ਭਰਤੀ ਲਈ ਹੁਣ ਤੱਕ 3312 ਦਰਖ਼ਾਸਤਾਂ ਆਈਆਂ
1196 ਮੁਲਾਜ਼ਮਾਂ ਦੀ ਭਰਤੀ ਲਈ 909 ਦਰਖਾਸਤਾਂ ਆਈਆ
Publish Date: Wed, 21 Jan 2026 06:54 PM (IST)
Updated Date: Wed, 21 Jan 2026 06:57 PM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਨਗਰ ਨਿਗਮ ’ਚ 1196 ਮੁਲਾਜ਼ਮਾਂ ਦੀ ਭਰਤੀ ਲਈ ਬੁੱਧਵਾਰ ਨੂੰ 909 ਬਿਨੈਕਾਰਾਂ ਨੇ ਦਰਖਾਸਤਾਂ ਜਮ੍ਹਾਂ ਕਰਵਾਈਆਂ ਤੇ ਦਰਖਾਸਤਾਂ ਦੇਣ ਦਾ ਸਿਲਸਲਾ ਜਾਰੀ ਹੈ। ਨਗਰ ਨਿਗਮ ਵੱਲੋਂ ਜਾਣਕਾਰੀ ਅਨੁਸਾਰ ਹੁਣ ਤਕ 3312 ਬਿਨੈਕਾਰਾਂ ਵੱਲੋਂ ਭਰਤੀ ਲਈ ਦਰਖਾਸਤਾਂ ਜਮਾਂ ਕਰਵਾਈਆਂ ਜਾ ਚੁੱਕੀਆਂ ਹਨ। ਨਵੀਂ ਭਰਤੀ ਲਈ ਦਰਖਾਸਤਾਂ 27 ਫਰਵਰੀ ਤਕ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ। ਨਗਰ ਨਿਗਮ ’ਚ ਦਰਖਾਸਤਾਂ ਦੇਣ ਲਈ ਉਮੀਦਵਾਰਾਂ ਵੱਲੋਂ ਫਾਰਮਾਂ ਦੀ ਖਰੀਦ ਕੀਤੀ ਜਾ ਰਹੀ ਹੈ। ਫਾਰਮ ਭਰਨ ਲਈ ਨਗਰ ਨਿਗਮ ਦੇ ਬਾਹਰ ਬੈਠੇ ਏਜੰਟਾਂ ਵਲੋਂ ਫਾਰਮ ਭਰਨ ਲਈ ਲੋਕਾਂ ਤੋਂ ਪੈਸੇ ਲਏ ਜਾ ਰਹੇ ਹਨ। ਨਵੀਂ ਭਰਤੀ ਸਫਾਈ ਸੇਵਕਾਂ, ਸੀਵਰਮੈਨਾਂ, ਮਾਲੀਆਂ ਆਦਿ ਦੀ ਕੀਤੀ ਜਾਣੀ ਹੈ ਅਤੇ ਸਰਕਾਰ ਨੇ ਭਰਤੀ ਮੈਰਿਟ ਦੇ ਹਿਸਾਬ ਨਾਲ ਕਰਨ ਦੀ ਹਦਾਇਤ ਕੀਤੀ ਹੈ।