18ਵੀ ਕੌਮੀ ਕਾਨਫਰੰਸ ’ਚ ਪੰਜਾਬ ਤੋਂ 40 ਡੈਲੀਗੇਟ ਹੋਏ ਸ਼ਾਮਲ
18ਵੀ ਕੌਮੀ ਕਾਨਫਰੰਸ ’ਚ ਪੰਜਾਬ ਤੋਂ ਪ ਸ ਸ ਫ ਦੇ 40 ਡੈਲੀਗੇਟ ਹੋਏ ਸ਼ਾਮਲ
Publish Date: Fri, 23 Jan 2026 07:41 PM (IST)
Updated Date: Fri, 23 Jan 2026 07:43 PM (IST)

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਕੁੱਲ ਹਿੰਦ ਰਾਜ ਸਰਕਾਰੀ ਮੁਲਾਜ਼ਮ ਫੈੱਡਰੇਸ਼ਨ ਦੀ 18ਵੀਂ ਨੈਸ਼ਨਲ 4 ਰੋਜ਼ਾ ਕਾਨਫਰੰਸ ਸ਼ੁੱਕਰਵਾਰ ਤੋਂ ਮਹਾਰਾਸ਼ਟਰ ਦੇ ਸ਼ਹਿਰ ਸਿਰੜੀ ਵਿਖੇ ਸ਼ੁਰੂ ਹੋ ਗਈ। ਇਸ ਕਾਨਫਰੰਸ ’ਚ ਪੰਜਾਬ ਤੋਂ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਸੂਬਾ ਵਿੱਤ ਸਕੱਤਰ ਗੁਰਦੀਪ ਸਿੰਘ ਬਾਜਵਾ ਦੀ ਅਗਵਾਈ ਹੇਠ 40 ਡੈਲੀਗੇਟ ਦਾ ਵਫ਼ਦ ਹਿੱਸਾ ਲੈਣ ਲਈ ਪਹੁੰਚਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਸਸਫ ਦੇ ਸੂਬਾ ਪ੍ਰੈੱਸ ਸਕੱਤਰ ਇੰਦਰਜੀਤ ਸਿੰਘ ਵਿਰਦੀ ਤੇ ਸਹਾਇਕ ਪ੍ਰੈੱਸ ਸਕੱਤਰ ਗੁਰਦੇਵ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਕਾਨਫਰੰਸ ਅੰਦਰ ਜਿੱਥੇ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਵਿਚਾਰ ਚਰਚਾ ਕੀਤੀ ਜਾਵੇਗੀ ਉੱਥੇ ਆਉਣ ਵਾਲੇ ਸਮੇਂ ਲਈ ਨਵੀਂ ਆਲ ਇੰਡੀਆ ਸਟੇਟ ਗੌਰਮੈਂਟ ਇੰਪਲਾਈਜ ਫੈੱਡਰੇਸ਼ਨ ਦੀ ਕੇਂਦਰੀ ਕਮੇਟੀ ਦੀ ਚੋਣ ਵੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਕਾਨਫਰੰਸ ਵਿੱਚ ਦੇਸ਼ ਦੀਆਂ ਵੱਖ-ਵੱਖ ਸੂਬਿਆਂ ਤੋਂ ਅਤੇ ਕੇਂਦਰੀ ਸ਼ਾਸ਼ਤ ਸੂਬਿਆਂ ਤੋਂ ਲਗਭਗ ਤਿੰਨ ਦਰਜਨ ਜਥੇਬੰਦੀਆਂ ਹਿੱਸਾ ਲੈ ਰਹੀਆਂ ਹਨ। ਇਸ ਇਜਲਾਸ ਵਿਚ ਹਿੱਸਾ ਲੈਣ ਵਾਲਿਆਂ ’ਚ ਗੁਰਵਿੰਦਰ ਸਿੰਘ ਚੰਡੀਗੜ੍ਹ, ਮਨੋਹਰ ਲਾਲ ਸ਼ਰਮਾ, ਬੀਰ ਇੰਦਰਜੀਤ ਪੁਰੀ, ਰਾਮ ਲੁਭਾਇਆ ਦਵੇਦੀ, ਬਲਵਿੰਦਰ ਸਿੰਘ ਭੁੱਟੋ, ਗੁਰਪ੍ਰੀਤ ਸਿੰਘ ਵਕੀਮਪੁਰ, ਰਾਣੋਖੇੜੀ ਗਿੱਲਾ, ਗੁਰਵਿੰਦਰ ਸਿੰਘ ਚੰਡੀਗੜ੍ਹ, ਅਨਿਲ ਕੁਮਾਰ, ਬਲਜਿੰਦਰ ਸਿੰਘ, ਕਰਮ ਸਿੰਘ, ਪੁਸ਼ਪਿੰਦਰ ਕੁਮਾਰ, ਰਾਜਿੰਦਰ ਸਿੰਘ ਰਾਜਨ, ਸੰਜੀਵ ਕੁਮਾਰ, ਅਮਨਦੀਪ ਸਿੰਘ, ਸੁਖਦੇਵ ਸਿੰਘ ਚੰਗਾਲੀਵਾਲਾ, ਲਖਵਿੰਦਰ ਸਿੰਘ ਖ਼ਾਨਪੁਰ, ਦਰਸ਼ਨ ਸਿੰਘ ਚੀਮਾ, ਫ਼ਕੀਰ ਸਿੰਘ ਟਿੱਬਾ, ਬੱਗਾ ਸਿੰਘ, ਸ਼ਵਿੰਦਰ ਭੱਟੀ, ਹੀਰਾ ਸਿੰਘ ਭੱਟੀ, ਪ੍ਰਭਜੋਤ ਕੌਰ, ਸੰਦੀਪ ਕੌਰ, ਰੁਪਿੰਦਰ ਕੌਰ, ਕੁਲਦੀਪ ਸਿੰਘ ਕੌੜਾ, ਰਤਨ ਸਿੰਘ ਗੁਰਾਇਆ ਆਦਿ ਸ਼ਾਮਲ ਹਨ।