ਅੱਖਾਂ ਦੇ ਮੁਫ਼ਤ ਕੈਂਪ ਦੌਰਾਨ 325 ਮਰੀਜ਼ਾਂ ਦਾ ਹੋਇਆ ਮੁਆਇਨਾ
ਹੇਰਾਂ ਵਿਖੇ ਲੱਗੇ ਅੱਖਾਂ ਦੇ ਮੁਫਤ ਕੈਂਪ ਦੌਰਾਨ 325 ਮਰੀਜ਼ਾਂ ਦਾ ਹੋਇਆ ਮੁਆਇਨਾ
Publish Date: Sun, 15 Mar 2026 06:27 PM (IST)
Updated Date: Sun, 15 Mar 2026 06:30 PM (IST)

- 31 ਮਰੀਜ਼ਾਂ ਦੇ ਪਾਏ ਜਾਣਗੇ ਲੈਂਜ ਅਵਤਾਰ ਰਾਣਾ, ਪੰਜਾਬੀ ਜਾਗਰਣ ਮੱਲ੍ਹੀਆਂ ਕਲਾਂ : ਉੱਘੇ ਸਮਾਜ ਸੇਵੀ ਤੇ ਪ੍ਰਵਾਸੀ ਭਾਰਤੀ ਜੋੜਾ ਹਰਬੰਸ ਸਿੰਘ ਖਟਕੜ ਤੇ ਮਹਿੰਦਰ ਕੌਰ ਖਟਕੜ ਯੂਕੇ ਹੇਰਾ ਵੱਲੋਂ ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਪਿੰਡ ਹੇਰਾਂ ਵਿਖੇ ਨਰਿੰਦਰ ਬੰਗਾ ਸਾਬਕਾ ਟੈਕਨੀਕਲ ਡਾਇਰੈਕਟਰ ਦੂਰਦਰਸ਼ਨ ਜਲੰਧਰ ਦੀ ਪ੍ਰੇਰਨਾ ਤੇ ਦੇਖ-ਰੇਖ ’ਚ ਅੱਖਾਂ ਦਾ ਮੁਫ਼ਤ ਕੈਂਪ ਲਾਇਆ ਗਿਆ। ਇਸ ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਹਰਬੰਸ ਸਿੰਘ ਖਟਕੜ ਤੇ ਮਹਿੰਦਰ ਕੌਰ ਖਟਕੜ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ। ਇਸ ਕੈਂਪ ’ਚ ਸਾਬਕਾ ਪ੍ਰਿੰਸੀਪਲ ਡਾ. ਸੁਜਿੰਦਰ ਸਿੰਘ ਸੰਘਾ ਯੂਕੇ, ਸਾਬਕਾ ਸੂਚਨਾ ਕਮਿਸ਼ਨਰ ਅਵਤਾਰ ਸਿੰਘ ਕਲੇਰ ਤੇ ਉੱਘੇ ਆਗੂ ਸਰਵਣ ਸਿੰਘ ਹੇਰ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਅਰੋੜਾ ਹਸਪਤਾਲ ਜਲੰਧਰ ਤੋਂ ਡਾ. ਚਰਨਜੀਤ ਸਿੰਘ ਤੇ ਉਨ੍ਹਾਂ ਦੀ ਟੀਮ ਵੱਲੋਂ ਮਰੀਜ਼ਾਂ ਦਾ ਮੁਆਇਨਾ ਕੀਤਾ ਗਿਆ। ਅੱਖਾਂ ਦੇ ਲਾਏ ਗਏ ਇਸ ਮੁਫ਼ਤ ਕੈਂਪ ਵਿੱਚ 325 ਦੇ ਕਰੀਬ ਮਰੀਜ਼ਾਂ ਦਾ ਮੁਆਇਨਾ ਹੋਇਆ ਜਿਨ੍ਹਾਂ ਨੂੰ ਦਵਾਈਆਂ ਤੇ ਐਨਕਾਂ ਮੁਫ਼ਤ ਦਿੱਤੀਆਂ ਗਈਆਂ। 31 ਮਰੀਜ਼ਾਂ ਨੂੰ ਆਪ੍ਰੇਸ਼ਨ ਲਈ ਚੁਣਿਆ ਗਿਆ, ਜਿਨ੍ਹਾਂ ਦੀਆਂ ਅੱਖਾਂ ’ਚ ਲੈਂਜ ਪਾਏ ਜਾਣਗੇ, ਜੋ ਕਿ ਮੁਫ਼ਤ ਹੋਣਗੇ ਤੇ ਮੁਫ਼ਤ ਹੀ ਦਵਾਈਆਂ ਦਿੱਤੀਆਂ ਜਾਣਗੀਆਂ। ਮਰੀਜ਼ਾਂ ਨੂੰ ਲੈ ਕੇ ਜਾਣ ਤੇ ਛੱਡਣ ਦਾ ਸਾਰਾ ਪ੍ਰਬੰਧ ਸਮਾਜ ਸੇਵੀਆਂ ਵੱਲੋਂ ਹੋਵੇਗਾ। ਸਮਾਜ ਸੇਵੀ ਮਹਿੰਦਰ ਕੌਰ ਖਟਕੜ ਨੇ ਸਮੂਹ ਸਹਿਯੋਗੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਨਾਲ ਇਹ ਕੈਂਪ ਸਫਲ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਮਰੀਜ਼ ਕਿਸੇ ਵਜ੍ਹਾ ਤੋਂ ਆਪ੍ਰੇਸ਼ਨ ਤੋਂ ਰਹਿ ਜਾਂਦਾ ਹੈ ਤਾਂ ਉਸ ਦਾ ਮਗਰੋਂ ਵੀ ਆਪ੍ਰੇਸ਼ਨ ਕਰਵਾ ਦਿੱਤਾ ਜਾਵੇਗਾ। ਸਰਵਣ ਸਿੰਘ ਹੇਅਰ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੈਂਪ ਦੇ ਪ੍ਰਬੰਧਕ, ਸਮਾਜ ਸੇਵੀ ਪ੍ਰਵਾਸੀ ਭਾਰਤੀਆਂ ਤੇ ਡਾਕਟਰਾਂ ਦੀ ਟੀਮ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਉਨ੍ਹਾਂ ਵੱਲੋਂ ਸਾਬਕਾ ਪ੍ਰਿੰਸੀਪਲ ਸੁਜਿੰਦਰ ਸਿੰਘ ਸੰਘਾ, ਸਮਾਜ ਸੇਵੀ ਹਰਬੰਸ ਸਿੰਘ ਖਟਕੜ, ਮਹਿੰਦਰ ਕੌਰ ਖਟਕੜ ਤੇ ਉੱਘੇ ਸਮਾਜ ਸੇਵੀ ਜੋੜੇ ਇੰਜੀ. ਨਰਿੰਦਰ ਬੰਗਾ ਤੇ ਕਮਲਜੀਤ ਬੰਗਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ, ਗ੍ਰੰਥੀ ਕੁਲਦੀਪ ਸਿੰਘ, ਮਾਨਵਜੀਤ ਸਿੰਘ, ਹਰਜਿੰਦਰ ਸਿੰਘ, ਲਖਵਿੰਦਰ ਪੀਟਾ, ਹਰੀ ਰਾਮ ਤੇ ਹਸਪਤਾਲ ਦਾ ਸਟਾਫ਼ ਵੀ ਹਾਜ਼ਰ ਹੋਏ। ਗੁਰੂ ਦਾ ਲੰਗਰ ਸੰਗਤਾਂ ’ਚ ਅਤੁੱਟ ਵਰਤਿਆ।