ਅੱਖਾਂ ਦੇ ਮੁਫ਼ਤ ਕੈਂਪ ਦੌਰਾਨ 325 ਮਰੀਜ਼ਾਂ ਦਾ ਮੁਆਇਨਾ, 31 ਦੇ ਹੋਣਗੇ ਆਪ੍ਰੇਸ਼ਨ
ਅੱਖਾਂ ਦੇ ਮੁਫ਼ਤ ਕੈਂਪ ਦੌਰਾਨ 325 ਮਰੀਜ਼ਾਂ ਦਾ ਮੁਆਇਨਾ, 31 ਦੇ ਹੋਣਗੇ ਆਪਰੇਸ਼ਨ
Publish Date: Sun, 15 Mar 2026 11:12 PM (IST)
Updated Date: Sun, 15 Mar 2026 11:16 PM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ ਕਿਸ਼ਨਗੜ੍ਹ : ਪਿੰਡ ਹੇਰਾਂ ਵਿਖੇ ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ’ਚ ਉੱਘੇ ਸਮਾਜ ਸੇਵੀ ਤੇ ਪ੍ਰਵਾਸੀ ਭਾਰਤੀ ਜੋੜੇ ਹਰਬੰਸ ਸਿੰਘ ਖਟਕੜ ਤੇ ਮਹਿੰਦਰ ਕੌਰ ਖਟਕੜ (ਯੂਕੇ) ਵੱਲੋਂ ਅੱਖਾਂ ਦਾ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਇਹ ਕੈਂਪ ਇੰਜੀ. ਨਰਿੰਦਰ ਬੰਗਾ (ਸਾਬਕਾ ਟੈਕਨੀਕਲ ਡਾਇਰੈਕਟਰ ਦੂਰਦਰਸ਼ਨ ਜਲੰਧਰ) ਦੀ ਪ੍ਰੇਰਣਾ ਤੇ ਦੇਖਰੇਖ ਹੇਠ ਲਗਾਇਆ। ਕੈਂਪ ਦਾ ਉਦਘਾਟਨ ਹਰਬੰਸ ਸਿੰਘ ਖਟਕੜ ਤੇ ਮਹਿੰਦਰ ਕੌਰ ਖਟਕੜ ਨੇ ਰਿਬਨ ਕੱਟ ਕੇ ਕੀਤਾ। ਕੈਂਪ ’ਚ ਡਾ. ਚਰਨਜੀਤ ਸਿੰਘ ਤੇ ਉਨ੍ਹਾਂ ਦੀ ਟੀਮ (ਅਰੋੜਾ ਹਸਪਤਾਲ ਜਲੰਧਰ) ਵੱਲੋਂ ਲਗਭਗ 325 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਤੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਤੇ ਐਨਕਾਂ ਦਿੱਤੀਆਂ ਗਈਆਂ। ਡਾਕਟਰਾਂ ਵੱਲੋਂ 31 ਮਰੀਜ਼ਾਂ ਨੂੰ ਆਪਰੇਸ਼ਨ ਲਈ ਚੁਣਿਆ ਗਿਆ ਹੈ, ਜਿਨ੍ਹਾਂ ਦੀਆਂ ਅੱਖਾਂ ’ਚ ਲੈਂਜ਼ ਮੁਫ਼ਤ ਪਾਏ ਜਾਣਗੇ ਤੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮਾਜ ਸੇਵੀਆਂ ਵੱਲੋਂ ਕੈਂਪ ਦੇ ਪ੍ਰਬੰਧਕਾਂ ਤੇ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ ਗਿਆ। ਅੰਤ ’ਚ ਸੰਗਤਾਂ ਲਈ ਗੁਰੂ ਦਾ ਅਤੁੱਟ ਲੰਗਰ ਵੀ ਵਰਤਾਇਆ ਗਿਆ।