋਗ, ਨਿਰਮਾਣ ਤੇ ਖੇਤੀਬਾੜੀ ਨਾਲ ਜੁੜੇ ਕਾਰੋਬਾਰੀਆਂ ਨੇ ਮਜ਼ਦੂਰਾਂ ਦਾ ਪਲਾਇਨ ਰੋਕਣ ਲਈ ਉਨ੍ਹਾਂ ਨੂੰ ਐੱਲਪੀਜੀ ਉਪਲਬਧ ਕਰਵਾਉਣ ਦੀ ਮੰਗ ਕੀਤੀ ਸੀ। --------------------- ਆਸਾਨ ਉਪਲਬਧਤਾ ਨਾਲ ਵਰਤੋਂ ਵੀ ਹੋਵੇਗੀ ਸੁਗਮ ਤੇਲ ਕੰਪਨੀਆਂ ਵੱਲੋਂ 5 ਕਿਲੋ ਦੇ ਸਿਲੰਡਰ ਦੀ ਉਪਲਬਧਤਾ ਨੂੰ ਆਸਾਨ ਬਣਾਇਆ ਗਿਆ ਹੈ। ਇਸ ਤਹਿਤ ਮਜ਼ਦੂਰ ਜਾਂ ਰੇਹੜੀ-ਫੜੀ ਵਾਲੇ ਆਪਣੇ ਨੇੜਲੇ ਗੈਸ ਏਜੰਸੀ ਤੋਂ ਸਿਰਫ ਆਪਣਾ ਆਧਾਰ ਕਾਰਡ ਜਾਂ ਜਿਸ ਇੰਡਸਟਰੀ ’ਚ ਕੰਮ ਕਰਦੇ ਹਨ, ਉਸਦਾ ਪ੍ਰਮਾਣਿਤ ਲੇਟਰ ਪੈਡ ਦੇ ਕੇ ਸਿਲੰਡਰ ਲੈ ਸਕਦੇ ਹਨ। 5 ਕਿਲੋ ਦਾ ਸਿਲੰਡਰ ਖਾਸ ਤੌਰ ਤੇ ਡਿਜ਼ਾਇਨ ਕੀਤਾ ਗਿਆ ਹੈ, ਜਿਸ ਨਾਲ ਇਸਦੀ ਵਰਤੋਂ ਆਸਾਨ ਹੋਵੇਗੀ। ਨਾਲ ਹੀ ਜਿੱਥੇ ਕਈ ਥਾਵਾਂ ਤੇ ਗੈਸ ਬਲੈਕ ’ਚ 200 ਰੁਪਏ ਪ੍ਰਤੀ ਕਿਲੋ ਤੱਕ ਵੇਚੀ ਜਾ ਰਹੀ ਸੀ, ਉੱਥੇ ਇਹ ਯੋਜਨਾ ਮਜ਼ਦੂਰਾਂ ਤੇ ਰੇਹੜੀ ਵਾਲਿਆਂ ਲਈ ਆਰਥਿਕ ਤੌਰ ਤੇ ਲਾਭਦਾਇਕ ਸਾਬਤ ਹੋਵੇਗੀ। ------------------------------ ਕਮਰਸ਼ੀਅਲ ਸਿਲੰਡਰ ਦੇ ਬਰਾਬਰ ਹੀ ਹੋਣਗੇ ਰੇਟ, ਇਸ ਲਈ ਕਮਰਸ਼ੀਅਲ ਵਰਤੋਂ ਸੰਭਵ ਇਸ ਸਬੰਧੀ ਜ਼ਿਲ੍ਹਾ ਖਾਦ ਤੇ ਸਪਲਾਈ ਵਿਭਾਗ ਦੇ ਅਧਿਕਾਰੀ ਨਰਿੰਦਰ ਸਿੰਘ ਨੇ ਦੱਸਿਆ ਕਿ 5 ਕਿਲੋ ਦਾ ਗੈਸ ਸਿਲੰਡਰ 573 ਰੁਪਏ ’ਚ ਦਿੱਤਾ ਜਾ ਰਿਹਾ ਹੈ। ਇਹੀ ਰੇਟ ਕਮਰਸ਼ੀਅਲ ਗੈਸ ਸਿਲੰਡਰ ਦੇ ਵੀ ਹਨ। ਕੀਮਤਾਂ ’ਚ ਫਰਕ ਨਾ ਹੋਣ ਕਾਰਨ ਇਸਦਾ ਇਸਤੇਮਾਲ ਮਜ਼ਦੂਰਾਂ ਦੇ ਨਾਲ-ਨਾਲ ਕਮਰਸ਼ੀਅਲ ਤੌਰ ’ਤੇ ਵੀ ਕੀਤਾ ਜਾ ਸਕੇਗਾ। ਹਾਲਾਂਕਿ 5 ਕਿਲੋ ਦੇ ਸਿਲਿੰਡਰ ਦੀ ਵੰਡ ’ਚ ਮਜ਼ਦੂਰਾਂ ਨੂੰ ਪਹਿਲ ਦਿੱਤੀ ਜਾਵੇਗੀ।