ਵਿਸਾਖੀ ਨੂੰ ਸਮਰਪਿਤ 3 ਦਿਨਾ ਗੁਰਮਤਿ ਸਮਾਗਮ
ਵਿਸਾਖੀ ਨੂੰ ਸਮਰਪਿਤ ਆਦਰਸ਼ ਨਗਰ ’ਚ ਤਿੰਨ ਦਿਨ ਹੋਵੇਗਾ ਗੁਰਮਤਿ ਸਮਾਗਮ
Publish Date: Fri, 10 Apr 2026 06:40 PM (IST)
Updated Date: Fri, 10 Apr 2026 06:44 PM (IST)
-ਅੰਮ੍ਰਿਤ ਸੰਚਾਰ ਭਲਕੇ, ਭੇਟਾ ਰਹਿਤ ਦਿੱਤੇ ਜਾਣਗੇ ਕੱਕਾਰ
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਆਦਰਸ਼ ਨਗਰ ਵਿਖੇ ਖਾਲਸੇ ਦੇ ਸਾਜਨਾ ਦਿਵਸ ਵਿਸਾਖੀ ਪੁਰਬ ਨੂੰ ਸਮਰਪਿਤ ਤਿੰਨ ਰੋਜ਼ਾ ਗੁਰਮਤਿ ਸਮਾਗਮ 12 ਅਪ੍ਰੈਲ ਨੂੰ ਆਰੰਭ ਹੋਵੇਗਾ। ਪ੍ਰਬੰਧਕ ਕਮੇਟੀ ਦੇ ਖਜ਼ਾਨਚੀ ਹਰਜਿੰਦਰ ਸਿੰਘ ਲਾਡਾ ਨੇ ਦੱਸਿਆ ਕਿ 12 ਅਪ੍ਰੈਲ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਆਰੰਭ ਹੋਣਗੇ। 14 ਅਪ੍ਰੈਲ ਨੂੰ ਭਾਈ ਤਜੇਸ਼ਵਰ ਸਿੰਘ ਤਖਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਆਨੰਦਪੁਰ ਸਾਹਿਬ, ਭਾਈ ਚਰਨਜੀਤ ਸਿੰਘ ਹਜ਼ੂਰੀ, ਭਾਈ ਜੋਗਿੰਦਰ ਸਿੰਘ ਸ਼ਾਨ, ਭਾਈ ਤਜੇਸ਼ਵਰ ਸਿੰਘ ਹਜ਼ੂਰੀ ਰਾਗੀ, ਭਾਈ ਗੁਰਮੀਤ ਸਿੰਘ, ਸਾਹਿਬਜ਼ਾਦਾ ਸੋਸਾਇਟੀ ਆਦਰਸ਼ ਨਗਰ ਦੇ ਸਮੂਹ ਮੈਂਬਰ, ਭਾਈ ਜੋਗਿੰਦਰ ਸਿੰਘ ਸ਼ਾਨ, ਭਾਈ ਚਰਨਜੀਤ ਸਿੰਘ, ਭਾਈ ਜਸਪਾਲ ਸਿੰਘ, ਇਸਤਰੀ ਸਤਿਸੰਗ ਸਭਾ ਆਦਰਸ਼ ਨਗਰ ਵੱਲੋਂ ਕੀਰਤਨ ਦੀ ਹਾਜ਼ਰੀ ਭਰੀ ਜਾਵੇਗੀ। ਮੀਤ ਗ੍ਰੰਥੀ ਤੇ ਬੀਬੀ ਜਸਜੀਤ ਕੌਰ ਐਡਵੋਕੇਟ ਵੱਲੋਂ ਕਥਾ ਕੀਤੀ ਜਾਵੇਗੀ। ਸ਼ਾਮ ਦੇ ਦੀਵਾਨ ’ਚ ਹਜ਼ੂਰੀ ਰਾਗੀ ਭਾਈ ਚਰਨਜੀਤ ਸਿੰਘ, ਇੰਟਰਨੈਸ਼ਨਲ ਢਾਡੀ ਜਥਾ ਭਾਈ ਇਕਬਾਲ ਸਿੰਘ ਖਾਲਸਾ ਹਾਜ਼ਰੀ ਭਰਨਗੇ। ਗੁਰਦੁਆਰਾ ਪ੍ਰਭ ਮਿਲਣੇ ਕਾ ਚਾਓ, ਬ੍ਰਹਮ ਗਿਆਨ ਕੇਂਦਰ ਮੋਗਾ ਦੇ ਸਿਖਿਆਰਥੀਆਂ ਵੱਲੋਂ ਰੋਜ਼ਾਨਾ ਤਿੰਨ ਦਿਨ ਨਾਮ ਸਿਮਰਨ ਅਭਿਆਸ ਕਰਵਾਇਆ ਜਾ ਰਿਹਾ ਹੈ।
ਅੰਮ੍ਰਿਤ ਸੰਚਾਰ ਭਲਕੇ
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਆਦਰਸ਼ ਨਗਰ ਵਿਖੇ ਖਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਗੁਰਸ਼ਬਦ ਪ੍ਰਚਾਰ ਸਭਾ ਦੇ ਸਹਿਯੋਗ ਨਾਲ ਪ੍ਰਬੰਧਕ ਕਮੇਟੀ ਵੱਲੋਂ ਭਲਕੇ 12 ਅਪ੍ਰੈਲ ਨੂੰ ਦੁਪਹਿਰ 12 ਵਜੇ ਅੰਮ੍ਰਿਤ ਸੰਚਾਰ ਕਰਵਾਇਆ ਜਾਵੇਗਾ। ਅੰਮ੍ਰਿਤ ਅਭਿਲਾਖੀ ਕੇਸੀ ਇਸ਼ਨਾਨ ਕਰਕੇ ਪੁੱਜਣ। ਕਕਾਰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਭੇਟਾ ਰਹਿਤ ਦਿੱਤੇ ਜਾਣਗੇ।