ਹੋਮਿਓਪੈਥਿਕ ਕੈਂਪ ਦਾ 328 ਮਰੀਜ਼ਾਂ ਨੇ ਲਿਆ ਲਾਹਾ
ਹੋਮਿਓਪੈਥਿਕ ਕੈਂਪ ਦਾ 328 ਮਰੀਜ਼ਾਂ ਨੇ ਲਿਆ ਲਾਹਾ
Publish Date: Sat, 28 Mar 2026 06:34 PM (IST)
Updated Date: Sat, 28 Mar 2026 06:35 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਹੋਮਿਓਪੈਥਿਕ ਇਲਾਜ ਪ੍ਰਣਾਲੀ ਦੇ ਪਿਤਾਮਾ ਡਾ. ਸੈਮੂਅਲ ਹੈਨੀਮੈਨ ਦੇ 271ਵੇਂ ਜਨਮ ਦਿਹਾੜੇ ਸਬੰਧੀ ਮੁਫਤ ਹੋਮਿਓਪੈਥਿਕ ਮੈਡੀਕਲ ਕੈਂਪ ਪਿੰਡ ਕਿੰਗਰਾ ਚੋ ਵਾਲਾ ’ਚ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ’ਚ ਐਡਵੋਕੇਟ ਜਤਿੰਦਰ ਕੌਰ ਦੇ ਪਰਿਵਾਰ ਦੇ ਸਹਿਯੋਗ ਨਾਲ ਸਵ. ਬਲਦੇਵ ਸਿੰਘ ਦੀ ਯਾਦ ’ਚ ਲਾਇਆ ਗਿਆ। ਵਿਭਾਗ ਵੱਲੋਂ ਡਾ. ਇੰਦੂ ਮਲਹੋਤਰਾ ਐੱਚਐੱਮਓ, ਡਾ. ਅਰਵਿੰਦ ਕੁਮਾਰ ਐੱਚਐੱਮਓ, ਸੀਮਾ, ਵਿਸ਼ਾਲ ਮਹਿਤਾ, ਮਨਜੀਤ ਕੁਮਾਰ ਨੇ ਡਾਕਟਰੀ ਸੇਵਾਵਾਂ ਨਿਭਾਈਆਂ। ਇਸ ਕੈਂਪ ਦਾ 328 ਮਰੀਜ਼ਾਂ ਨੇ ਲਾਹਾ ਲਿਆ ਤੇ ਉਨ੍ਹਾਂ ਨੂੰ ਮੁਫਤ ਹੋਮਿਓਪੈਥਿਕ ਦਵਾਈਆਂ ਦਿੱਤੀਆਂ। ਇਸ ਮੌਕੇ ਐਡਵੋਕੇਟ ਜਤਿੰਦਰ ਕੌਰ, ਸਰਪੰਚ ਅਮਰਜੀਤ ਸਿੰਘ, ਅਮਰਜੀਤ ਕਾਰਪੇਂਟਰ, ਸੁਖਦੇਵ ਸਿੰਘ, ਅਮਰਿੰਦਰ ਸਿੰਘ ਕੈਨੇਡਾ, ਸੁਖਜੀਤ ਸਿੰਘ ਜ਼ੈਲਦਾਰ, ਜੈਦੀਪ ਸਿੰਘ ਜ਼ੈਲਦਾਰ, ਲਵਜੀਤ ਸਿੰਘ ਕੈਨੇਡਾ, ਲਖਬੀਰ ਸਿੰਘ ਬਾਠ, ਜਗਵੀਰ ਢਿੱਲੋਂ, ਤਪਿੰਦਰਜੀਤ ਸਿੰਘ ਲਵਲੀ, ਸਹਿਜਪਾਲ ਸਿੰਘ, ਸੁੱਖਾ, ਤਰਸੇਮ ਸਿੰਘ, ਸੁਰਜੀਤ ਸਿੰਘ ਹੋਠੀ ਹਾਜ਼ਰ ਸਨ।