ਅੱਖਾਂ ਦੇ ਕੈਂਪ ’ਚ 275 ਮਰੀਜ਼ਾਂ ਨੇ ਲਿਆ ਲਾਹਾ
ਅੱਖਾਂ ਦੇ ਕੈਂਪ ’ਚ 275 ਮਰੀਜ਼ਾਂ ਨੇ ਲਿਆ ਲਾਹਾ
Publish Date: Thu, 15 Jan 2026 06:53 PM (IST)
Updated Date: Thu, 15 Jan 2026 06:54 PM (IST)

ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਦਰਿਆ ਸਤਲੁਜ ਦੇ ਪੂਰਬੀ ਕਿਨਾਰੇ ’ਤੇ ਧੁੱਸੀ ਬੰਨ੍ਹ ਦੇ ਐਨ ਨਾਲ ਲਗਦੇ ਪਿੰਡ ਬਸਤੀ ਬੰਨ੍ਹ ਯੂਸਫ਼ਪੁਰ ਦਾਰੇਵਾਲ ਵਿਖੇ ਐੱਨਆਰਆਈ ਗੁਰਦੇਵ ਸਿੰਘ ਮਠਾੜੂ ਵੱਲੋਂ ਆਪਣੇ ਪਿਤਾ ਸਵ. ਜੁਗਿੰਦਰ ਸਿੰਘ ਮਠਾੜੂ ਦੀ ਮਿੱਠੀ ਯਾਦ ਨੂੰ ਸਮਰਪਿਤ ਅੱਖਾਂ ਦਾ ਮੁਫ਼ਤ 21ਵਾਂ ਕੈਂਪ ਡਾ. ਅਜੈ ਕੁਮਾਰ, ਡਾ. ਅਮਨਦੀਪ ਔਜਲਾ ਤੇ ਡਾ. ਮਨਦੀਪ ਸੂਦ ਦੀ ਅਗਵਾਈ ’ਚ ਲਗਾਇਆ ਗਿਆ, ਜਿਸ ’ਚ 275 ਮਰੀਜ਼ਾਂ ਵੱਲੋਂ ਆਪਣੀਆਂ ਅੱਖਾਂ ਦਾ ਚੈੱਕ-ਅੱਪ ਕਰਵਾਇਆ ਗਿਆ। ਕੈਂਪ ਦੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਭੋਗ ਪਾਇਆ ਗਿਆ ਤੇ ਪਾਲਾ ਸਿੰਘ ਸੰਧੂ ਵੱਲੋਂ ਫੀਤਾ ਕੱਟ ਕੇ ਕੈਂਪ ਦਾ ਉਦਘਾਟਨ ਕੀਤਾ ਗਿਆ। ਡਾ. ਅਜੈ ਕੁਮਾਰ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਕੈਂਪ ’ਚ 275 ਮਰੀਜ਼ ਆਏ ਸਨ, ਜਿਨ੍ਹਾਂ ’ਚੋਂ 125 ਮਰੀਜ਼ਾਂ ਨੂੰ ਐਨਕਾਂ ਲਗਾਈਆਂ ਗਈਆਂ ਤੇ 110 ਮਰੀਜ਼ਾਂ ਨੂੰ ਲੋੜੀਂਦੀਆਂ ਦਵਾਈਆਂ ਹੀ ਦਿੱਤੀਆਂ ਗਈਆਂ ਜਦ’ਕਿ 45 ਮਰੀਜ਼ਾਂ ਨੂੰ ਅੱਖਾਂ ਦੇ ਆਪ੍ਰੇਸ਼ਨ ਕੀਤੇ ਜਾਣ ਦੇ ਯੋਗ ਪਾਇਆ ਗਿਆ, ਜਿਨ੍ਹਾਂ ਦੇ ਲੁੜੀਂਦੇ ਟੈਸਟ ਕੀਤੇ ਜਾਣ ਉਪਰੰਤ ਉਪ੍ਰੇਸ਼ਨ ਕੀਤੇ ਗਏ। ਪ੍ਰਬੰਧਕਾਂ ਵੱਲੋਂ ਹਾਜ਼ਰ ਸੰਗਤਾਂ ਲਈ ਚਾਹ ਪਕੌੜਿਆਂ ਦਾ ਲੰਗਰ ਅਤੁੱਟ ਵਰਤਿਆ। ਮੌਕੇ ’ਤੇ ਕੁਲਵੰਤ ਸਿੰਘ ਸਰਪੰਚ, ਜੁਗਿੰਦਰ ਸਿੰਘ ਖੋਖਰ, ਕੁਲਵਿੰਦਰ ਸਿੰਘ ਢਿੱਲੋਂ, ਗੁਰਵਿੰਦਰ ਸਿੰਘ ਚੀਮਾ, ਸਤਪਾਲ ਸਿੰਘ ਸਾਬਕਾ ਸਰਪੰਚ, ਕਰਨੈਲ ਸਿੰਘ ਧੰਜੂ, ਰਣਜੀਤ ਸਿੰਘ ਸੈਕਰੇਟਰੀ, ਗੁਰਸ਼ਰਨ ਸਿੰਘ ਜੱਜ, ਬਲਜੀਤ ਸਿੰਘ ਜੱਜ, ਬਲਜੀਤ ਸਿੰਘ ਮੁਜਰਾਲ, ਤੇਜਿੰਦਰ ਸਿੰਘ ਅਕਾਲ ਚੈਨਲ ਯੂਕੇ, ਕਰਨੈਲ ਸਿੰਘ ਦਾਰੇਵਾਲ, ਇੰਦਰਜੀਤ ਸਿੰਘ ਜੱਜ, ਗੁਰਵਿੰਦਰ ਸਿੰਘ ਚੀਮਾ, ਨਛੱਤਰ ਸਿੰਘ, ਨਿਸ਼ਾਨ ਸਿੰਘ ਕਬੀਰਪੁਰ ਵਾਲੇ, ਗੁਰਸਾਹਿਬ ਸਿੰਘ ਸਰਪੰਚ ਪਿੰਡ ਜਮਾਲੇ ਵਾਲ, ਬਿੱਕਰ ਸਿੰਘ ਸਰਪੰਚ ਪਿੰਡ ਇੰਦਰਪੁਰ ਤੇ ਨਰਿੰਦਰ ਸਿੰਘ ਵੀ ਮੌਕੇ ’ਤੇ ਮੌਜੂਦ ਸਨ।