ਗੋਬਿੰਦ ਸਰਵਰ ਦੇ 36 ਬੱਚਿਆਂ ਨੇ ਜਿੱਤੇ ਮੈਡਲ
ਆਲ ਇੰਡੀਆ ਕਲਰਿੰਗ ਤੇ ਹੈਂਡਰਾਈਟਿੰਗ ਮੁਕਾਬਲਿਆਂ ਚ ਗੋਬਿੰਦ ਸਰਵਰ ਦੇ 36 ਬੱਚਿਆ ਨੇ ਕੀਤੇ ਮੈਡਲ ਹਾਂਸਲ
Publish Date: Thu, 12 Mar 2026 07:19 PM (IST)
Updated Date: Thu, 12 Mar 2026 07:21 PM (IST)
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਰੈਨਬੋ ਆਰਟ ਸੈਂਟਰ, ਭਾਵਨਗਰ (ਗੁਜਰਾਤ) ਵੱਲੋਂ ਆਲ ਇੰਡੀਆ ਕਲਰਿੰਗ ਅਤੇ ਹੈਂਡਰਾਈਟਿੰਗ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਗੋਬਿੰਦ ਸਰਵਰ ਸੀਨੀਅਰ ਸੈਕੰਡਰੀ ਸਕੂਲ,ਬੁਲੰਦਪੁਰੀ ਸਾਹਿਬ ਦੇ 19 ਬੱਚਿਆਂ ਨੇ ਗੋਲਡ ਮੈਡਲ, 3 ਬੱਚਿਆਂ ਨੇ ਚਾਂਦੀ ਅਤੇ 14 ਬੱਚਿਆਂ ਨੇ ਸਿਲਵਰ ਮੈਡਲ ਹਾਸਲ ਕੀਤੇ। ਸਕੂਲ ਦੇ ਐੱਮਡੀ ਪੀਪੀ ਸਿੰਘ ਨੇ ਆਖਿਆ ਕਿ ਇਸ ਤਰ੍ਹਾਂ ਦੇ ਮੁਕਾਬਲਿਆਂ ਨਾਲ ਬੱਚਿਆਂ ਦੇ ਆਤਮ ਵਿਸ਼ਵਾਸ ਵਿੱਚ ਵਾਧਾ ਹੁੰਦਾ ਹੈ। ਉਹਨਾਂ ਕਿਹਾ ਕਿ ਇਨਸਾਨ ਦੀ ਜ਼ਿੰਦਗੀ ਵਿੱਚ ਹਰ ਇੱਕ ਖੇਤਰ ਦੀ ਆਪੋ-ਆਪਣੀ ਮਹੱਤਤਾ ਹੈ। ਇਸ ਮੌਕੇ ਮੁਕਾਬਲੇ ਦੀ ਕੋਆਰਡੀਨੇਟਰ ਅਧਿਆਪਕ ਕਰਮਜੀਤ ਕੌਰ ਤੇ ਗੁਰਜੀਤ ਕੌਰ ਨੂੰ ਵੀ ਸਨਮਾਨਿਤ ਕੀਤਾ ਗਿਆ।