ਤਿੰਨ ਡਿਗਰੀ ਤੱਕ ਪੁੱਜੇਗਾ ਸ਼ਹਿਰ ਦਾ ਤਾਪਮਾਨ
ਜਾਸ, ਜਲੰਧਰ : ਸ਼ਹਿਰ
Publish Date: Sat, 03 Jan 2026 09:10 PM (IST)
Updated Date: Sat, 03 Jan 2026 09:14 PM (IST)

ਜਾਸ, ਜਲੰਧਰ : ਸ਼ਹਿਰ ਵਾਸੀਆਂ ਨੂੰ ਠੰਢ ਤੋਂ ਕੋਈ ਰਾਹਤ ਮਿਲਣ ਦੀ ਉਮੀਦ ਨਹੀਂ ਹੈ। ਸੰਘਣੀ ਧੁੰਦ ਪੈ ਰਹੀ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਘੱਟੋ-ਘੱਟ ਤਾਪਮਾਨ ’ਚ ਕਮੀ ਆਉਣ ਦੀ ਸੰਭਾਵਨਾ ਹੈ। ਸੀਤ ਲਹਿਰ ਅਤੇ ਸੰਘਣੀ ਧੁੰਦ ਦਾ ਸਿਲਸਿਲਾ ਜਾਰੀ ਰਹੇਗਾ। ਸ਼ਨਿਚਰਵਾਰ ਨੂੰ ਬਾਹਰੀ ਇਲਾਕਿਆਂ ਤੇ ਹਾਈਵੇਜ਼ ’ਤੇ ਧੁੰਦ ਛਾਈ ਰਹੀ। ਪਹਾੜਾਂ ’ਚ ਹੋ ਰਹੀ ਬਰਫਬਾਰੀ ਕਾਰਨ ਠੰਢੀਆਂ ਹਵਾਵਾਂ ਚੱਲ ਰਹੀਆਂ ਹਨ, ਜਿਸ ਨਾਲ ਕੰਬਣੀ ਛਿੜ ਗਈ ਹੈ। ਇੰਜ ਦੇ ਹਾਲਾਤ ਆਉਣ ਵਾਲੇ ਦਿਨਾਂ ’ਚ ਵੀ ਬਣੇ ਰਹਿਣਗੇ। ਹਵਾਵਾਂ ਚੱਲਣ ਕਾਰਨ ਦਿਨ ਤੇ ਰਾਤ ਦੇ ਤਾਪਮਾਨ ’ਚ ਲਗਾਤਾਰ ਕਮੀ ਆ ਰਹੀ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਵਾਹਨ ਚਾਲਕਾਂ ਨੂੰ ਵੀ ਚੌਕਸ ਰਹਿਣ ਲਈ ਕਿਹਾ ਹੈ। ਠੰਢ ਤੇ ਧੁੰਦ ਕਾਰਨ ਆਮ ਜੀਵਨ ਦੇ ਨਾਲ-ਨਾਲ ਰੇਲ ਤੇ ਸੜਕੀ ਯਾਤਰਾ ਵੀ ਪ੍ਰਭਾਵਿਤ ਹੋ ਰਹੀ ਹੈ। ਸ਼ਨਿਚਰਵਾਰ ਨੂੰ ਘੱਟੋ-ਘੱਟ ਤਾਪਮਾਨ 7 ਡਿਗਰੀ ਤੇ ਵੱਧ ਤੋਂ ਵੱਧ ਤਾਪਮਾਨ 16 ਡਿਗਰੀ ਦਰਜ ਕੀਤਾ ਗਿਆ। 9 ਜਨਵਰੀ ਨੂੰ ਘੱਟੋ-ਘੱਟ ਤਾਪਮਾਨ 3 ਡਿਗਰੀ ਤੱਕ ਪੁੱਜਣ ਜਾਣ ਦੀ ਸੰਭਾਵਨਾ ਹੈ। ਠੰਢ ਵਧਣ ਦੇ ਨਾਲ-ਨਾਲ ਸੀਤ ਲਹਿਰ ਜਾਰੀ ਰਹੇਗੀ। --- ਆਉਣ ਵਾਲੇ ਦਿਨਾਂ ’ਚ ਘੱਟੋ-ਘੱਟ ਤੇ ਵੱਧ ਤੋਂ ਵੱਧ ਤਾਪਮਾਨ ਤਰੀਕ ਘੱਟੋ-ਘੱਟ ਵੱਧ ਤੋਂ ਵੱਧ 3 ਜਨਵਰੀ 7 ਡਿਗਰੀ 16 ਡਿਗਰੀ 4 ਜਨਵਰੀ 6 ਡਿਗਰੀ 15 ਡਿਗਰੀ 5 ਜਨਵਰੀ 6 ਡਿਗਰੀ 16 ਡਿਗਰੀ 6 ਜਨਵਰੀ 6 ਡਿਗਰੀ 17 ਡਿਗਰੀ 7 ਜਨਵਰੀ 5 ਡਿਗਰੀ 17 ਡਿਗਰੀ 8 ਜਨਵਰੀ 4 ਡਿਗਰੀ 16 ਡਿਗਰੀ 9 ਜਨਵਰੀ 3 ਡਿਗਰੀ 16 ਡਿਗਰੀ।